ਪਿਛਲੇ 8 ਦਿਨਾਂ 'ਚ ਪੈਟਰੋਲ 4.52 ਰੁਪਏ ਤੇ ਡੀਜ਼ਲ 4.64 ਰੁਪਏ ਹੋਇਆ ਮਹਿੰਗਾ, ਜਾਣੋ ਅੱਜ ਦਾ ਭਾਅ

06/14/2020 12:06:38 PM

ਨਵੀਂ ਦਿੱਲੀ — ਪੈਟਰੋਲ-ਡੀਜ਼ਲ ਦੀ ਕੀਮਤ 'ਚ ਪਿਛਲੇ 7 ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਅੱਠਵੇਂ ਦਿਨ ਫਿਰ ਇਸ ਦੀ ਕੀਮਤ ਵਿਚ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਹੋਏ ਵਾਧੇ ਤੋਂ ਬਾਅਦ ਦਿੱਲੀ ਵਿਚ ਪੈਟਰੋਲ ਦੀ ਕੀਮਤ 62 ਪੈਸੇ ਵਧ ਕੇ 75.78 ਰੁਪਏ ਪ੍ਰਤੀ ਲੀਟਰ ਹੋ ਗਈ, ਜੋ ਕਿ ਇਕ ਦਿਨ ਪਹਿਲਾਂ 75.16 ਰੁਪਏ ਸੀ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 64 ਪੈਸੇ ਵਧ ਕੇ 74.03 ਰੁਪਏ ਹੋ ਗਈ। ਸ਼ਨੀਵਾਰ ਨੂੰ ਇਸ ਦੀ ਕੀਮਤ 73.39 ਰੁਪਏ ਪ੍ਰਤੀ ਲੀਟਰ ਸੀ।

ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਮੁੰਬਈ ਵਿਚ ਪੈਟਰੋਲ ਦੀ ਕੀਮਤ 83.70 ਰੁਪਏ ਪ੍ਰਤੀ ਲੀਟਰ ਹੈ, ਜਿਹੜੀ ਕਿ ਸ਼ਨੀਵਾਰ ਤੋਂ 60 ਪੈਸੇ ਵੱਧ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 72.64 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੂਜੇ ਪਾਸੇ ਕੋਲਕਾਤਾ ਵਿਚ ਪੈਟਰੋਲ 58 ਪੈਸੇ ਮਹਿੰਗਾ ਹੋ ਕੇ 77.64 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂਕਿ ਡੀਜ਼ਲ ਦੀ ਕੀਮਤ 57 ਪੈਸੇ ਵਧ ਕੇ 69.80 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਚੇਨਈ ਵਿਚ ਪੈਟਰੋਲ ਦੀ ਕੀਮਤ 79 ਰੁਪਏ ਦੇ ਪੱਧਰ ਨੂੰ ਪਾਰ ਕਰ ਗਈ। ਇਥੇ ਅੱਜ ਪੈਟਰੋਲ 79.53 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ 72.18 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਹੁਣ 'ਟੈਲੀਮੈਡੀਸੀਨ' ਵੀ ਹੋਵੇਗੀ ਸਿਹਤ ਬੀਮੇ 'ਚ ਸ਼ਾਮਲ

ਹੋਰ ਸ਼ਹਿਰਾਂ ਵਿਚ ਕੀਮਤ ਕੀ ਹੈ

ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਹਰ ਸੂਬੇ ਵਿਚ ਵੱਖ-ਵੱਖ ਹੁੰਦੀਆਂ ਹਨ, ਕਿਉਂਕਿ ਹਰ ਸੂਬਾ ਇਸ ਉੱਤੇ ਆਪਣੇ ਵੱਖਰੇ ਵੈਟ ਲੈਂਦੇ ਹਨ। ਜਿੱਥੇ ਉੱਚ ਵੈਟ ਹੁੰਦਾ ਹੈ, ਉਥੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵੀ ਵਧੇਰੇ ਹੁੰਦੀਆਂ ਹਨ। ਆਓ ਜਾਣੀਏ ਕੁਝ ਪ੍ਰਮੁੱਖ ਸ਼ਹਿਰਾਂ 'ਚ ਡੀਜ਼ਲ-ਪੈਟਰੋਲ ਕਿੰਨਾ ਮਹਿੰਗਾ ਹੋਇਆ।

ਸ਼ਹਿਰ                 ਪੈਟਰੋਲ / ਰੁਪਏ                           ਡੀਜ਼ਲ / ਰੁਪਏ ਲੀਟਰ
ਦਿੱਲੀ                       75.78                                      74.03
ਮੁੰਬਈ                      83.70                                       72.64
ਚੇਨਈ                      79.53                                       72.18
ਕੋਲਕਾਤਾ                  77.64                                       69.80
ਨੋਇਡਾ                     77.52                                       67.53
ਗੁਰੂਗ੍ਰਾਮ .              74.68                                        66.92
ਬੰਗਲੁਰੂ                   78.23                                        70.39
ਪਟਨਾ                     79.74                                        72.41
ਚੰਡੀਗੜ੍ਹ                72.95                                        66.17

ਪਿਛਲੇ 8 ਦਿਨਾਂ ਤੋਂ ਲਗਾਤਰ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਦੌਰਾਨ ਪੈਟਰੋਲ 4.52 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਜਦੋਂ ਕਿ ਡੀਜ਼ਲ 4.64 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

 ਇਸ ਤਰੀਕੇ ਨਾਲ ਪਤਾ ਲਗਾਓ ਆਪਣੇ ਸ਼ਹਿਰ ਵਿਚ ਪੈਟਰੋਲ-ਡੀਜ਼ਲ ਦੀ ਕੀਮਤ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਹਰ ਰੋਜ਼ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਐਸਐਮਐਸ ਦੁਆਰਾ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗ੍ਰਾਹਕ ਆਰਐਸਪੀ ਤੋਂ ਬਾਅਦ ਸਪੇਸ ਦੇ ਕੇ ਅਤੇ ਆਪਣਾ ਸ਼ਹਿਰ ਦਾ ਕੋਡ ਨੰਬਰ ਲਿਖ ਕੇ 9224992249 'ਤੇ ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹਨ। ਕੋਡ ਨੂੰ ਜਾਣਨ ਲਈ, ਤੁਸੀਂ ਇੰਡੀਅਨ ਆਇਲ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਬੀਪੀਸੀਐਲ ਉਪਭੋਗਤਾ ਆਰਐਸਪੀ ਤੋਂ ਬਾਅਦ ਜਗ੍ਹਾ ਦੇ ਕੇ ਆਪਣਾ ਸਿਟੀ ਕੋਡ ਲਿਖ ਕੇ ਅਤੇ 9223112222 ਨੰਬਰ ਤੇ ਭੇਜ ਕੇ ਜਾਣਕਾਰੀ ਲੈ ਸਕਦੇ ਹਨ। ਇਸ ਦੇ ਨਾਲ ਹੀ ਐਚਪੀਸੀਐਲ ਦੇ ਗਾਹਕ ਆਪਣੇ ਸ਼ਹਿਰ ਦਾ ਕੋਡ ਲਿਖ ਕੇ ਕੀਮਤ ਦਾ ਪਤਾ ਲਗਾ ਸਕਦੇ ਹਨ, ਐਚਪੀਪੀਆਰਆਈਐਸ ਤੋਂ ਬਾਅਦ ਸਪੇਸ ਦੇ ਕੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 9222201122 ਨੰਬਰ 'ਤੇ ਭੇਜ ਕੇ ਭਾਅ ਦਾ ਪਤਾ ਲਗਾ ਸਕਦੇ ਹੋ।

ਇਹ ਵੀ ਪੜ੍ਹੋ- HDFC ਨੇ ਲਾਂਚ ਕੀਤੀ 'ਸਮਰ ਟ੍ਰੀਟ' ਆਫਰ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲਣਗੇ ਛੋਟ-ਕੈਸ਼ਬੈਕ ਸਮੇਤ ਕਈ ਲਾਭ


Harinder Kaur

Content Editor

Related News