ਪੈਟਰੋਲ ਦੀ ਕੀਮਤ ''ਚ ਆਈ ਭਾਰੀ ਗਿਰਾਵਟ, ਡੀਜ਼ਲ ਵੀ ਹੋਇਆ ਸਸਤਾ

10/11/2019 10:38:56 AM

ਨਵੀਂ ਦਿੱਲੀ—ਗਾਹਕਾਂ ਨੂੰ ਅੱਜ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ। ਅੱਜ ਸ਼ੁੱਕਰਵਾਰ ਨੂੰ ਦੋਵਾਂ ਉਤਪਾਦਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਹ ਦੋਵੇ ਉਤਪਾਦ ਅੱਜ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਸਸਤੇ ਹੋਏ ਹਨ। ਦੱਸ ਦੇਈਏ ਕਿ ਤਿਓਹਾਰੀ ਸੀਜ਼ਨ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ। ਕੀਮਤਾਂ 'ਚ ਇਸ ਗਿਰਾਵਟ ਨਾਲ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਅੱਜ ਸ਼ੁੱਕਰਵਾਰ ਨੂੰ ਫਿਰ ਤੋਂ ਤੁਹਾਨੂੰ ਪੈਟਰੋਲ ਅਤੇ ਡੀਜ਼ਲ ਖਰੀਦਣ ਲਈ ਨਵੀਂ ਘਟੀ ਹੋਈ ਕੀਮਤ ਚੁਕਾਉਣੀ ਹੋਵੇਗੀ। ਆਓ ਜਾਣਦੇ ਹਾਂ ਕਿ ਸ਼ੁੱਕਰਵਾਰ ਨੂੰ ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਕਿਸ ਕੀਮਤ 'ਤੇ ਵਿਕ ਰਿਹਾ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 12 ਪੈਸੇ ਸਸਤਾ ਹੋਇਆ ਹੈ। ਭਾਅ 'ਚ ਗਿਰਾਵਟ ਨਾਲ ਅੱਜ ਇਥੇ ਪੈਟਰੋਲ 73.42 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਉੱਧਰ ਡੀਜ਼ਲ 'ਚ 15 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਇਥੇ ਡੀਜ਼ਲ 66.60 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਕੋਲਕਾਤਾ ਦੀ ਗੱਲ ਕਰੀਏ ਤਾਂ ਇਥੇ ਅੱਜ ਸ਼ੁੱਕਰਵਾਰ ਨੂੰ ਪੈਟਰੋਲ 11 ਪੈਸੇ ਸਸਤਾ ਹੋ ਕੇ 76.07 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 15 ਪੈਸੇ ਸਸਤਾ ਹੋ ਕੇ 68.96 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਮੁੰਬਈ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 'ਚ 12 ਪੈਸੇ ਦੀ ਗਿਰਾਵਟ ਦਰਜ ਹੋਈ ਹੈ, ਜਿਸ ਨਾਲ ਇਥੇ ਪੈਟਰੋਲ 79.03 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ ਅਤੇ ਡੀਜ਼ਲ 16 ਪੈਸੇ ਦੀ ਗਿਰਾਵਟ ਨਾਲ 69.81 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਉੱਧਰ ਚੇਨਈ 'ਚ ਪੈਟਰੋਲ ਅੱਜ 13 ਪੈਸੇ ਸਸਤਾ ਹੋ ਕੇ 76.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 16 ਪੈਸੇ ਸਸਤਾ ਹੋ ਕੇ 70.35 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


Aarti dhillon

Content Editor

Related News