ਖ਼ੁਸ਼ਖ਼ਬਰੀ! ਕੱਚੇ ਤੇਲ ''ਚ ਭਾਰੀ ਗਿਰਾਵਟ, ਪੈਟਰੋਲ, ਡੀਜ਼ਲ ਦੀ ਕੀਮਤ ਘਟੀ

03/25/2021 4:33:09 PM

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੇ ਮੋਰਚੇ 'ਤੇ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਤੋਂ ਬਾਅਦ ਇਸ ਸਾਲ ਅੱਜ ਲਗਾਤਾਰ ਦੂਜੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਪੈਟਰੋਲ ਦੀ ਕੀਮਤ 21 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 20 ਪੈਸੇ ਪ੍ਰਤੀ ਲਿਟਰ ਤੱਕ ਘਟਾਈ ਗਈ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 90.78 ਰੁਪਏ, ਜਦੋਂ ਕਿ ਡੀਜ਼ਲ ਦੀ 81.10 ਰੁਪਏ ਪ੍ਰਤੀ ਲਿਟਰ 'ਤੇ ਆ ਗਈ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 8-10 ਸਾਲਾਂ ਤੱਕ GST 'ਚ ਲਿਆਉਣਾ ਸੰਭਵ ਨਹੀਂ : ਸੁਸ਼ੀਲ ਮੋਦੀ

ਗਲੋਬਲ ਪੱਧਰ 'ਤੇ ਕੱਚੇ ਤੇਲ ਦੀ ਕੀਮਤ 16 ਦਿਨਾਂ ਵਿਚ ਤਕਰੀਬਨ 15 ਫ਼ੀਸਦੀ ਡਿੱਗ ਚੁੱਕੀ ਹੈ ਅਤੇ ਮੌਜੂਦਾ ਸਮੇਂ ਬ੍ਰੈਂਟ ਕਰੂਡ 63 ਡਾਲਰ ਪ੍ਰਤੀ ਬੈਰਲ 'ਤੇ ਹੈ। ਕੱਚੇ ਤੇਲ ਵਿਚ ਇਸੇ ਤਰ੍ਹਾਂ ਅੱਗੇ ਨਰਮੀ ਬਣੀ ਰਹੀ ਤਾਂ ਪੈਟਰੋਲ-ਡੀਜ਼ਲ ਹੋਰ ਸਸਤਾ ਹੋਵੇਗਾ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਕਰ ਲਓ ਲਿੰਕ, ਇਨਕਮ ਟੈਕਸ ਕਾਨੂੰਨ 'ਚ ਨਵੀਂ ਧਾਰਾ ਜੁੜੀ

ਪੰਜਾਬ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 76 ਪੈਸੇ ਅਤੇ ਡੀਜ਼ਲ ਦੀ 82 ਰੁਪਏ 83 ਪੈਸੇ ਪ੍ਰਤੀ ਲਿਟਰ 'ਤੇ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 19 ਪੈਸੇ ਤੇ ਡੀਜ਼ਲ ਦੀ 83 ਰੁਪਏ 22 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਸਰਕਾਰ ਨੇ ਕੋਰੋਨਾ ਦੇ ਪ੍ਰਕੋਪ ਕਾਰਨ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ

ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 31 ਪੈਸੇ ਤੇ ਡੀਜ਼ਲ ਦੀ 83 ਰੁਪਏ 33 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ 37 ਪੈਸੇ ਅਤੇ ਡੀਜ਼ਲ ਦੀ 83 ਰੁਪਏ 40 ਪੈਸੇ ਰਹੀ। ਮੋਹਾਲੀ 'ਚ ਪੈਟਰੋਲ ਦੀ ਕੀਮਤ 92 ਰੁਪਏ 67 ਪੈਸੇ ਅਤੇ ਡੀਜ਼ਲ ਦੀ 83 ਰੁਪਏ 66 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 87 ਰੁਪਏ 36 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 80 ਰੁਪਏ 80 ਪੈਸੇ ਪ੍ਰਤੀ ਲਿਟਰ ਰਹੀ।

ਇਹ ਵੀ ਪੜ੍ਹੋ- ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਇਕ ਹੋਰ ਬੋਝ, 1 ਅਪ੍ਰੈਲ ਤੋਂ ਵਧੇਗੀ ਇਹ ਫ਼ੀਸ

ਪੈਟਰੋਲ-ਡੀਜ਼ਲ ਵਿਚ ਲੰਮੇ ਸਮੇਂ ਪਿੱਛੋਂ ਸ਼ੁਰੂ ਹੋਈ ਕਟੌਤੀ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News