ਸਸਤਾ ਹੋਣ ਤੋਂ ਬਾਅਦ ਅੱਜ ਪੈਟਰੋਲ-ਡੀਜ਼ਲ ਦੇ ਭਾਅ ਸਥਿਰ

03/04/2020 10:41:14 AM

ਨਵੀਂ ਦਿੱਲੀ—ਕੁਝ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਤੋਂ ਬਾਅਦ ਅੱਜ ਪੂਰੇ ਦੇਸ਼ 'ਚ ਤੇਲ ਦੀਆਂ ਕੀਮਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ | ਭਾਵ ਤੇਲ ਦੇ ਭਾਅ ਸਥਿਰ ਹਨ | ਕੋਰੋਨਾਵਾਇਰਸ ਦੇ ਵੱਧਦੇ ਸੰਕਟ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ | ਇਸ ਨਾਲ ਦੇਸ਼ 'ਚ ਤੇਲ ਕੰਪਨੀਆਂ ਆਮ ਆਦਮੀ ਨੂੰ ਰਾਹਤ ਦੇ ਰਹੀਆਂ ਹਨ | ਕੱਲ ਪੈਟਰੋਲ 'ਚ 5 ਪੈਸੇ ਅਤੇ ਡੀਜ਼ਲ 'ਚ 8 ਪੈਸੇ ਦੀ ਗਿਰਾਵਟ ਆਈ ਸੀ | 
ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਹੈ ਕਿੰਨੀ ਕੀਮਤ?
ਅੱਜ 4 ਮਾਰਚ ਬੁੱਧਵਾਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਹੈ | ਭਾਵ ਕੱਲ ਜਿਸ ਭਾਅ ਨਾਲ ਤੇਲ ਵਿਕ ਰਿਹਾ ਸੀ | ਅੱਜ ਵੀ ਉਹੀਂ ਹੈ | ਪੈਟਰੋਲ 71.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 64.03 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ | 
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ-ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੈ | ਪੈਟਰੋਲ ਦੀ ਕੀਮਤ 77.13 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 67.05 ਰੁਪਏ ਪ੍ਰਤੀ ਲੀਟਰ ਹੈ | 
ਚੇਨਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਕੋਈ ਬਦਲਾਅ ਨਹੀਂ ਆਇਆ ਹੈ | ਪੈਟਰੋਲ ਦੇ ਭਾਅ 74.23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ 67.57 ਰੁਪਏ ਪ੍ਰਤੀ ਲੀਟਰ ਹੈ | 
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਹਰ ਦਿਨ ਸਮੀਖਿਆ ਹੁੰਦੀ ਹੈ | ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ | 
 


Aarti dhillon

Content Editor

Related News