ਵਿਧਾਨ ਸਭਾ ਚੋਣਾਂ ਦੇ ਨਤੀਜੇ ਪਿੱਛੋਂ ਛੇਤੀ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

Sunday, May 02, 2021 - 03:48 PM (IST)

ਵਿਧਾਨ ਸਭਾ ਚੋਣਾਂ ਦੇ ਨਤੀਜੇ ਪਿੱਛੋਂ ਛੇਤੀ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਐਤਵਾਰ ਨੂੰ ਲਗਾਤਾਰ 17ਵੇਂ ਦਿਨ ਸਥਿਰ ਰਹੇ। 15 ਅਪ੍ਰੈਲ ਨੂੰ ਇਨ੍ਹਾਂ ਦੀ ਕੀਮਤ ਵਿਚ ਕਟੌਤੀ ਹੋਈ ਸੀ, ਉਸ ਪਿੱਛੋਂ ਇਨ੍ਹਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਹੁਣ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਸ ਦਾ ਸੰਕੇਤ ਜਹਾਜ਼ ਈਂਧਣ ਦੀਆਂ ਕੀਮਤਾਂ ਵਿਚ ਸ਼ਨੀਵਾਰ ਨੂੰ ਹੋਏ ਵਾਧੇ ਤੋਂ ਮਿਲ ਰਿਹਾ ਹੈ। ਇਸ ਦੀ ਕੀਮਤ 6.7 ਫ਼ੀਸਦੀ ਵਧਾ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜਹਾਜ਼ ਈਂਧਣ ਦੀ ਕੀਮਤ 61,690.28 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ, ਜੋ ਅਪ੍ਰੈਲ ਵਿਚ 57,805.28 ਰੁਪਏ ਸੀ।

ਉੱਥੇ ਹੀ, ਕੀਮਤਾਂ ਸਥਿਰ ਰਹਿਣ ਸਮੇਂ ਕੱਚਾ ਤੇਲ ਵੀ ਮਹਿੰਗਾ ਹੋਇਆ ਹੈ। ਬ੍ਰੈਂਟ ਇਸ ਸਮੇਂ 67 ਡਾਲਰ ਪ੍ਰਤੀ ਬੈਰਲ ਤੋਂ ਉਪਰ ਹੈ। ਸ਼ੁੱਕਰਵਾਰ ਨੂੰ ਬ੍ਰੈਂਟ ਕਰੂਡ 67.25 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਹੈ।ਦੁਬਈ ਵਿਚ ਕੱਚਾ ਤੇਲ 2.91 ਡਾਲਰ ਮਹਿੰਗਾ ਹੋ ਚੁੱਕਾ ਹੈ। ਡਬਲਿਊ. ਟੀ. ਆਈ. ਕਰੂਡ 63 ਡਾਲਰ ਦੇ ਆਸਪਾਸ ਹੈ।

ਇਹ ਵੀ ਪੜ੍ਹੋ- ਇਨਕਮ ਟੈਕਸ ਨਿਯਮ, ਘਰ 'ਚ ਇਸ ਤੋਂ ਵੱਧ ਸੋਨਾ ਰੱਖਣਾ ਪੈ ਜਾਵੇਗਾ ਮਹਿੰਗਾ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਕਈ ਸ਼ਹਿਰ ਗਰਮੀਆਂ ਦੇ ਡ੍ਰਾਈਵਿੰਗ ਸੀਜ਼ਨ ਤੋਂ ਪਹਿਲਾਂ ਲਾਕਡਾਊਨ ਤੋਂ ਬਾਹਰ ਨਿਕਲ ਰਹੇ ਹਨ, ਇਸ ਨਾਲ ਕੱਚੇ ਤੇਲ ਦੀ ਮੰਗ ਵਧਣ ਦੀ ਸੰਭਾਵਨਾ ਹੈ। ਦੂਜੇ ਸਭ ਤੋਂ ਵੱਡੇ ਤੇਲ ਖਪਤਕਾਰ ਚੀਨ ਵਿਚ ਵੀ ਮੰਗ ਵੱਧ ਰਹੀ ਹੈ, ਲਿਹਾਜਾ ਆਉਣ ਵਾਲੇ ਦਿਨਾਂ ਵਿਚ ਇਹ ਹੋਰ ਮਹਿੰਗਾ ਹੋ ਸਕਦਾ ਹੈ। ਮੌਜੂਦਾ ਸਮੇਂ ਭਾਰਤ ਵਿਚ ਕੋਰੋਨਾ ਪਾਬੰਦੀਆਂ ਕਾਰਨ ਬਾਜ਼ਾਰ ਵਿਚ ਚਿੰਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਅੱਜ 90.40 ਰੁਪਏ ਅਤੇ ਡੀਜ਼ਲ 80.73 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਰੋਜ਼ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਆਧਾਰ ਤੇ ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ- ਵੱਡਾ ਝਟਕਾ! ਇਸ ਬੈਂਕ ਨੇ ਬਚਤ ਖਾਤੇ 'ਤੇ, ਦੂਜੀ ਨੇ FD ਦਰਾਂ 'ਚ ਕੀਤੀ ਕਟੌਤੀ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News