ਪੈਟਰੋਲ, ਡੀਜ਼ਲ 'ਚ 3 ਰੁਪਏ ਤੋਂ ਵੱਧ ਦਾ ਉਛਾਲ, ਪੰਜਾਬ 'ਚ ਮੁੱਲ ਇੰਨੇ ਤੋਂ ਪਾਰ

Tuesday, May 25, 2021 - 08:23 AM (IST)

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਵਿਚ ਮੰਗਲਵਾਰ ਨੂੰ ਫਿਰ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀ ਕੀਮਤ ਅੱਜ 23 ਪੈਸੇ ਤੱਕ ਅਤੇ ਡੀਜ਼ਲ ਦੀ 27 ਪੈਸੇ ਤੱਕ ਵਧਾਈ ਗਈ ਹੈ, ਜਿਸ ਨਾਲ ਇਹ ਨਵੇਂ ਇਤਿਹਾਸਕ ਪੱਧਰ 'ਤੇ ਪਹੁੰਚ ਗਏ ਹਨ। 4 ਮਈ ਤੋਂ ਹੁਣ ਤੱਕ 13 ਵਾਰ ਕੀਮਤਾਂ ਵਿਚ ਵਾਧਾ ਹੋਣ ਨਾਲ ਪੈਟਰੋਲ 3.04 ਰੁਪਏ ਅਤੇ ਡੀਜ਼ਲ 3.59 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 93.44 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 84.32 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ਵਿਚ ਪੈਟਰੋਲ 99.71 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਕੁਝ ਸ਼ਹਿਰਾਂ ਵਿਚ ਇਹ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਚੁੱਕਾ ਹੈ। ਜਲਦ ਹੀ ਦੇਸ਼ ਵਿਚ ਪੈਟਰੋਲ ਆਮ ਹੀ 100 ਰੁਪਏ ਪ੍ਰਤੀ ਲਿਟਰ ਹੋ ਸਕਦਾ ਹੈ। ਮੁੰਬਈ ਵਿਚ ਡੀਜ਼ਲ ਦੀ ਕੀਮਤ 91.57 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਆਧਾਰ 'ਤੇ ਹਰ ਰੋਜ਼ ਸਵੇਰੇ ਛੇ ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। 
 
ਪੰਜਾਬ 'ਚ ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 62 ਪੈਸੇ ਅਤੇ ਡੀਜ਼ਲ ਦੀ 86 ਰੁਪਏ 32 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 10 ਪੈਸੇ, ਡੀਜ਼ਲ ਦੀ 86 ਰੁਪਏ 74 ਪੈਸੇ ਪ੍ਰਤੀ ਲਿਟਰ ਹੋ ਗਈ ਹੈ। 

ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 23 ਪੈਸੇ ਤੇ ਡੀਜ਼ਲ ਦੀ 86 ਰੁਪਏ 87 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 30 ਪੈਸੇ ਅਤੇ ਡੀਜ਼ਲ ਦੀ 86 ਰੁਪਏ 93 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 95 ਰੁਪਏ 62 ਪੈਸੇ ਅਤੇ ਡੀਜ਼ਲ ਦੀ 87 ਰੁਪਏ 22 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 88 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 83 ਰੁਪਏ 98 ਪੈਸੇ ਪ੍ਰਤੀ ਲਿਟਰ ਹੋ ਗਈ ਹੈ।


Sanjeev

Content Editor

Related News