ਪੈਟਰੋਲ 4 ਰੁਪਏ ਤੱਕ ਹੋਵੇਗਾ ਸਸਤਾ, ਸਰਕਾਰ ਨੇ ਕਰ ਲਈ ਹੈ ਤਿਆਰੀ

10/16/2018 6:15:09 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਜਨਤਾ ਨੂੰ ਰਾਹਤ ਦੇਣ ਲਈ ਕੁੱਝ ਦਿਨ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ ਜਿਸ ਦਾ ਕੋਈ ਵੀ ਫਾਇਦਾ ਆਮ ਜਨਤਾ ਨੂੰ ਹੁੰਦਾ ਨਜ਼ਰ ਨਹੀਂ ਆਇਆ ਕਿਉਂਕਿ ਕੀਮਤਾਂ 'ਚ ਕਟੌਤੀ ਤੋਂ ਮਗਰੋਂ ਹੁਣ ਤੱਕ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਕਟੌਤੀ ਤੋਂ ਬਾਅਦ ਜਿੱਥੇ ਡੀਜ਼ਲ ਦੇ 2.86 ਰੁਪਏ ਤਾਂ ਉਥੇ ਹੀ ਪੈਟਰੋਲ ਦੇ ਮੁੱਲ 1.36 ਰੁਪਏ ਪ੍ਰਤੀ ਲਿਟਰ ਤੱਕ ਵਧ ਗਏ ਹਨ । ਅਜਿਹੇ 'ਚ ਸਰਕਾਰ ਆਮ ਜਨਤਾ ਨੂੰ ਰਾਹਤ ਦੇਣ ਲਈ ਪੈਟਰੋਲ ਦੀਆਂ ਕੀਮਤਾਂ 'ਚ 3 ਤੋਂ 4 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਨ ਬਾਰੇ ਸੋਚ ਰਹੀ ਹੈ । ਮੋਦੀ ਸਰਕਾਰ ਪੈਟਰੋਲ 'ਚ 10 ਤੋਂ 20 ਫ਼ੀਸਦੀ ਤੱਕ ਇਥੇਨਾਲ ਦੀ ਮਿਲਾਵਟ ਕਰਨ ਬਾਰੇ ਸੋਚ ਰਹੀ ਹੈ। ਇਸ ਨਾਲ ਮੋਦੀ ਸਰਕਾਰ ਲਈ ਪੈਟਰੋਲ ਦੀਆਂ ਕੀਮਤਾਂ 'ਚ 3 ਤੋਂ 4 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਨਾ ਮਹਿੰਗਾ ਸਾਬਤ ਨਹੀਂ ਹੋਵੇਗਾ । ਨਾਲ ਹੀ ਸਰਕਾਰ ਇਥੇਨਾਲ ਦਾ ਉਤਪਾਦਨ ਵਧਾਉਣ ਲਈ ਜਰੂਰੀ ਕਦਮ ਚੁੱਕਣ ਦੀ ਪਲਾਨਿੰਗ ਕਰ ਰਹੀ ਹੈ । ਪੈਟਰੋਲੀਅਮ ਮੰਤਰਾਲਾ ਦੇ ਇੱਕ ਅਧਿਕਾਰੀ ਮੁਤਾਬਕ ਸਰਕਾਰ ਨੇ ਕੰਪਨੀਆਂ ਨੂੰ ਪੈਟਰੋਲ 'ਚ ਇਥੇਨਾਲ ਨੂੰ ਮਿਲਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ।
ਸਰਕਾਰ ਖੰਡ ਮਿੱਲਾਂ ਨੂੰ ਦੇਵੇਗੀ ਲੋਨ
ਸਰਕਾਰ ਦੇ ਇਸ ਕਦਮ ਤੋਂ ਬਾਅਦ ਇਥੇਨਾਲ ਦੀ ਮਾਤਰਾ 'ਚ ਕਮੀ ਆ ਸਕਦੀ ਹੈ । ਰਿਪੋਰਟ ਅਨੁਸਾਰ ਸਰਕਾਰ ਨੇ ਇਥੇਨਾਲ ਉਤਪਾਦਨ ਵਧਾਉਣ ਲਈ ਖੰਡ ਮਿੱਲਾਂ ਨਾਲ ਹੱਥ ਮਿਲਾ ਲਿਆ ਹੈ । ਸਰਕਾਰ ਇਥੇਨਾਲ ਦੀ ਮਾਤਰਾ ਨੂੰ ਵਧਾਉਣ ਲਈ ਖੰਡ ਮਿੱਲਾਂ ਨੂੰ ਲੋਨ ਦੇਵੇਗੀ । ਸਰਕਾਰ ਨੇ ਇਸ ਦੀ ਸਾਰੀ ਤਿਆਰੀ ਕਰ ਲਈ ਹੈ ।


Related News