ਲਗਾਤਾਰ ਤੀਜੇ ਦਿਨ ਪੈਟਰੋਲ ਹੋਇਆ ਸਸਤਾ, ਡੀਜ਼ਲ ਦੇ ਭਾਅ ਸਥਿਰ

01/14/2020 10:49:21 AM


ਨਵੀਂ ਦਿੱਲੀ—ਅੱਜ ਲਗਾਤਾਰ ਤੀਜੇ ਦਿਨ ਪੈਟਰੋਲ ਦੀ ਕੀਮਤ 'ਚ ਗਿਰਾਵਟ ਆਈ ਹੈ। ਜਦੋਂਕਿ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੇ ਸਾਰੇ ਮੈਟਰੋ ਸ਼ਹਿਰਾਂ 'ਚ ਪੈਟਰੋਲ ਕੱਲ ਦੇ ਮੁਕਾਬਲੇ 10 ਪੈਸੇ ਸਸਤਾ ਹੋ ਗਿਆ ਹੈ। ਜਦੋਂਕਿ ਡੀਜ਼ਲ ਦੇ ਭਾਅ ਸਥਿਰ ਹਨ। ਪਿਛਲੇ ਕੁੱਝ ਦਿਨਾਂ ਤੋਂ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ। ਪਰ ਹੁਣ ਕੀਮਤ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਤੇਲ ਦੇ ਭਾਅ ਘੱਟਣ ਨਾਲ ਆਮ ਆਦਮੀ ਰਾਹਤ ਦਾ ਸਾਹ ਲੈ ਰਿਹਾ ਹੈ। ਕੱਲ ਸੋਮਵਾਰ ਨੂੰ ਪੈਟਰੋਲ 10 ਪੈਸੇ ਅਤੇ ਡੀਜ਼ਲ 6 ਪੈਸੇ ਸਸਤਾ ਹੋਇਆ ਸੀ।
ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕਿੰਨੀ ਹੈ ਕੀਮਤ?
ਮੰਗਲਵਾਰ ਭਾਵ ਅੱਜ 14 ਜਨਵਰੀ ਨੂੰ  ਦਿੱਲੀ 'ਚ ਪੈਟਰੋਲ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ ਹੈ। ਪੈਟਰੋਲ ਦੇ ਭਾਅ 10 ਪੈਸੇ ਘਟ ਕੇ 75.70 ਰੁਪਏ ਪ੍ਰਤੀ ਲੀਟਰ ਹੋ ਗਏ ਹਨ ਅਤੇ ਡੀਜ਼ਲ ਦੇ ਭਾਅ ਬਿਨ੍ਹਾਂ ਕਿਸੇ ਬਦਲਾਅ ਦੇ 69.06 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਸਸਤਾ ਹੋ ਗਿਆ ਹੈ। ਪੈਟਰੋਲ ਕੱਲ ਦੇ ਮੁਕਾਬਲੇ 10 ਪੈਸੇ ਘੱਟ ਕੇ 81.29 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ 'ਚ ਬਿਨ੍ਹਾਂ ਕਿਸੇ ਬਦਲਾਅ ਹੋਏ 72.42 ਰੁਪਏ ਪ੍ਰਤੀ ਲੀਟਰ ਹੈ।
ਅਜਿਹੇ 'ਚ ਮੁੰਬਈ 'ਚ ਵੀ ਪੈਟਰੋਲ ਦੇ ਭਾਅ 'ਚ ਗਿਰਾਵਟ ਆਈ ਹੈ। ਜਦੋਂਕਿ ਡੀਜ਼ਲ ਦੇ ਭਾਅ ਸਥਿਰ ਹਨ। ਪੈਟਰੋਲ ਦੀ ਕੀਮਤ 10 ਪੈਸੇ ਘੱਟ ਕੇ 78.29 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਕੱਲ ਦੇ ਭਾਅ 71.43 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਚੇਨਈ 'ਚ ਵੀ ਪੈਟਰੋਲ ਸਸਤਾ ਹੋ ਗਿਆ ਹੈ ਅਤੇ ਡੀਜ਼ਲ ਦੇ ਭਾਅ ਸਥਿਰ ਹਨ। ਪੈਟਰੋਲ ਦੀ ਕੀਮਤ 11 ਪੈਸੇ ਘੱਟ ਕੇ 78.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਬਿਨ੍ਹਾਂ ਬਦਲਾਅ ਦੇ 72.98 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ ਛੇ ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।


Aarti dhillon

Content Editor

Related News