ਅੱਜ ਨਹੀਂ ਵਧੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਰੇਟ
Wednesday, Nov 21, 2018 - 05:26 PM (IST)

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਦਾ ਦੌਰ ਜਾਰੀ ਹੈ। ਬੁੱਧਵਾਰ ਨੂੰ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ। ਅੱਜ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਤੇ ਹੀ ਮਿਲ ਰਿਹਾ ਹੈ।
ਲਗਾਤਾਰ 6 ਦਿਨ ਤੱਕ ਘੱਟ ਹੋਣ ਤੋਂ ਬਾਅਦ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਅੱਜ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਲਿਟਰ ਪੈਟਰੋਲ 76.38 ਰੁਪਏ ਪ੍ਰਤੀ ਲਿਟਰ 'ਤੇ ਮਿਲ ਰਿਹਾ ਹੈ।
ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਕੱਲ ਦੀ ਕੀਮਤ 'ਤੇ ਹੀ ਬਣਿਆ ਹੋਇਆ ਹੈ। ਇਹ ਅੱਜ 71.27 ਰੁਪਏ ਪ੍ਰਤੀ ਲਿਟਰ ਦਾ ਮਿਲ ਰਿਹਾ ਹੈ।
ਮੁੰਬਈ ਦੀ ਗੱਲ ਕਰੀਏ ਤਾਂ ਇੱਥੋਂ ਤੱਕ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਲ ਦੇ ਪੱਧਰ 'ਤੇ ਬਣੀ ਹੋਈ ਹੈ। ਬੁੱਧਵਾਰ ਨੂੰ ਇੱਥੇ ਇਕ ਲਿਟਰ ਪੈਟਰੋਲ ਦੇ ਲਈ 81.90 ਰੁਪਏ ਦੇਣੇ ਪੈ ਰਹੇ ਹਨ।
ਡੀਜ਼ਲ ਦੀ ਗੱਲ ਕਰੀਏ ਤਾਂ ਇਹ ਵੀ ਕਲ ਦੇ ਪੱਧਰ 'ਤੇ ਬਣੀ ਹੋਈ ਹੈ। ਇਕ ਲਿਟਰ ਤੁਹਾਨੂੰ 74.66 ਰੁਪਏ ਦਾ ਮਿਲ ਰਿਹਾ ਹੈ। ਨਵੰਬਰ ਮਹੀਨੇ 'ਚ ਪੈਟਰੋਲ ਹੁਣ ਤੱਕ 3 ਰੁਪਏ ਲਿਟਰ ਸਸਤਾ ਹੋਇਆ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ 'ਚ ਵੀ 2 ਰੁਪਏ ਪ੍ਰਤੀ ਲਿਟਰ ਹੇਠਾ ਆਈਆਂ ਹਨ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਰਹੀ ਹੈ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ 'ਚ ਵੀ ਮਜ਼ਬੂਤੀ ਹੋ ਰਹੀ ਹੈ। ਇਸ ਦਾ ਸਿੱਧਾ ਫਾਇਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਦੇ ਤੌਰ 'ਤੇ ਸਾਹਮਣੇ ਆ ਰਿਹਾ ਹੈ।