ਲਗਾਤਾਰ 6ਵੇਂ ਦਿਨ ਸਥਿਰ ਰਹੇ ਪੈਟਰੋਲ-ਡੀਜ਼ਲ ਦੇ ਮੁੱਲ

07/05/2020 1:03:22 PM

ਨਵੀਂ ਦਿੱਲੀ (ਵਾਰਤਾ) : ਪੈਟਰੋਲ ਅਤੇ ਡੀਜ਼ਲ ਦੇ ਮੁੱਲ ਐਤਵਾਰ ਨੂੰ ਲਗਾਤਾਰ 6ਵੇਂ ਦਿਨ ਸਥਿਰ ਰਹੇ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 80.43 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ। ਇਹ 27 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦਾ ਮੁੱਲ ਵੀ 80.53 ਰੁਪਏ ਪ੍ਰਤੀ ਲਿਟਰ ਦੇ ਰਿਕਾਡਰ ਪੱਧਰ 'ਤੇ ਸਥਿਰ ਰਿਹਾ। ਇਸ ਤੋਂ ਪਹਿਲਾਂ ਜੂਨ ਵਿਚ ਦਿੱਲੀ ਵਿਚ ਪੈਟਰੋਲ 9.17 ਰੁਪਏ ਯਾਨੀ 12.87 ਫ਼ੀਸਦੀ ਅਤੇ ਡੀਜ਼ਲ 11.14 ਰੁਪਏ ਯਾਨੀ 16.05 ਫ਼ੀਸਦੀ ਮਹਿੰਗਾ ਹੋਇਆ ਸੀ। ਕੋਲਕਾਤਾ, ਮੁੰਬਈ ਅਤੇ ਚੇਨੱਈ ਵਿਚ ਪੈਟਰੋਲ ਦੀ ਕੀਮਤ ਕਰਮਵਾਰ 82.10 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ। ਡੀਜ਼ਲ ਦਾ ਮੁੱਲ ਵੀ ਕੋਲਕਾਤਾ ਵਿਚ 75.64 ਰੁਪਏ, ਮੁੰਬਈ ਵਿਚ 78.83 ਰੁਪਏ ਅਤੇ ਚੇਨੱਈ ਵਿਚ 77.72 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੇ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਮਹੀਨੇ ਜ਼ਿਆਦਾਤਰ ਦਿਨ ਕੱਚੇ ਤੇਲ ਦੀਆਂ ਕੀਮਤਾਂ ਨਰਮ ਰਹੀਆਂ ਪਰ ਘਰੇਲੂ ਬਜ਼ਾਰ ਵਿਚ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵੇਲੇ ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਚਲ ਰਹੀ ਹੈ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਮਹੀਨੇ ਲਗਭਗ ਵਧਦੀਆਂ ਰਹੀਆਂ। ਇਸ ਦਾ ਪ੍ਰਭਾਵ ਹੈ ਕਿ ਪਿਛਲੇ ਮਹੀਨੇ ਡੀਜ਼ਲ ਦੀ ਕੀਮਤ ਵਿਚ 11.23 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਦੀ ਕੀਮਤ ਵੀ ਇਨ੍ਹਾਂ ਦਿਨਾਂ ਵਿਚ 9.17 ਰੁਪਏ ਪ੍ਰਤੀ ਲੀਟਰ ਵਧੀ ਹੈ।

ਆਪਣੇ ਸ਼ਹਿਰ ਵਿਚ ਅੱਜ ਦੇ ਦਿਨ ਪੈਟਰੋਲ-ਡੀਜ਼ਲ ਦੀ ਕੀਮਤ ਜਾਣੋ ਇਸ ਤਰ੍ਹਾਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਐਸਐਮਐਸ ਦੁਆਰਾ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗ੍ਰਾਹਕ ਆਰਐਸਪੀ(RSP) ਲਿਖ ਕੇ 9224992249 ਨੰਬਰ 'ਤੇ ਅਤੇ ਬੀਪੀਸੀਐਲ ਉਪਭੋਗਤਾ ਆਰਐਸਪੀ(RSP) ਲਿਖ ਕੇ 9223112222 'ਤੇ ਜਾਣਕਾਰੀ ਭੇਜ ਸਕਦੇ ਹਨ। ਐਚਪੀਸੀਐਲ ਉਪਭੋਗਤਾ ਐਚਪੀਪ੍ਰਾਇਸ(HPPrice) ਨੂੰ ਲਿਖ ਕੇ  9222201122 'ਤੇ ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹਨ।

 


cherry

Content Editor

Related News