ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 82 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋਇਆ ਪੈਟਰੋਲ

11/28/2020 9:28:45 AM

ਨਵੀਂ ਦਿੱਲੀ (ਵਾਰਤਾ) : ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਦਿੱਲੀ ਵਿਚ ਅੱਜ ਪੈਟਰੋਲ 82 ਰੁਪਏ ਅਤੇ ਡੀਜ਼ਲ 72 ਰੁਪਏ ਪ੍ਰਤੀ ਲੀਟਰ ਤੋਂ ਉੱਤੇ ਨਿਕਲ ਗਿਆ। ਡੀਜ਼ਲ ਦੀ ਕੀਮਤ ਵਿਚ ਅੱਜ 26 ਤੋਂ 28 ਪੈਸੇ ਦਾ ਵਾਧਾ ਹੋਇਆ ਹੈ। ਪੈਟਰੋਲ ਦੇ ਮੁੱਲ 21 ਪੈਸੇ ਤੋਂ 24 ਪੈਸੇ ਤੱਕ ਵਧੇ ਹਨ। ਦੇਸ਼ ਦੇ 4 ਵੱਡੇ ਮਹਾਨਗਰਾਂ ਵਿਚ 27 ਨਵੰਬਰ ਨੂੰ ਡੀਜ਼ਲ 22 ਤੋਂ 26 ਪੈਸੇ ਅਤੇ ਪੈਟਰੋਲ 17 ਤੋਂ 19 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ ਸੀ। ਲਗਾਤਾਰ 5 ਦਿਨ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਧਣ  ਦੇ ਬਾਅਦ 25 ਨਵੰਬਰ ਨੂੰ ਦੋਵਾਂ ਦੀਆਂ ਕੀਮਤਾਂ ਸਥਿਰ ਰਹੀਆਂ ਸਨ।

ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 82.13 72.13
ਮੁੰਬਈ 88.81 78.66
ਚੇਨੱਈ 85.12 77.56
ਕੋਲਕਾਤਾ 83.67 75.70
ਨੋਇਡਾ 82.46 72.54
ਰਾਂਚੀ 81.58 76.35
ਬੈਂਗਲੁਰੂ 84.87 76.46
ਪਟਨਾ 84.73 77.55
ਚੰਡੀਗੜ੍ਹ 79.08 71.88
ਲਖਨਊ 82.38 72.46

ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।


cherry

Content Editor

Related News