ਆਮ ਜਨਤਾ ਨੂੰ ਝੱਟਕਾ, ਲਗਾਤਾਰ ਵੱਧ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ

Monday, Nov 23, 2020 - 09:31 AM (IST)

ਆਮ ਜਨਤਾ ਨੂੰ ਝੱਟਕਾ, ਲਗਾਤਾਰ ਵੱਧ ਰਹੀਆਂ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਭਾਅ

ਨਵੀਂ ਦਿੱਲੀ (ਵਾਰਤਾ) : ਕੋਰੋਨਾ ਵਾਇਰਸ ਲਈ ਵੈਕਸੀਨ ਦੀ ਚੰਗੀਆਂ ਖ਼ਬਰਾਂ ਦਰਮਿਆਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਮਜ਼ਬੂਤੀ ਨਾਲ ਦੇਸ਼ ਵਿਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਬਰੇਂਟ ਕਰੂਡ 45 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ 48 ਦਿਨਾਂ ਤੱਕ ਲਗਾਤਾਰ ਸਥਿਰ ਰਹਿਣ ਦੇ ਬਾਅਦ ਦੋਵਾਂ ਦੀਆਂ ਕੀਮਤਾਂ ਵਿਚ ਪਹਿਲੀ ਵਾਰ ਵਾਧਾ ਹੋਇਆ ਸੀ।

ਜਨਤਕ ਖ਼ੇਤਰ ਦੀ ਆਗੂ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ 4 ਵੱਡੇ ਮਹਾਨਗਰਾਂ ਵਿਚ ਡੀਜ਼ਲ ਦੇ ਮੁੱਲ 17 ਤੋਂ 19 ਪੈਸੇ ਅਤੇ ਪੈਟਰੋਲ ਦੇ 7 ਪੈਸੇ ਤੱਕ ਪ੍ਰਤੀ ਲਿਟਰ ਵਧਾਏ ਗਏ ਹਨ। ਦਿੱਲੀ ਵਿਚ ਡੀਜ਼ਲ 18 ਪੈਸੇ ਅਤੇ ਪੈਟਰੋਲ 07 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਤੇਲ ਮਾਰਕੀਟਿੰਗ ਖ਼ੇਤਰ ਦੀ ਆਗੂ ਕੰਪਨੀ ਇੰਡੀਅਨ ਆਇਲ ਅਨੁਸਾਰ ਅੱਜ ਦਿੱਲੀ ਵਿਚ ਪੈਟਰੋਲ 81.53 ਰੁਪਏ ਜਦੋਂਕਿ ਡੀਜ਼ਲ 71.25 ਰੁਪਏ ਪ੍ਰਤੀ ਲੀਟਰ ਹੋ ਗਿਆ।

ਜਾਣੋ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 81.53 71.25
ਮੁੰਬਈ 88.23 77.73
ਚੇਨੱਈ 84.53 76.72
ਕੋਲਕਾਤਾ 83.10 74.82
ਨੋਇਡਾ 82.00 71.73
ਰਾਂਚੀ 81.12 75.43
ਬੈਂਗਲੁਰੂ 84.25 75.53
ਪਟਨਾ 84.15 76.80
ਚੰਡੀਗੜ੍ਹ 78.50 71.00
ਲਖਨਊ 81.92 71.66

author

cherry

Content Editor

Related News