ਰਾਹਤ, ਅੱਜ ਮੁੜ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ ''ਚ ਤੇਲ ਦੇ ਨਵੇਂ ਭਾਅ

09/17/2020 9:18:43 AM

ਨਵੀਂ ਦਿੱਲੀ (ਵਾਰਤਾ) : ਸਰਕਾਰੀ ਤੇਲ ਕੰਪਨੀਆਂ ਨੇ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤ ਵਿਚ ਕਟੌਤੀ ਕੀਤੀ ਹੈ। ਕੱਲ ਦੋਵਾਂ ਇੰਧਨਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ। ਜਨਤਕ ਖ਼ੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਅਨੁਸਾਰ ਦੇਸ਼ ਦੇ 4 ਵੱਡੇ ਮਹਾਨਗਰਾਂ ਵਿਚ ਅੱਜ ਪੈਟਰੋਲ ਦੀ ਕੀਮਤ 14-16 ਪੈਸੇ ਤੱਕ ਘੱਟ ਹੋਈ ਹੈ, ਜਦੋਂਕਿ ਡੀਜ਼ਲ ਦਾ ਮੁੱਲ 19-20 ਪੈਸੇ ਤੱਕ ਘਟਿਆ ਹੈ। ਦਿੱਲੀ ਵਿਚ ਅੱਜ ਪੈਟਰੋਲ ਦੇ ਭਾਅ 15 ਪੈਸੇ ਘੱਟ ਕੇ 81.40 ਰੁਪਏ ਪ੍ਰਤੀ ਲਿਟਰ ਰਹਿ ਗਏ, ਜਦੋਂਕਿ ਡੀਜ਼ਲ 19 ਪੈਸੇ ਸਸਤਾ ਹੋਇਆ ਅਤੇ ਪ੍ਰਤੀ ਲਿਟਰ ਕੀਮਤ 72.37 ਰੁਪਏ ਰਹਿ ਗਈ।

ਸ਼ਹਿਰ ਦਾ ਨਾਂ ਪੈਟਰੋਲ/ਰੁਪਏ ਲਿਟਰ ਡੀਜ਼ਲ/ਰੁਪਏ ਲਿਟਰ
ਦਿੱਲੀ 81.40 72.37
ਮੁੰਬਈ 88.07 78.85
ਚੇਨੱਈ 84.44 77.73
ਕੋਲਕਾਤਾ 82.98 75.92
ਨੋਇਡਾ 81.84 72.68
ਬੈਂਗਲੁਰੂ 84.01 76.62
ਪਟਨਾ 83.99 77.70
ਚੰਡੀਗੜ੍ਹ 78.31 72.03
ਲਖਨਊ 81.74 72.58
ਰਾਂਚੀ 80.99 76.59

 

ਹਰ ਦਿਨ ਸਵੇਰੇ 6 ਵਜੇ ਬਦਲਦੀ ਹੈ ਕੀਮਤ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲੀ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਦੇਸ਼ੀ ਮੁਦਰਾ ਰੇਟਾਂ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਿਰਭਰ ਕਰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਖਰਚਿਆਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।


cherry

Content Editor

Related News