ਸ਼ੇਅਰ ਬਾਜ਼ਾਰ ਵੱਲ ਵਧਿਆ ਲੋਕਾਂ ਦਾ ਰੁਝਾਨ, ਦੁੱਗਣੀ ਤੋਂ ਵੱਧ ਹੋਈ Demat ਅਕਾਊਂਟਸ ਦੀ ਗਿਣਤੀ

Friday, Jan 07, 2022 - 10:57 AM (IST)

ਸ਼ੇਅਰ ਬਾਜ਼ਾਰ ਵੱਲ ਵਧਿਆ ਲੋਕਾਂ ਦਾ ਰੁਝਾਨ, ਦੁੱਗਣੀ ਤੋਂ ਵੱਧ ਹੋਈ Demat ਅਕਾਊਂਟਸ ਦੀ ਗਿਣਤੀ

ਮੁੰਬਈ (ਭਾਸ਼ਾ) – ਦੇਸ਼ ਦੇ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਯਾਨੀ ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਕਿਹਾ ਕਿ ਬਾਜ਼ਾਰ ਅਤੇ ਬ੍ਰੋਕਰੇਜ਼ ਕੰਪਨੀਆਂ ਨੇ ਪਿਛਲੇ ਦੋ ਦਹਾਕਿਆਂ ’ਚ ਜੋ ਚੀਜ਼ਾਂ ਹਾਸਲ ਕੀਤੀਆਂ ਸਨ, ਉਸ ਨੂੰ ਹੁਣ ਸਿਰਫ ਦੋ ਸਾਲਾਂ ’ਚ ਹੀ ਹਾਸਲ ਕਰ ਲਿਆ ਗਿਆ ਹੈ। ਇਹ ਗੱਲ ਡੀ-ਮੈਟ ਅਕਾਊਂਟਸ ਦੀ ਗਿਣਤੀ ਤੋਂ ਪਤਾ ਲਗਦੀ ਹੈ ਜੋ ਨਵੰਬਰ 2021 ਦੀ ਸਥਿਤੀ ਦੇ ਮੁਕਾਬਲੇ 7.7 ਕਰੋੜ ’ਤੇ ਪਹੁੰਚ ਗਈ ਹੈ। ਮਾਰਚ 2019 ’ਚ ਡੀ-ਮੈਟ ਅਕਾਊਂਟਸ ਦੀ ਗਿਣਤੀ 3.6 ਕਰੋੜ ਸੀ।

ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਦੀ ਰੋਕਥਾਮ ਲਈ ਲਗਾਏ ਗਏ ‘ਲਾਕਡਾਊਨ’ ਕਾਰਨ ਘਰ ਤੋਂ ਕੰਮ ਸ਼ੁਰੂ ਹੋਣ ਨਾਲ ਲੱਖਾਂ ਦੀ ਗਿਣਤੀ ’ਚ ਨੌਜਵਾਨਾਂ ਨੇ ਨਿਵੇਸ਼ਕ ਵਜੋਂ ਬਾਜ਼ਾਰ ’ਚ ਕਦਮ ਰੱਖਿਆ ਹੈ। ਬ੍ਰੋਕਰੇਜ਼ ਕੰਪਨੀਆਂ ਨੇ ਉਸ ਸਮੇਂ ਤੋਂ ਹੁਣ ਤੱਕ ਕਰੀਬ 10 ਲੱਖ ਡੀ-ਮੈਟ ਅਕਾਊਂਟਸ ਖੋਲ੍ਹੇ। ਇਸ ’ਚ 75 ਫੀਸਦੀ ਨਿਵੇਸ਼ਕ 30 ਸਾਲ ਤੋਂ ਘੱਟ ਉਮਰ ਦੇ ਹਨ।

ਇਹ ਵੀ ਪੜ੍ਹੋ : ਭਾਰਤੀਆਂ ਨੇ 2021 'ਚ ਦਿਲ ਖੋਲ੍ਹ ਕੇ ਖਰੀਦਿਆ ਸੋਨਾ, ਤੋੜਿਆ 10 ਸਾਲ ਦਾ ਰਿਕਾਰਡ

ਹਰ ਮਹੀਨੇ ਖੁੱਲ੍ਹੇ ਔਸਤਨ 4 ਲੱਖ ਨਵੇਂ ਡੀ-ਮੈਟ ਅਕਾਊਂਟਸ

ਤਿਆਗੀ ਨੇ ਕਿਹਾ ਿਕ ਗਲੋਬਲ ਟ੍ਰੇਂਡ ਮੁਤਾਬਕ ਅਸੀਂ ਵੀ ਪੂੰਜੀ ਬਾਜ਼ਾਰ ’ਚ ਕਦਮ ਰੱਖਣ ਵਾਲੇ ਨਿੱਜੀ ਨਿਵੇਸ਼ਕਾਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਦੇਖਿਆ ਹੈ। ਵਿੱਤੀ ਸਾਲ 2019-20 ਤੋਂ ਹਰ ਮਹੀਨੇ ਔਸਤਨ 4 ਲੱਖ ਨਵੇਂ ਡੀ-ਮੈਟ ਅਕਾਊਂਟਸ ਖੋਲ੍ਹੇ ਗਏ। ਇਹ 2021 ’ਚ 3 ਗੁਣਾ ਵਧ ਕੇ 20 ਲੱਖ ਪ੍ਰਤੀ ਮਹੀਨਾ ਹੋ ਗਿਆ ਅਤੇ ਨਵੰਬਰ 2021 ’ਚ ਵਧ ਕੇ ਲਗਭਗ 29 ਲੱਖ ਪ੍ਰਤੀ ਮਹੀਨਾ ਹੋ ਗਿਆ। ਇਹ ਵਿੱਤੀ ਸਾਲ 2019-20 ਯਾਨੀ ਪ੍ਰੀ-ਕੋਵਿਡ ਪੱਧਰ ਦੇ ਮੁਕਾਬਲੇ 7 ਗੁਣਾ ਤੋਂ ਵੀ ਵੱਧ ਹੈ।

ਨਿਫਟੀ ਇੰਡੈਕਸ ਦੇ 25 ਸਾਲ ਅਤੇ ਦੇਸ਼ ’ਚ ਵਾਅਦਾ ਕਾਰੋਬਾਰ ਦੇ 20 ਸਾਲ ਪੂਰੇ ਹੋਣ ਮੌਕੇ ਐੱਨ. ਐੱਸ. ਈ. ਦੇ ਸੀ. ਈ. ਓ. ਵਿਕਰਮ ਲਿਮਯੇ ਨੇ ਕਿਹਾ ਕਿ ਨਿਫਟੀ 50 ਇੰਡੈਕਸ 22 ਅਪ੍ਰੈਲ 1996 ਤੋਂ ਸ਼ੁਰੂ ਕੀਤਾ ਗਿਆ ਸੀ। ਇੰਡੈਕਸ 13 ਖੇਤਰਾਂ ਦੇ 50 ਵੱਡੇ ਅਤੇ ਵਧੇਰੇ ਕਾਰੋਬਾਰ ਵਾਲੇ ਇੰਡੈਕਸ ਦੀ ਅਗਵਾਈ ਕਰਦਾ ਹੈ। ਇਸ ’ਚ 25 ਸਾਲਾਂ ’ਚ 15 ਗੁਣਾ ਦਾ ਵਾਧਾ ਹੋਇਆ। ਇਸ ਨੇ ਸਾਲਾਨਾ 11.2 ਫੀਸਦੀ ਰਿਟਰਨ ਦਿੱਤਾ ਹੈ।

ਇਹ ਵੀ ਪੜ੍ਹੋ : ਸ਼ਾਓਮੀ ਦਾ 653 ਕਰੋੜ ਦਾ ਘਪਲਾ ਆਇਆ ਸਾਹਮਣੇ, ਨੋਟਿਸ ਜਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News