ਕਮਜ਼ੋਰ ਰੁਪਏ ਕਾਰਨ ਲੋਕਾਂ ਦੇ ਰੁਜ਼ਗਾਰ ’ਤੇ ਸੰਕਟ ਦੇ ਬੱਦਲ
Sunday, May 22, 2022 - 12:03 PM (IST)
ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਰੁਪਏ ’ਚ ਲਗਾਤਾਰ ਆ ਰਹੀ ਗਿਰਾਵਟ ਨੇ ਦੇਸ਼ ਦੀ ਚਿੰਤਾ ਵਧਾ ਦਿੱਤੀ ਹੈ। ਫਰਵਰੀ ’ਚ ਰੂਸ-ਯੂਕ੍ਰੇਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਰੁਪਏ ’ਚ ਗਿਰਾਵਟ ਦਾ ਸਿਲਸਿਲਾ ਜਿਉਂ ਸ਼ੁਰੂ ਹੋਇਆ, ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ।
ਰੁਪਏ ਨੂੰ ਡਿਗਣ ਤੋਂ ਬਚਾਉਣ ਲਈ ਆਰ. ਬੀ. ਆਈ. ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ ਪਰ ਵਿਦੇਸ਼ੀ ਨਿਵੇਸ਼ਕਾਂ ਵਲੋਂ ਆਪਣਾ ਨਿਵੇਸ਼ ਕੱਢੇ ਜਾਣ ਕਾਰਨ ਰੁਪਇਆ ਦਬਾਅ ’ਚ ਹੈ।
ਆਰ. ਬੀ. ਆਈ. ਨੇ ਆਪਣੇ ਸਟੇਟ ਆਫ ਇਕੋਨੋਮੀ ਰਿਪੋਰਟ ’ਚ ਕਿਹਾ ਕਿ 6 ਮਈ ਤੱਕ ਭਾਰਤ ਕੋਲ 596 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜਿਸ ਨਾਲ ਸਿਰਫ ਅਗਲੇ ਮਹੀਨਿਆਂ ਦੀ ਅਨੁਮਾਨਿਤ ਦਰਾਮਦ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਦੋਂ ਤੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ, ਉਦੋਂ ਤੋਂ ਵਿਦੇਸ਼ੀ ਮੁਦਰਾ ਫੰਡ ’ਚ 36 ਅਰਬ ਡਾਲਰ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : AirIndia ਦੇ ਜਹਾਜ਼ ਦਾ ਇੰਜਣ ਹਵਾ ਵਿੱਚ ਹੋਇਆ ਬੰਦ, ਮੁੰਬਈ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ
ਸਟਾਰਟਅਪਸ ਨੇ ਸ਼ੁਰੂ ਕੀਤੀ ਛਾਂਟੀ
ਦਰਅਸਲ ਬੀਤੇ ਕਈ ਸਾਲਾਂ ਤੋਂ ਦੇਸ਼ ਦੇ ਸਟਾਰਟਅਪਸ ਨੂੰ ਵਿਦੇਸ਼ੀ ਤੋਂ ਪ੍ਰਾਈਵੇਟ ਇਕਵਿਟੀ ਦੇ ਮਾਧਿਅਮ ਰਾਹੀਂ ਖੂਬ ਫੰਡਿੰਗ ਮਿਲ ਰਹੀ ਸੀ ਪਰ ਡਾਲਰ ’ਚ ਮਜ਼ਬੂਤੀ ਅਤੇ ਕੌਮਾਂਤਰੀ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਪ੍ਰਾਈਵੇਟ ਇਕਵਿਟੀ ਇਨਵੈਸਟਰਸ ਹੁਣ ਪੈਸਾ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ।
ਉਂਝ ਵੀ 100 ’ਚੋਂ ਸਿਰਫ 23 ਯੂਨੀਕਾਰਨ ਨੂੰ ਹੀ ਲਾਭ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ’ਚ ਰੁਜ਼ਗਾਰ ਦੇਣ ਵਾਲੇ ਸਟਾਰਟਅਪ ਵੀ ਹੁਣ ਛਾਂਟੀ ਕਰ ਰਹੇ ਹਨ। ਵੇਦਾਂਤੂ ਨੇ ਸਿਰਫ ਮਈ ’ਚ ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢ ਚੁੱਕਾ ਹੈ।
ਉੱਥੇ ਹੀ ਕਾਰਸ24 ਵੀ 600 ਲੋਕਾਂ ਦੀ ਛਾਂਟੀ ਕਰਨ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ 5000 ਲੋਕਾਂ ਦੀ ਆਉਣ ਵਾਲੇ ਸਮੇਂ ’ਚ ਛਾਂਟੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : CBI ਨੇ ਦਰਜ ਕੀਤਾ ਆਮਰਪਾਲੀ ਖ਼ਿਲਾਫ਼ 230 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ
ਮਹਿੰਗੇ ਕਰਜ਼ੇ ਕਾਰਨ ਰੁਜ਼ਗਾਰ ਦੇ ਮੌਕਿਆਂ ’ਤੇ ਗ੍ਰਹਿਣ
ਦੁਨੀਆ ਭਰ ਦੇ ਸੈਂਟਰਲ ਬੈਂਕ ਮਹਿੰਗਾਈ ਕਾਰਨ ਵਿਆਜ ਦਰਾਂ ’ਚ ਵਾਧਾ ਕਰ ਰਹੇ ਹਨ। ਮਾਰਚ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਦੇ 6.95 ਫੀਸਦੀ ਰਹਿਣ ਤੋਂ ਬਾਅਦ ਆਰ. ਬੀ. ਆਈ. ਨੂੰ ਵੀ ਵਿਆਜ ਦਰਾਂ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ।
ਆਰ. ਬੀ. ਆਈ. ਅਜਿਹਾ ਨਹੀਂ ਕਰਦਾ ਤਾਂ ਨਿਵੇਸ਼ਕ ਹੋਰ ਜ਼ਿਆਦਾ ਵਿਕਰੀ ਕਰਦੇ, ਜਿਸ ਨਾਲ ਰੁਪਏ ’ਚ ਹੋਰ ਕਮਜ਼ੋਰੀ ਆਉਂਦੀ, ਪਰ ਆਰ. ਬੀ. ਆਈ. ਦੇ ਕਰਜ਼ਾ ਮਹਿੰਗਾ ਕਰਨ ਦਾ ਮਾੜਾ ਪ੍ਰਭਾਵ ਵੀ ਪੈ ਰਿਹਾ ਹੈ।
ਮਹਿੰਗੇ ਹੋਮ ਲੋਨ ਕਾਰਨ ਰੀਅਲ ਅਸਟੇਟ ਸੈਕਟਰ ’ਤੇ ਸੰਕਟ ਦੇ ਬੱਦਲ ਛਾ ਸਕਦੇ ਹਨ ਕਿਉਂਕਿ ਹਾਊਸਿੰਗ ਮੰਗ ’ਚ ਕਮੀ ਆਵੇਗੀ। ਇਸ ਦੇ ਪ੍ਰਭਾਵ ਕੰਸਟ੍ਰਕਸ਼ਨ ਖੇਤਰ ਨਾਲ ਜੁੜੇ ਸਾਰੇ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਕਾਰਸ24, ਵੇਦਾਂਤੂ ਨੇ ਕੀਤੀ ਸਥਾਈ-ਅਸਥਾਈ ਮੁਲਾਜ਼ਮਾਂ ਦੀ ਛਾਂਟੀ, ਜਾਣੋ ਵਜ੍ਹਾ
ਹੀਰੇ ਦਾ ਕਾਰੋਬਾਰ ਹੋਇਆ ਮੰਦਾ
ਵਿਦੇਸ਼ੀ ਮੁਦਰਾ ਫੰਡ ਤਾਂ ਘਟ ਹੀ ਰਿਹਾ ਹੈ ਪਰ ਰੁਪਏ ’ਚ ਆ ਰਹੀ ਕਮਜ਼ੋਰੀ ਦਾ ਅਸਰ ਰੁਜ਼ਗਾਰ ’ਤੇ ਪੈਣ ਲੱਗਾ ਹੈ। ਖਾਸ ਤੌਰ ’ਤੇ ਜੇਮਸ ਐਂਡ ਿਜਊਲਰੀ ਸੈਕਟਰ ’ਚ ਜੋ ਰੂਸ ਅਤੇ ਯੂਕ੍ਰੇਨ ਦੀ ਜੰਗ ਕਾਰਨ ਪਹਿਲਾਂ ਤੋਂ ਹੀ ਸੰਕਟ ’ਚ ਸੀ, ਪਰ ਹੁਣ ਰੁਪਏ ’ਚ ਕਮਜ਼ੋਰੀ ਨੇ ਇਸ ਖੇਤਰ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਗੁਜਰਾਤ ਦੇ ਸੂਰਤ ’ਚ ਹੀਰਾ ਤਰਾਸ਼ਣ ਨਾਲ ਜੁੜੀਆਂ ਕਈ ਕੰਪਨੀਆਂ ਨੇ 2.5 ਲੱਖ ਕਾਰੀਗਰਾਂ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ।
ਇਨ੍ਹਾਂ ਕੰਪਨੀਆਂ ਮੁਤਾਬਕ ਰੂਸ ਦੀ ਡਾਇਮੰਡ ਕੰਪਨੀ ਅਲਰੋਸਾ ਤੋਂ ਇਹ ਕੱਚਾ ਹੀਰਾ ਦਰਾਮਦ ਕਰਦੇ ਹਨ ਅਤੇ ਮੁੜ ਇਸ ਨੂੰ ਤਰਾਸ਼ ਕੇ ਉਸ ਦੀ ਬਰਾਮਦ ਕਰਦੇ ਹਨ, ਜੋ ਹੁਣ ਲਗਭਗ ਬੰਦ ਹੋ ਚੁੱਕੀ ਹੈ।
ਸੂਰਤ ਦੀ ਡਾਇਮੰਡ ਇੰਡਸਟਰੀ ’ਚ 15 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਜੋ ਇਸ ਸੈਕਟਰ ’ਚ ਕੁੱਲ ਰੁਜ਼ਗਾਰ ਦਾ 30 ਫੀਸਦੀ ਹੈ।
ਇਹ ਵੀ ਪੜ੍ਹੋ : Sri Lanka Default : Fitch ਨੇ ਸ਼੍ਰੀਲੰਕਾ ਦੀ ਸਰਵਉੱਚ ਦਰਜਾਬੰਦੀ ਨੂੰ ਘਟਾਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।