NPS ਖਾਤਾ ਆਨਲਾਈਨ ਖੋਲ੍ਹਣਾ ਹੋਵੇਗਾ ਸੌਖਾ, ਈ-KYC ਦੀ ਮਿਲੀ ਮਨਜ਼ੂਰੀ

Wednesday, Feb 03, 2021 - 10:21 AM (IST)

NPS ਖਾਤਾ ਆਨਲਾਈਨ ਖੋਲ੍ਹਣਾ ਹੋਵੇਗਾ ਸੌਖਾ, ਈ-KYC ਦੀ ਮਿਲੀ ਮਨਜ਼ੂਰੀ

ਨਵੀਂ ਦਿੱਲੀ- ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਐੱਨ. ਪੀ. ਐੱਸ. ਅਤੇ ਏ. ਪੀ. ਵਾਈ. ਗਾਹਕਾਂ ਲਈ ਈ-ਕੇ. ਵਾਈ. ਸੀ. ਸੇਵਾਵਾਂ ਸ਼ੁਰੂ ਕਰਨ ਦੀ ਮਾਲ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ।

ਇਸ ਦਾ ਅਰਥ ਹੈ ਕਿ ਗਾਹਕ ਹੁਣ ਐੱਨ. ਪੀ. ਐੱਸ. ਖਾਤਾ ਆਨਲਾਈਨ ਖੋਲ੍ਹ ਸਕਦੇ ਹਨ ਅਤੇ ਨਿਯਮਾਂ ਮੁਤਾਬਕ, ਜ਼ਰੂਰਤ ਹੋਣ 'ਤੇ ਬੰਦ ਕਰ ਸਕਦੇ ਹਨ।

ਪੀ. ਐੱਫ. ਆਰ. ਡੀ. ਏ. ਨੇ ਇਕ ਬਿਆਨ ਵਿਚ ਕਿਹਾ ਕਿ ਆਨਲਾਈਨ ਈ-ਕੇ. ਵਾਈ. ਸੀ. ਨਾਲ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਹੋਰ ਸਰਲ ਹੋਵੇਗੀ। ਲੋਕ ਡਿਜੀਟਲ ਤਰੀਕੇ ਨਾਲ ਐੱਨ. ਪੀ. ਐੱਸ. ਖਾਤਾ ਖੁੱਲ੍ਹਵਾ ਸਕਣਗੇ। ਐੱਨ. ਪੀ. ਐੱਸ. ਸੰਗਠਤ ਖੇਤਰ ਲਈ ਪੈਨਸ਼ਨ ਯੋਜਨਾ ਹੈ, ਜਦੋਂ ਕਿ ਏ. ਪੀ. ਵਾਈ. ਮੁੱਖ ਤੌਰ 'ਤੇ ਗੈਰ-ਸੰਗਠਤ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਪੈਨਸ਼ਨ ਸਬੰਧੀ ਜ਼ਰੂਰਤਾਂ ਪੂਰਾ ਕਰਨ ਲਈ ਹੈ।

ਰੈਗੂਲੇਟਰ ਨੇ ਐੱਨ. ਐੱਸ. ਡੀ. ਐੱਲ. ਈ-ਗਵਰਨੈਂਸ ਇਨਫਰਾਸਟ੍ਰਕਚਰ ਲਿਮਟਿਡ, ਜੋ ਕਿ ਇਸ ਦੀ ਇਕ ਕੇਂਦਰੀ ਰਿਕਾਰਡ ਰੱਖਣ ਵਾਲੀ ਏਜੰਸੀ ਹੈ, ਨੂੰ ਐੱਨ. ਪੀ. ਐੱਸ. ਅਤੇ ਏ. ਪੀ. ਵਾਈ. ਦੇ ਉਦੇਸ਼ ਲਈ ਗਲੋਬਲ ਆਧਾਰ ਯੂਜ਼ਰ ਏਜੰਸੀ (ਏ. ਯੂ. ਏ.) ਵਜੋਂ ਕੰਮ ਕਰਨ ਦੀ ਆਗਿਆ ਦਿੱਤੀ ਹੈ।
 


author

Sanjeev

Content Editor

Related News