Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ

Saturday, Feb 04, 2023 - 10:55 AM (IST)

Paytm ਨੇ ਕੀਤੀ ਮੁਨਾਫੇ ਦੀ ਘੋਸ਼ਣਾ, CEO ਵਿਜੇ ਸ਼ੇਖਰ ਸ਼ਰਮਾ ਨੇ ਆਖ਼ੀ ਇਹ ਗੱਲ

ਨਵੀਂ ਦਿੱਲੀ- ਦੇਸ਼ ਦੀ ਵੱਡੀ ਫਿਨਟੈੱਕ ਕੰਪਨੀ ਵਨ97 ਕਮਿਊਨਿਕੇਸ਼ਨ ਨੇ ਮੁਨਾਫੇ ਦੀ ਘੋਸ਼ਣਾ ਕੀਤੀ ਹੈ। ਪੇਟੀਐੱਮ ਨੇ ਸ਼ੁੱਕਰਵਾਰ ਨੂੰ ਆਪਣੇ ਰਾਜਸਵ 'ਚ 2,062 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ ਜੋ ਸਾਲਾਨਾ ਆਧਾਰ 'ਤੇ 42 ਫ਼ੀਸਦੀ ਅਤੇ ਤਿਮਾਹੀ ਆਧਾਰ 'ਤੇ ਅੱਠ ਫ਼ੀਸਦੀ ਦਾ ਵਾਧਾ ਹੈ। ਵਨ97 ਕਮਿਊਨਿਕੇਸ਼ਨਸ ਦੇ ਕੋਲ ਵਿੱਤੀ ਭੁਗਤਾਨ ਅਤੇ ਸੇਵਾ ਪਲੇਟਫਾਰਮ ਪੇਟੀਐਮ ਦੀ ਮਲਕੀਅਤ ਹੈ।
ਈ.ਐੱਸ.ਓ.ਪੀ. ਲਾਗਤ ਤੋਂ ਪਹਿਲਾਂ ਕੰਪਨੀ ਦਾ ਈ.ਬੀ.ਆਈ.ਟੀ.ਡੀ.ਏ. ਇਕ ਸਾਲ ਪਹਿਲਾਂ (27 ਫ਼ੀਸਦੀ) ਦੀ ਤੁਲਨਾ 'ਚ ਈ.ਐੱਸ.ਓ.ਪੀ. ਮਾਰਜਨ ਤੋਂ 2 ਫ਼ੀਸਦੀ ਰਾਜਸਵ ਦੇ ਨਾਲ ਈ.ਬੀ.ਆਈ.ਟੀ.ਡੀ.ਏ. ਦੇ ਨਾਲ 31 ਕਰੋੜ ਰੁਪਏ ਸੀ। ਇਸ 'ਚ ਕਿਹਾ ਗਿਆ ਹੈ ਕਿ ਇਹ ਪ੍ਰਦਰਸ਼ਨ ਉਪਭੋਗਤਾਵਾਂ ਵਲੋਂ ਅਪਣਾਏ ਜਾਣ ਅਤੇ ਮਰਚੈਂਟ ਪਾਰਟਨਰਸ ਵਲੋਂ ਸਬਸਕ੍ਰਿਪਸ਼ਨ ਸੇਵਾਵਾਂ ਦੇ ਨਾਲ-ਨਾਲ ਕਰਜ਼ ਵੰਡ ਅਤੇ ਵਪਾਰਕ ਕਾਰੋਬਾਰ 'ਚ ਦੇਖੇ ਗਏ ਨਿਰੰਤਰ ਵਾਧੇ ਨਾਲ ਹੋਇਆ। 
ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੇ ਵਧਾਇਆ ਕਰਮਚਾਰੀਆਂ ਦਾ ਉਤਸ਼ਾਹ
ਵਿੱਤੀ ਸੇਵਾਵਾਂ ਨਾਲ ਪ੍ਰਾਪਤ ਹੋਣ ਵਾਲੇ ਰਾਜਸਵ ਦੀ ਗੱਲ ਕਰੀਏ ਤਾਂ ਜੋ ਮੁੱਖ ਰੂਪ ਨਾਲ ਕਰਜ਼ੇ ਦੀ ਵੰਡ ਹੁਣ ਇਸ ਦੇ ਕੁੱਲ ਰਾਜਸਵ ਦਾ 22 ਫ਼ੀਸਦੀ ਹੈ, ਜੋ ਪਿਛਲੀ ਤਿਮਾਹੀ ਦੀ ਸਮਾਨ ਤਿਮਾਹੀ 'ਚ ਨੌ ਫ਼ੀਸਦੀ ਤੋਂ ਜ਼ਿਆਦਾ ਹੈ। ਪੇਟੀਐਮ ਦੇ ਸੀ.ਈ.ਓ ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਇਹ ਸਾਡੀ ਟੀਮ ਦੁਆਰਾ ਲਗਾਤਾਰ ਕੰਮ ਕਰਨ ਕਾਰਨ ਸੰਭਵ ਹੋ ਪਾਇਆ ਹੈ। ਟੀਮ ਨੂੰ ਗੁਣਵੱਤਾ ਦੇ ਰਾਜਸਵ ਦੇ ਨਾਲ ਵਿਕਾਸ 'ਤੇ ਧਿਆਨ ਦੇਣ ਲਈ ਕਿਹਾ ਗਿਆ ਸੀ।
ਨਿਵੇਸ਼ ਕਰਨਾ ਜਾਰੀ ਰੱਖੇਗਾ ਪੇਟੀਐਮ
ਪੇਟੀਐਮ ਨੇ ਕਿਹਾ ਕਿ ਉਹ ਲਾਗਤਾਂ 'ਤੇ ਅਨੁਸ਼ਾਸਨ ਬਣਾਏ ਰੱਖੇਗੀ, ਕਿਉਂਕਿ ਉਹ ਉਨ੍ਹਾਂ ਖੇਤਰਾਂ 'ਚ ਨਿਵੇਸ਼ ਕਰਨਾ ਜਾਰੀ ਰੱਖੇਗੀ ਜਿੱਥੇ ਉਸ ਭਵਿੱਖ 'ਚ ਵਿਕਾਸ ਦੀ ਸੰਭਾਵਨਾ ਦਿਖਦੀ ਹੈ, ਜਿਵੇਂ ਕਿ ਮਾਰਕੀਟਿੰਗ (ਉਪਭੋਗਤਾ ਪ੍ਰਾਪਤੀ ਲਈ) ਜਾਂ ਵਿਕਰੀ ਟੀਮ (ਵਪਾਰੀ ਅਧਾਰ ਅਤੇ ਗਾਹਕੀ ਸੇਵਾਵਾਂ ਦੇ ਵਿਸਤਾਰ ਲਈ)। ਪੇਟੀਐਮ ਨੇ ਕਿਹਾ ਕਿ ਉਹ ਇੱਕ ਟਿਕਾਊ ਅਤੇ ਲੰਬੇ ਸਮੇਂ ਲਈ ਨਕਦੀ ਪੈਦਾ ਕਰਨ ਵਾਲੇ ਕਾਰੋਬਾਰ ਨੂੰ ਬਣਾਉਣ 'ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗੀ।


author

Aarti dhillon

Content Editor

Related News