Paytm ਦੇ ਨਿਵੇਸ਼ਕਾਂ ਲਈ ਰਾਹਤ ਦੀ ਖ਼ਬਰ, RBI ਦੇ ਫ਼ੈਸਲੇ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਆਈ ਤੇਜ਼ੀ

Friday, Dec 10, 2021 - 10:26 AM (IST)

ਨਵੀਂ ਦਿੱਲੀ (ਭਾਸ਼ਾ) – ਡਿਜੀਟਲ ਪੇਮੈਂਟ ਐਂਡ ਫਾਇਨਾਂਸ਼ੀਅਲ ਸਰਵਿਸਿਜ਼ ਕੰਪਨੀ ਪੇਅ. ਟੀ. ਐੱਮ. ਦੇ ਨਿਵੇਸ਼ਕਾਂ ਲਈ ਚੰਗੀ ਖਬਰ ਆਈ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ ਯਾਨੀ ਆਰ. ਬੀ. ਆਈ. ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮ. ਯਾਨੀ ਪੀ. ਪੀ. ਬੀ. ਐੱਲ. ਨੂੰ ਸ਼ਡਿਊਲ ਪੇਮੈਂਟਸ ਬੈਂਕ ਦਾ ਦਰਜਾ ਦੇ ਦਿੱਤਾ ਹੈ। ਇਹ ਫੈਸਲਾ ਆਰ. ਬੀ. ਆਈ. ਐਕਟ 1934 ਦੇ ਤਹਿਤ ਕੀਤਾ ਗਿਆ ਹੈ। ਕੇਂਦਰੀ ਬੈਂਕ ਦੇ ਇਸ ਫੈਸਲੇ ਨਾਲ ਪੇਅ. ਟੀ. ਐੱਮ. ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨਸ ਦੇ ਸ਼ੇਅਰਾਂ ’ਚ ਕਰੀਬ 6 ਫੀਸਦੀ ਦੀ ਤੇਜ਼ੀ ਆਈ ਜੋ ਗਿਰਾਵਟ ਦੇ ਦੌਰ ’ਚੋਂ ਲੰਘ ਰਿਹਾ ਸੀ।

ਆਰ. ਬੀ. ਆਈ. ਨੇ ਸਤੰਬਰ ’ਚ ਹੀ ਇਹ ਫੈਸਲਾ ਲੈ ਲਿਆ ਸੀ ਅਤੇ ਫਿਰ ਅਕਤੂਬਰ ’ਚ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹੁਣ ਪੇਅ. ਟੀ. ਐੱਮ. ਪੇਮੈਂਟਸ ਬੈਂਕ ਵਲੋਂ 9 ਦਸੰਬਰ 2021 ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ। ਸ਼ਡਿਊਲ ਬੈਂਕ ਦਾ ਦਰਜਾ ਮਿਲਣ ਤੋਂ ਬਾਅਦ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮ. ਸਰਕਾਰੀ ਅਤੇ ਹੋਰ ਵੱਡੇ ਕਾਰਪੋਰੇਸ਼ਨ ਦੇ ਰਿਕਵੈਸਟ ਫਾਰ ਪ੍ਰਪੋਜ਼ਲ ’ਚ ਹਿੱਸਾ ਲੈ ਸਕੇਗਾ। ਇਸ ਤੋਂ ਇਲਾਵਾ ਪੀ. ਪੀ. ਬੀ. ਐੱਲ. ਪ੍ਰਾਇਮਰੀ ਆਕਸ਼ਨ ’ਚ ਸ਼ਾਮਲ ਹੋ ਸਕੇਗਾ। ਹੁਣ ਉਹ ਸਰਕਾਰ ਵਲੋਂ ਚਲਾਈਆਂ ਜਾਣ ਵਾਲੀਆਂ ਵਿੱਤੀ ਯੋਜਨਾਵਾਂ ’ਚ ਪਾਰਟਨਰਸ਼ਿਪ ਲਈ ਯੋਗ ਹੋ ਗਿਆ ਹੈ।

ਇਹ ਵੀ ਪੜ੍ਹੋ : ਬਜ਼ੁਰਗ ਯਾਤਰੀਆਂ ਨੂੰ ਭਾਰਤੀ ਰੇਲਵੇ ਦਾ ਵੱਡਾ ਝਟਕਾ, ਹੁਣ ਨਹੀਂ ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News