Paytm ਨੇ ਕਰਿਆਨਾ ਦੁਕਾਨਦਾਰਾਂ ਲਈ ਪੇਸ਼ ਕੀਤੀ ਇਹ ਸਕੀਮ

Tuesday, May 05, 2020 - 06:47 PM (IST)

Paytm ਨੇ ਕਰਿਆਨਾ ਦੁਕਾਨਦਾਰਾਂ ਲਈ ਪੇਸ਼ ਕੀਤੀ ਇਹ ਸਕੀਮ

ਨਵੀਂ ਦਿੱਲੀ—ਡਿਜ਼ੀਟਲ ਭੁਗਤਾਨ ਮੰਚ ਪੇਅ.ਟੀ.ਐੱਮ. ਨੇ ਕਰਿਆਨਾ ਦੁਕਾਨਦਾਰਾਂ ਲਈ ਮੰਗਲਵਾਰ ਨੂੰ 100 ਕਰੋੜ ਰੁਪਏ ਦੀ ਲਾਇਲਿਟੀ ਸਕੀਮ ਪੇਸ਼ ਕੀਤੀ ਹੈ। ਇਹ ਯੋਜਨਾ ਲੈਣ-ਦੇਣ ਸ਼ੁਲਕ ਦੇ ਚੱਲਦੇ ਨੁਕਸਾਨ ਝੇਲ ਰਹੇ ਕਰਿਆਨਾ ਦੁਕਾਨਦਾਰਾਂ ਦੀ ਮਦਦ ਕਰੇਗੀ। ਦੁਕਾਨਦਾਰਾਂ ਨੂੰ ਆਪਣੀ ਪੇਅ.ਟੀ.ਐੱਮ. ਵਾਲਟ 'ਚ ਕੀਤੇ ਗਏ ਸਾਰੇ ਲੈਣ-ਦੇਣ ਦੀ ਰਾਸ਼ੀ ਨੂੰ ਆਪਣੇ ਬੈਂਕ ਖਾਤਿਆਂ 'ਚ ਭੇਜਣ ਲਈ ਅਜੇ ਇਕ ਫੀਸਦੀ ਦਾ ਲੈਣ-ਦੇਣ ਸ਼ੁਲਕ (ਮਰਚੈਂਟ ਡਿਸਕਾਊਂਟ ਰੇਟ-ਐੱਮ.ਡੀ.ਆਰ.) ਦੇਣਾ ਹੁੰਦਾ ਹੈ।

PunjabKesari

ਪੇਅ.ਟੀ.ਐੱਮ. ਦੇ ਸੀਨੀਅਰ ਉਪ ਪ੍ਰਧਾਨ ਸੌਰਭ ਸ਼ਰਮਾ ਨੇ ਕਿਹਾ ਕਿ ਵਾਲਟ 'ਚ ਪੈਸਾ ਪਾਉਣ ਲਈ ਬੈਂਕ ਸਾਡੇ ਤੋਂ ਇਕ ਸ਼ੁਲਕ ਲੈਂਦਾ ਹੈ ਅਤੇ ਹੁਣ ਅਸੀਂ ਇਹ ਇਕ ਫੀਸਦੀ ਐੱਮ.ਡੀ.ਆਰ. ਆਪਣੇ ਦੁਕਾਨਦਾਰ ਗਾਹਕਾਂ ਨੂੰ ਵਾਪਸ ਦੇਵਾਂਗੇ। ਇਸ ਨਾਲ ਉਨ੍ਹਾਂ ਨੂੰ ਦੁੱਗਣਾ ਲਾਭ ਹੋਵੇਗਾ। ਇਕ ਤਾਂ ਉਨ੍ਹਾਂ ਦੀ ਲਾਗਤ ਘੱਟ ਹੋਵੇਗੀ, ਦੂਜਾ ਉਹ ਉਸ ਦੇ ਮੰਚ 'ਤੇ ਕਈ ਸਾਰੀਆਂ ਵਿੱਤੀ ਯੋਜਨਾਵਾਂ ਦਾ ਲਾਭ ਲੈ ਸਕਣਗੇ। ਕੰਪਨੀ ਨੇ ਕਿਹਾ ਕਿ ਉਸ ਨੇ 100 ਕਰੋੜ ਰੁਪਏ ਦੀ ਰਾਸ਼ੀ ਵੱਖ ਤੋਂ ਰੱਖੀ ਹੈ। ਇਸ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਰਿਆਨਾ ਦੁਕਾਨਦਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਜ਼ੀਟਲ ਸੁਵਿਧਾ ਵਰਤੋਂ ਕਰਨ ਲਈ ਉਤਸ਼ਾਹ ਕਰਨ 'ਤੇ ਇਸਤੇਮਾਲ ਕੀਤਾ ਜਾਵੇਗਾ।


author

Karan Kumar

Content Editor

Related News