paypal ਨੂੰ ਸਰਹੱਦ ਪਾਰ ਭੁਗਤਾਨ ਐਗਰੀਗੇਟਰ ਦੇ ਤੌਰ ’ਤੇ ਸੰਚਾਲਨ ਦੀ RBI ਵੱਲੋਂ ਮਿਲੀ ਮਨਜ਼ੂਰੀ
Thursday, May 29, 2025 - 03:16 PM (IST)

ਨਵੀਂ ਦਿੱਲੀ (ਭਾਸ਼ਾ) - ਆਨਲਾਈਨ ਭੁਗਤਾਨ ਸੇਵਾ ਪ੍ਰਦਾਤਾ ਪੇਪਾਲ ਪੇਮੈਂਟਸ ਪ੍ਰਾਈਵੇਟ ਲਿਮਟਿਡ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਸਰਹੱਦ ਪਾਰ ਭੁਗਤਾਨ ਐਗਰੀਗੇਟਰ ਦੇ ਤੌਰ ’ਤੇ ਕੰਮ ਕਰਨ ਲਈ ਸਿਧਾਂਤਕ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਕਿਹਾ ਕਿ ਇਹ ਦੇਸ਼ ’ਚ ਪੇਪਾਲ ਦੇ ਸੰਚਾਲਨ ਅਤੇ ਭਾਰਤ ਦੇ ਛੋਟੇ ਕਾਰੋਬਾਰਾਂ ਲਈ ਇਸ ਦੇ ਲਗਾਤਾਰ ਸਮਰਥਨ ਦੀ ਦਿਸ਼ਾ ’ਚ ਇਕ ਮਹਤਵਪੂਰਨ ਮੀਲ ਦਾ ਪੱਥਰ ਹੈ। ਇਸ ਨਾਲ ਭਾਰਤੀ ਵਪਾਰੀ ਲੱਗਭੱਗ 200 ਬਾਜ਼ਾਰਾਂ ’ਚ ਸੁਰੱਖਿਅਤ ਸਰਹੱਦ ਪਾਰ ਭੁਗਤਾਨ ਕਰ ਸਕਣਗੇ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਨਿਯਮਾਂ 'ਚ ਕੀਤੇ ਅਹਿਮ ਬਦਲਾਅ
ਪੇਪਾਲ ਹੋਲਡਿੰਗਜ਼ ਇੰਕ ਦੀ ਭਾਰਤੀ ਸਹਿਯੋਗੀ ਇਕਾਈ ਨੂੰ ਇਹ ਮਨਜ਼ੂਰੀ ਅਜਿਹੇ ਸਮੇਂ ’ਚ ਮਿਲੀ ਹੈ, ਜਦੋਂ ਭਾਰਤ ਦੀ ਬਰਾਮਦ ਅਪ੍ਰੈਲ, 2025 ’ਚ 73.8 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜੋ ਸਰਹੱਦ ਪਾਰ ਵਪਾਰ ’ਚ ਵਧਦੀ ਰਫਤਾਰ ਨੂੰ ਦਰਸਾਉਂਦਾ ਹੈ। ਪੇਪਾਲ ਇੰਡੀਆ ਦੇ ਸੀਨੀਅਰ ਡਾਇਰੈਕਟਰ (ਸਰਕਾਰੀ ਸਬੰਧ) ਨਾਥ ਪ੍ਰਮੇਸ਼ਵਰਨ ਨੇ ਕਿਹਾ,‘‘ਆਰ. ਬੀ. ਆਈ. ਦੀ ਸਿਧਾਂਤਕ ਮਨਜ਼ੂਰੀ ਭਾਰਤ ਦੀ ਰੈਗੂਲੇਟਰੀ ਨਜ਼ਰ ਦੀ ਮਜ਼ਬੂਤੀ ਅਤੇ ਨਿਰਵਿਘਨ ਅਤੇ ਸੁਰੱਖਿਅਤ ਸਰਹੱਦ ਪਾਰ ਲੈਣ-ਦੇਣ ਦੀ ਦਿਸ਼ਾ ’ਚ ਤਰੱਕੀ ਨੂੰ ਦਰਸਾਉਂਦੀ ਹੈ। ਭਾਰਤ ਦੇ ਕੌਮਾਂਤਰੀ ਬਰਾਮਦ ਕੇਂਦਰ ਦੇ ਰੂਪ ’ਚ ਵਿਕਸਤ ਹੋਣ ਦੇ ਨਾਲ ਪੇਪਾਲ ਭਾਰਤੀ ਕਾਰੋਬਾਰਾਂ ਨੂੰ ਭਰੋਸੇਯੋਗ ਡਿਜੀਟਲ ਭੁਗਤਾਨ ਹੱਲ ਦੇ ਨਾਲ ਸਸ਼ਕਤ ਬਣਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਲੱਖਾਂ ਕਿਸਾਨਾਂ ਲਈ ਖੁਸ਼ਖਬਰੀ! ਕੈਬਨਿਟ ਨੇ ਸਾਉਣੀ ਦੀਆਂ 14 ਫਸਲਾਂ 'ਤੇ MSP ਵਧਾਇਆ
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਰਾਹਤ, ਕੈਬਨਿਟ ਨੇ MISS ਸਕੀਮ ਜਾਰੀ ਰੱਖਣ ਦੀ ਦਿੱਤੀ ਮਨਜ਼ੂਰੀ
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਫੰਡ ਹਾਸਲ ਕਰਨ ਵਾਲੇ NGO ਹੋ ਜਾਣ ਸਾਵਧਾਨ! ਗ੍ਰਹਿ ਮੰਤਰਾਲੇ ਵਲੋਂ ਜਾਰੀ ਹੋਏ ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8