ਪਾਸਪੋਰਟ ਬਣਵਾਉਣ ਦੇ ਕਈ ਝੰਜਟ ਖਤਮ, ਨਿਯਮ ਹੋਏ ਆਸਾਨ
Tuesday, Aug 07, 2018 - 10:14 AM (IST)
ਨਵੀਂ ਦਿੱਲੀ— ਭਾਰਤ 'ਚ 7 ਸਾਲਾਂ 'ਚ ਤੇਜ਼ੀ ਨਾਲ ਮੱਧਮ ਵਰਗ ਵਧਿਆ ਹੈ। ਇਸ ਨਾਲ ਸੈਰ-ਸਪਾਟਾ ਤੇ ਹੋਰ ਕੰਮਕਾਜ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਕਈ ਗੁਣਾ ਵਧੀ ਹੈ। ਅਜਿਹੇ 'ਚ ਵਿਦੇਸ਼ ਯਾਤਰਾ ਲਈ ਜ਼ਰੂਰੀ ਪਾਸਪੋਰਟ ਦੀ ਮੰਗ ਵੀ ਵਧੀ ਹੈ। ਇਸੇ ਕਾਰਨ ਸਰਕਾਰ ਨੇ ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ 'ਚ 7 ਅਹਿਮ ਬਦਲਾਅ ਕੀਤੇ ਹਨ, ਜਿਸ ਨਾਲ ਪਾਸਪੋਰਟ ਨੂੰ ਹਾਸਲ ਕਰਨਾ ਸੌਖਾ ਹੋ ਗਿਆ ਹੈ। ਇਸ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ 'ਚ ਹੀ 63 ਲੱਖ ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਹਨ, ਜਦੋਂ ਕਿ ਪਿਛਲੇ ਸਾਲ 1.03 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਸਨ। ਹੁਣ 45% ਤਤਕਾਲ ਪਾਸਪੋਰਟ ਬਿਨੈਕਾਰਾਂ ਨੂੰ ਉਸੇ ਦਿਨ ਮਿਲ ਰਿਹਾ ਪਾਸਪੋਰਟ, ਜਦੋਂ ਕਿ ਵੱਧ ਤੋਂ ਵੱਧ ਸਮਾਂ ਤਿੰਨ ਦਿਨ ਦਾ ਹੈ। ਇਸ ਦੇ ਇਲਾਵਾ 30 ਦਿਨ ਆਮ ਸ਼੍ਰੇਣੀ ਪਾਸਪੋਰਟ ਜਾਰੀ ਕਰਨ ਲਈ ਤੈਅ ਹਨ, ਇਨ੍ਹਾਂ 'ਚ 20 ਦਿਨ ਦਾ ਸਮਾਂ ਪੁਲਸ ਤਸਦੀਕ ਲਈ ਹੈ। ਆਓ ਜਾਣਦੇ ਹਾਂ ਸਰਕਾਰ ਨੇ ਕਿਸ ਤਰ੍ਹਾਂ ਕੀਤਾ ਪਾਸਪੋਰਟ ਬਣਾਉਣਾ ਸੌਖਾ—
1. ਮੋਬਾਇਲ ਐਪ ਨਾਲ ਅਪਲਾਈ
* ਪਾਸਪੋਰਟ ਲਈ ਅਪਲਾਈ ਕਰਨ ਵਾਸਤੇ ਮੋਬਾਇਲ ਐਪ ਲਾਂਚ ਕੀਤਾ
* 34.5 ਲੱਖ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕੇ ਹਨ, 78 ਹਜ਼ਾਰ ਨੇ ਕੀਤਾ ਅਪਲਾਈ।
* ਐਪ ਨਾਲ ਉਸ ਪਾਸਪੋਰਟ ਕੇਂਦਰ ਦਾ ਪਤਾ ਲਾ ਸਕਦੇ ਹੋ ਜਿਥੇ ਭੀੜ ਘੱਟ ਹੈ ਅਤੇ ਪ੍ਰਕਿਰਿਆ ਪੂਰੀ ਕਰ ਸਕਦੇ ਹੋ।
2. ਨਾਂ ਦਾ ਚੱਕਰ ਹਟਿਆ
* ਤਲਾਕਸ਼ੁਦਾ ਔਰਤਾਂ ਲਈ ਪਤੀ ਦਾ ਨਾਂ ਦੇਣਾ ਹੁਣ ਜ਼ਰੂਰੀ ਨਹੀਂ।
* ਅਨਾਥ ਬੱਚੇ, ਸਾਧੂ, ਸੰਨਿਆਸੀ, ਸਰਪ੍ਰਸਤ ਦਾ ਨਾਂ ਪਿਤਾ ਦੇ ਸਥਾਨ 'ਤੇ ਲਿਖ ਸਕਦੇ ਹੋ।
3. ਪੋਸਟ ਆਫਿਸ ਸੇਵਾ ਕੇਂਦਰ ਵਧੇ
* 50 ਕਿ. ਮੀ. ਦੀ ਦੂਰੀ 'ਤੇ ਇਕ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ (ਪੀ. ਓ. ਪੀ. ਐੱਸ. ਕੇ.) ਖੋਲ੍ਹੇ ਜਾ ਰਹੇ ਹਨ।
* 215 ਪੀ. ਓ. ਪੀ. ਐੱਸ. ਕੇ. ਹੁਣ ਤਕ ਖੁੱਲ੍ਹ ਚੁੱਕੇ ਹਨ, ਲੋਕ ਸਭਾ ਖੇਤਰਾਂ 'ਚ ਖੱਲ੍ਹਣਗੇ ਅਜਿਹੇ ਹੋਰ ਕੇਂਦਰ।
* 12.5 ਹਜ਼ਾਰ ਲੋਕ ਹਰ ਦਿਨ ਇਨ੍ਹਾਂ ਕੇਂਦਰਾਂ 'ਤੇ ਪਾਸਪੋਰਟ ਲਈ ਅਪਲਾਈ ਕਰ ਰਹੇ ਹਨ।
* 93 ਪਾਸਪੋਰਟ ਕੇਂਦਰ, 36 ਖੇਤਰੀ ਪਾਸਪੋਰਟ ਕੇਂਦਰ ਅਤੇ 215 ਪੀ. ਓ. ਪੀ. ਏ. ਕੇ. ਦਾ ਨੈੱਟਵਰਕ ਦੇਸ਼ 'ਚ।
* 1.32 ਕਰੋੜ ਪਿਛਲੇ ਸਾਲ ਆਈਆਂ ਅਰਜ਼ੀਆਂ, ਜਿਨ੍ਹਾਂ ਵਿਚੋਂ 1.07 ਕਰੋੜ ਪਾਸਪੋਰਟ ਹੋਏ ਜਾਰੀ।
4. ਇੰਟਰਵਿਊ ਆਸਾਨ
* ਪਹਿਲਾਂ ਇੰਟਰਵਿਊ ਲਈ ਪੱਤਰ ਦਾ ਪਿੰ੍ਰਟ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਮੋਬਾਇਲ 'ਤੇ ਆਇਆ ਐੱਸ. ਐੱਮ. ਐੱਸ. ਹੀ ਇਸ ਦੇ ਲਈ ਕਾਫੀ ਹੈ
* ਐਗਜ਼ਿਟ ਸਲਿੱਪ ਸਿਸਟਮ ਵੀ ਸਮਾਪਤ ਕੀਤਾ ਗਿਆ, ਪੂਰੀ ਪ੍ਰਕਿਰਿਆ ਨੂੰ ਪੇਪਰਲੈੱਸ ਬਣਾਇਆ ਗਿਆ, ਚੌਗਿਰਦੇ ਲਈ ਅਨੁਕੂਲ।
5. ਸਰਟੀਫਿਕੇਟ ਜ਼ਰੂਰੀ ਨਹੀਂ
* ਐਮਰਜੈਂਸੀ ਸ਼੍ਰੇਣੀ ਦੇ ਪਾਸਪੋਰਟ ਲਈ ਅੰਡਰ ਸੈਕਟਰੀ ਜਾਂ ਉੱਪਰਲੇ ਅਧਿਕਾਰੀ ਦੇ ਸਰਟੀਫਿਕੇਟ ਦੀ ਮਜਬੂਰੀ ਖਤਮ ਕੀਤੀ ਗਈ।
* ਤੈਅ 13 ਦਸਤਾਵੇਜ਼ਾਂ ਵਿਚੋਂ ਤਿੰਨ ਦਸਤਾਵੇਜ਼ ਜਮ੍ਹਾ ਕਰਵਾਉਣ 'ਤੇ ਤਿੰਨ ਦਿਨਾ ਦੇ ਅੰਦਰ ਪਾਸਪੋਰਟ ਜਾਰੀ ਕਰਨ ਦੀ ਵਿਵਸਥਾ।
6. ਗ੍ਰਹਿਨਗਰ ਦਾ ਝੰਜਟ ਖਤਮ
* ਹੁਣ ਵਿਅਕਤੀ ਦੇਸ਼ 'ਚ ਕਿਤੇ ਵੀ ਪਾਸਪੋਰਟ ਲਈ ਅਪਲਾਈ ਕਰ ਸਕਦਾ ਹੈ।
* ਮਤਲਬ ਦਿੱਲੀ ਨਿਵਾਸੀ ਬੈਂਗਲੁਰੂ 'ਚ ਵੀ ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ ਕਰ ਸਕਦੇ ਹਨ।
* ਬਾਅਦ 'ਚ ਪੁਲਸ ਵਲੋਂ ਤਸਦੀਕ ਦਿੱਤੇ ਗਏ ਪਤੇ 'ਤੇ ਹੋਵੇਗਾ ਅਤੇ ਪਾਸਪੋਰਟ ਉਥੇ ਆਏਗਾ।
7. ਪੁਲਸ ਤਸਦੀਕ ਵੀ ਹਾਈਟੈੱਕ
* 11 ਸੂਬਿਆਂ 'ਚ ਪੁਲਸ ਮੋਬਾਇਲ ਐਪ ਦੇ ਜ਼ਰੀਏ ਕਰ ਰਹੀ ਤਸਦੀਕ
* 5 ਦਿਨ ਦੇ ਅੰਦਰ ਦੱਖਣ ਦੇ ਕੁਝ ਰਾਜ ਤਸਦੀਕ ਕਰ ਰਹੇ ਹਨ
* 12 ਦਿਨ ਔਸਤਨ ਲੱਗਦੇ ਹਨ ਦਿੱਲੀ 'ਚ ਪੁਲਸ ਨੂੰ ਤਸਦੀਕ ਕਰਨ ਨੂੰ, ਜੰਮੂ-ਕਸ਼ਮੀਰ ਅਤੇ ਪੂਰਬ-ਉੱਤਰ ਦੇ ਰਾਜਾਂ 'ਚ ਸੁਰੱਖਿਆ ਕਾਰਨ ਦੇਰੀ।
