ਅਗਸਤ ''ਚ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਵਧ ਕੇ ਹੋਈ 1.01 ਕਰੋੜ

Saturday, Sep 17, 2022 - 04:07 PM (IST)

ਅਗਸਤ ''ਚ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਵਧ ਕੇ ਹੋਈ 1.01 ਕਰੋੜ

ਨਵੀਂ ਦਿੱਲੀ- ਦੇਸ਼ 'ਚ ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਅਗਸਤ 'ਚ ਜੁਲਾਈ ਦੀ ਤੁਲਨਾ 'ਚ ਚਾਰ ਫੀਸਦੀ ਤੋਂ ਜ਼ਿਆਦਾ ਵਧ ਕੇ 1.01 ਕਰੋੜ ਹੋ ਗਈ ਹੈ। ਜੁਲਾਈ 'ਚ 97.05 ਲੱਖ ਯਾਤਰੀਆਂ ਨੇ ਘਰੇਲੂ ਉਡਾਣਾਂ ਤੋਂ ਸਫ਼ਰ ਕੀਤਾ ਸੀ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਜਨਵਰੀ ਤੋਂ ਅਗਸਤ ਦੌਰਾਨ ਹਿੱਸੇਦਾਰੀ 57.7 ਫੀਸਦੀ ਰਹੀ ਜੋ ਜੁਲਾਈ 'ਚ 58.8 ਫੀਸਦੀ ਸੀ। ਡੀ.ਜੀ.ਸੀ.ਏ. ਦੇ ਅੰਕੜਿਆਂ ਮੁਤਾਬਕ ਵਿਸਤਾਰਾ ਦੀ ਸਮੀਖਿਆਧੀਨ ਮਹੀਨੇ 'ਚ ਕੁੱਲ ਘਰੇਲੂ ਯਾਤਰੀਆਂ ਦੀ ਗਿਣਤੀ 'ਚ ਹਿੱਸੇਦਾਰੀ 9.7 ਫੀਸਦੀ ਰਹੀ, ਜੋ ਜੁਲਾਈ 'ਚ 10.4 ਫੀਸਦੀ ਸੀ। ਦੇਸ਼ ਦੀ ਨਵੀਂ ਏਅਰਲਾਈਨ ਆਕਾਸ਼ ਨੇ ਇ ਦੌਰਾਨ ਘਰੇਲੂ ਬਾਜ਼ਾਰ 'ਚ 0.2 ਫੀਸਦੀ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ। ਕੰਪਨੀ ਨੇ ਸੱਤ ਅਗਸਤ ਨੂੰ ਸੰਚਾਲਨ ਸ਼ੁਰੂ ਕੀਤਾ ਸੀ। 
ਏਅਰ ਏਸ਼ੀਆ ਸਮੇਂ 'ਤੇ ਪ੍ਰਦਰਸ਼ਨ ਦੇ ਮਾਮਲੇ 'ਚ ਪਿਛਲੇ ਮਹੀਨੇ ਉੱਚ ਸਥਾਨ 'ਤੇ ਰਹੀ ਜਦਕਿ ਜਹਾਜ਼ਾਂ 'ਚ ਸੀਟਾਂ ਦੇ ਮੁਕਾਬਲੇ ਸਮਰੱਥਾ ਉਪਯੋਗ ਸਪਾਈਸਜੈੱਟ 'ਚ ਸਭ ਤੋਂ ਜ਼ਿਆਦਾ 84.6 ਫੀਸਦੀ ਦਾ ਰਿਹਾ। ਇਸ ਤੋਂ ਇਲਾਵਾ ਵਿਸਤਾਰਾ ਅਤੇ ਇੰਡੀਗੋ ਦੇ ਜਹਾਜ਼ਾਂ 'ਚ ਸਮਰੱਥਾ ਉਪਯੋਗ 84.4 ਫੀਸਦੀ ਰਿਹਾ ਜਦਕਿ ਗੋ ਫਰਸਟ, ਏਅਰ ਇੰਡੀਆ, ਏਅਰ ਏਸ਼ੀਆ ਅਤੇ ਅਲਾਇੰਸ ਏਅਰ 'ਚ ਇਹ ਲੜੀਵਾਰ:  81.6 ਫੀਸਦੀ, 73.6 ਫੀਸਦੀ, 74.9 ਫੀਸਦੀ ਅਤੇ 65.5 ਫੀਸਦੀ ਸੀ। ਕੋਵਿਡ-19 ਲਾਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਦੇਸ਼ ਦਾ ਹਵਾਬਾਜ਼ੀ ਖੇਤਰ ਸੁਧਾਰ ਦੀ ਰਾਹ 'ਤੇ ਹੈ। 


author

Aarti dhillon

Content Editor

Related News