ਹਵਾਈ ਸਫਰ 'ਤੇ ਕੋਵਿਡ ਨੇ ਲਾਈ ਬ੍ਰੇਕ, ਮੁਸਾਫਰਾਂ ਦੀ ਗਿਣਤੀ 63 ਫ਼ੀਸਦੀ ਘਟੀ

06/17/2021 6:44:24 PM

ਨਵੀਂ ਦਿੱਲੀ- ਮਈ ਵਿਚ ਘਰੇਲੂ ਮਾਰਗਾਂ 'ਤੇ ਹਵਾਈ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਿਚ ਅਪ੍ਰੈਲ ਦੀ ਤੁਲਨਾ ਵਿਚ 63 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ।

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਈ ਵਿਚ 21.15 ਲੱਖ ਘਰੇਲੂ ਯਾਤਰੀਆਂ ਨੇ ਯਾਤਰਾ ਕੀਤੀ। ਇਹ ਅੰਕੜਾ ਅਪ੍ਰੈਲ ਦੇ 57.25 ਲੱਖ ਯਾਤਰੀਆਂ ਨਾਲੋਂ 63.06 ਪ੍ਰਤੀਸ਼ਤ ਘੱਟ ਹੈ, ਨਾਲ ਹੀ ਇਹ ਜੁਲਾਈ 2020 ਤੋਂ ਬਾਅਦ ਦਾ ਹੇਠਲਾ ਪੱਧਰ ਹੈ।

ਕੋਵਿਡ-19 ਦੀ ਦੂਜੀ ਲਹਿਰ ਨੇ ਮਈ ਵਿਚ ਲਗਭਗ ਸਾਰੇ ਦੇਸ਼ ਨੂੰ ਲਪੇਟੇ ਵਿਚ ਲੈ ਲਿਆ ਸੀ। ਰੋਜ਼ਾਨਾ ਸੰਕਰਮਿਤ ਵਿਅਕਤੀਆਂ ਦੀ ਗਿਣਤੀ ਵੀ ਚਾਰ ਲੱਖ ਤੋਂ ਪਾਰ ਹੋਣ ਲੱਗ ਗਈ ਸੀ। ਇਸ ਕਾਰਨ ਰਾਜਾਂ ਨੇ ਅੰਸ਼ਕ ਜਾਂ ਪੂਰੀ ਤਾਲਾਬੰਦੀ ਲਾ ਦਿੱਤੀ ਸੀ।

ਹਾਲਾਂਕਿ ਹਵਾਈ ਯਾਤਰਾ 'ਤੇ ਪਾਬੰਦੀ ਨਹੀਂ ਲਗਾਈ ਗਈ ਸੀ ਪਰ ਕਈ ਰਾਜਾਂ ਨੇ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਹੁਤ ਸਖਤ ਸ਼ਰਤਾਂ ਰੱਖੀਆਂ ਸਨ ਤਾਂ ਜੋ ਲੋਕ ਹਵਾਈ ਯਾਤਰਾ ਸਿਰਫ ਤਾਂ ਹੀ ਕਰਨ ਜਦੋਂ ਇਹ ਬਹੁਤ ਜ਼ਰੂਰੀ ਹੋਵੇ। ਪਿਛਲੇ ਸਾਲ ਮਈ ਵਿਚ ਪਹਿਲੇ 24 ਦਿਨਾਂ ਲਈ ਨਿਯਮਤ ਯਾਤਰੀ ਉਡਾਣਾਂ ਪੂਰੀ ਤਰ੍ਹਾਂ ਬੰਦ ਸਨ। ਦੋ ਮਹੀਨਿਆਂ ਤੋਂ ਬਾਅਦ 25 ਮਈ ਤੋਂ ਘਰੇਲੂ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਗਈ। ਮਈ 2020 ਤੋਂ ਫਰਵਰੀ 2021 ਤੱਕ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਜਾਰੀ ਰਿਹਾ। ਇਸ ਤੋਂ ਅਗਲੇ ਤਿੰਨ ਮਹੀਨੇ ਇਸ ਵਿਚ ਕਮੀ ਆਈ ਹੈ। 


Sanjeev

Content Editor

Related News