ਕੋਵਿਡ-19 ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਪ੍ਰਤਿਭਾਗੀ ਨੇ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ

11/28/2020 5:48:58 PM

ਮੁੰਬਈ - ਕੋਵਿਡ-19 ਵੈਕਸੀਨ ਦੀ ਖੋਜ ਲਈ ਦੁਨੀਆ ਭਰ ਵਿਚ ਟ੍ਰਾਇਲ ਕੀਤੇ ਜਾ ਰਹੇ ਹਨ। ਇਸ ਟੀਕਾਕਰਨ ਟ੍ਰਾਇਲ ਤੋਂ ਪ੍ਰਭਾਵਿਤ ਇੱਕ ਪ੍ਰਤੀਭਾਗੀ ਦੀ ਖਬਰ ਆਈ ਹੈ ਜਿਸਦਾ ਟੀਕੇ ਦੀ ਡੋਜ਼ ਲੈਣ ਤੋਂ ਬਾਅਦ ਨਾ ਸਿਰਫ ਤੇਜ਼ ਸਿਰ ਦਰਰਦ ਹੋਣ ਲੱਗਾ ਸਗੋਂ ਉਹ ਕੋਈ ਵੀ ਜਵਾਬ ਦੇਣ 'ਤੋਂ ਵੀ ਅਸਮਰਥ ਹੋ ਗਿਆ। ਖਬਰਾਂ ਅਨੁਸਾਰ ਇਹ 40 ਸਾਲਾ ਪ੍ਰਤੀਭਾਗੀ ਤਾਮਿਲਨਾਡੂ ਚੇਨਈ ਦੇ ਸ਼੍ਰੀਰਾਮਾਚੰਦਰਾ ਇੰਸਟੀਚੀਊਟ ਆਫ ਹਾਈਰ ਐਡੂਕੇਸ਼ਨ ਐਨਡ ਰਿਸਰਚ ਵਿੱਖੇ ਕਰਵਾਏ ਗਏ ਕੋਵਿਡ-19 ਦੇ ਟੀਕਾਕਰਨ ਦੇ ਟਰਇਲ ਦੇ ਤੀਸਰੇ ਫੇਸ ਦਾ ਹਿੱਸਾ ਸੀ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਖੇਤੀ ਲਈ ਸਰਕਾਰ ਦੇਵੇਗੀ ਸਸਤੇ ਡਰੋਨ, ਜਾਣੋ ਕੀ ਹੈ ਯੋਜਨਾ

ਜ਼ਿਕਰਯੋਗ ਹੈ ਕਿ ਭਾਗੀਦਾਰ ਦੀ ਨੁੰਮਾਇੰਦਗੀ ਕਰਨ ਵਾਲੀ ਇੱਕ ਫਰਮ ਨੇ ਦਾਅਵਾ ਕੀਤਾ ਕਿ ਅੰਡਰ ਟਰਾਇਲ ਟੀਕੇ ਦੀ ਗੋਲੀ ਦੇ ਲੈਣ ਤੋਂ ਬਾਅਦ ਵਲੰਟੀਅਰ ਨੂੰ ਗੰਭੀਰ ਪਰੇਸ਼ਾਨੀਆਂ ਸਾਹਮਣਾ ਕਰਨਾ ਪਿਆ,  ਫਰਮ ਨੇ ਦਿੱਤੇ ਆਪਣੇ ਨੋਟਿਸ ਵਿਚ ਇਹ ਵੀ ਦੋਸ਼ ਲਗਾਇਆ ਕਿ ਐਸ.ਆਈ.ਆਈ ਨੇ ਅਜਿਹੇ ਪ੍ਰਭਾਵਾਂ ਬਾਰੇ ਕੋਈ ਜਨਤਕ ਖੁਲਾਸਾ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ : ਓਲਾ-ਉਬਰ ਨਹੀਂ ਵਸੂਲ ਸਕਣਗੇ ਵਧੇਰੇ ਕਿਰਾਇਆ, ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਵਿਸ਼ਵਵਿਆਪੀ ਤੌਰ 'ਤੇ ਇਹ ਟੀਕਾ ਆਸਟਰਾ ਜ਼ਿਨਕਾ ਵਲੋਂ ਤਿਆਰ ਕੀਤਾ ਗਿਆ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਪ੍ਰਤੀਭਾਗੀ ਨੂੰ ਟੀਕੇ ਦੀ ਡੋਜ਼ ਲੈਣ ਤੋਂ ਬਾਅਦ ਬਹੁਤ ਹੀ ਗੰਭੀਰ ਸੱਮਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਉਸ ਨੇ 5 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।ਬ੍ਰਿਟੇਨ ਵਿਚ ਇੱਕ ਗਲਤ ਘਟਨਾ ਦੀ ਖਬਰ ਮਿਲਣ 'ਤੇ ਐਸ.ਆਈ.ਆਈ ਨੇ ਭਾਰਤ ਦੇ ਟਰਾਇਲਾਂ ਦੀ ਇਸ ਨਾਲ ਤੁਲਨਾ ਕੀਤੀ ਉਸ ਸਮੇਂ ਗਲੋਬਲ ਟਰਾਇਲ ਰੋਕ ਦਿੱਤੇ ਗਏ ਸਨ। ਨਿਯਮਿਤ ਪ੍ਰਵਾਨਗੀ ਤੋਂ ਬਾਅਦ ਟਰਾਇਲ ਦੁਬਾਰਾ ਸ਼ੁਰੂ ਹੋਏ।

ਇਹ ਵੀ ਪੜ੍ਹੋ : ਦਸੰਬਰ ਮਹੀਨੇ 'ਚ ਇਨ੍ਹਾਂ ਬੈਂਕਾਂ ਦੇ ਬਚਤ ਖ਼ਾਤੇ 'ਤੇ ਮਿਲੇਗਾ ਸਭ ਤੋਂ ਜ਼ਿਆਦਾ ਵਿਆਜ

 


Harinder Kaur

Content Editor

Related News