ਪਰਮਿੰਦਰ ਚੋਪੜਾ ਨੇ ਪੀ.ਐਫ.ਸੀ. 'ਚ ਖ਼ਜ਼ਾਨਾ ਨਿਰਦੇਸ਼ਕ ਦਾ ਅਹੁਦਾ ਸੰਭਾਲਿਆ

Wednesday, Jul 01, 2020 - 05:46 PM (IST)

ਨਵੀਂ ਦਿੱਲੀ (ਭਾਸ਼ਾ) : ਜਨਤਕ ਖੇਤਰ ਦੀ ਪਾਵਰ ਫਾਈਨਾਂਸ ਕਾਰਪੋਰੇਸ਼ਨ (ਪੀ.ਐਫ.ਸੀ.) ਨੇ ਪਰਮਿੰਦਰ ਚੋਪੜਾ ਨੂੰ ਕੰਪਨੀ ਦੀ ਨਿਰਦੇਸ਼ਕ (ਖ਼ਜ਼ਾਨਾ ਡਾਇਰੈਕਟਰ) ਨਿਯੁਕਤ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, 'ਉਨ੍ਹਾਂ ਐਨ.ਬੀ. ਗੁਪਤਾ ਦਾ ਸਥਾਨ ਲਿਆ ਜੋ 30 ਜੂਨ 2020 ਨੂੰ ਸੇਵਾ ਮੁਕਤ ਹੋਏ।' ਇਸ ਤੋਂ ਪਹਿਲਾਂ ਚੋਪੜਾ ਪੀ.ਐਫ.ਸੀ. ਵਿਚ ਕਾਰਜਕਾਰੀ ਨਿਦੇਸ਼ਕ  (ਵਿੱਤ) ਸਨ।

ਚੋਪੜਾ ਕੋਲ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ 32 ਸਾਲ ਤੋਂ ਜ਼ਿਆਦਾ ਦਾ ਤਜ਼ੁਰਬਾ ਹੈ। ਵੱਖ-ਵੱਖ ਅਤੇ ਚੰਗੇ ਤਜ਼ੁਰਬੇ ਨਾਲ ਉਹ ਫੰਡ ਜੁਟਾਉਣ, ਕਾਰਪੋਰੇਟ ਖ਼ਾਤੇ, ਬੈਂਕ ਅਤੇ ਟਰੇਜਰੀ, ਸੰਪਤੀ ਦੀ ਦੇਣਦਾਰੀ ਪ੍ਰਬੰਧਨ ਅਤੇ ਫਸੀ ਸੰਪਤੀ ਦੇ ਹੱਲ ਵਿਚ ਮੁਹਾਰਤ ਰੱਖਦੇ ਹਨ। ਸਾਲ 2005 ਵਿਚ ਪੀ.ਐਫ.ਸੀ. ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਆਫ ਇੰਡੀਆ (ਐਨ.ਐਚ.ਪੀ.ਸੀ.) ਅਤੇ ਪਾਵਰ ਗਰਿਡ ਕਾਰਪੋਰੇਸ਼ਨ ਆਫ ਇੰਡੀਆ (ਪੀ.ਜੀ.ਸੀ.ਆਈ.ਐਲ.) ਵਰਗੇ ਬਿਜਲੀ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਜੁੜੇ ਹੋਏ ਸਨ।


cherry

Content Editor

Related News