ਪੈਰਾਮਾਉਂਟ ਗਲੋਬਲ ਭਾਰਤੀ TV ਕਾਰੋਬਾਰ ''ਚ ਰਿਲਾਇੰਸ ਇੰਡਸਟਰੀਜ਼ ਨੂੰ ਵੇਚੇਗੀ 13 ਫੀਸਦੀ ਹਿੱਸੇਦਾਰੀ
Thursday, Mar 14, 2024 - 02:06 PM (IST)

ਨਵੀਂ ਦਿੱਲੀ (ਭਾਸ਼ਾ) - ਪੈਰਾਮਾਉਂਟ ਗਲੋਬਲ ਨੇ ਆਪਣੇ ਭਾਰਤੀ ਟੀਵੀ ਕਾਰੋਬਾਰ ਵਿਚ 13 ਫੀਸਦੀ ਹਿੱਸੇਦਾਰੀ ਰਿਲਾਇੰਸ ਇੰਡਸਟਰੀਜ਼ ਨੂੰ 4,286 ਕਰੋੜ ਰੁਪਏ ਵਿਚ ਵੇਚਣ ਲਈ ਸਹਿਮਤੀ ਦਿੱਤੀ ਹੈ। ਭਾਰਤੀ ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਹ ਪੈਰਾਮਾਊਂਟ ਗਲੋਬਲ ਦੀ ਵਾਇਕਾਮ 18 ਮੀਡੀਆ ਪ੍ਰਾਈਵੇਟ ਲਿਮਟਿਡ ਦੀ ਦੋ ਸਹਾਇਕ ਕੰਪਨੀਆਂ ਦੇ ਨਾਲ 13.01 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਸਹਿਮਤ ਹੋ ਗਈ ਹੈ।
ਇਹ ਵੀ ਪੜ੍ਹੋ : ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ
ਇਸੇ ਤਰ੍ਹਾਂ ਯੂਐਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸਈਸੀ) ਨੂੰ ਦਿੱਤੀ ਗਈ ਸੂਚਨਾ ਵਿਚ ਪੈਰਾਮਾਉਂਟ ਗਲੋਬਲ ਨੇ ਕਿਹਾ ਕਿ ਸੌਦੇ ਨੂੰ ਪੂਰਾ ਕਰਨ ਲਈ ਕੁਝ ਰਵਾਇਤੀ ਸ਼ਰਤਾਂ ਦੀ ਸੰਤੁਸ਼ਟੀ ਦੇ ਅਧੀਨ ਹਨ ਜਿਸ ਵਿੱਚ ਲਾਗੂ ਰੈਗੂਲੇਟਰੀ ਪ੍ਰਵਾਨਗੀਆਂ ਦੀ ਪ੍ਰਾਪਤੀ ਦੇ ਨਾਲ-ਨਾਲ ਪਹਿਲਾਂ ਤੋਂ ਘੋਸ਼ਿਤ ਰਿਲਾਇੰਸ , Viacom18 ਅਤੇ ਸਟਾਰ ਡਿਜ਼ਨੀ ਦੇ ਸਾਂਝੇ ਉੱਦਮ ਪ੍ਰੋਗਰਾਮ ਨੂੰ ਪੂਰਾ ਕਰਨਾ ਸ਼ਾਮਲ ਹੈ। ਉਸ ਨੇ ਕਿਹਾ "ਪੂਰਾ ਹੋਣ ਤੋਂ ਬਾਅਦ ਪੈਰਾਮਾਉਂਟ ਆਪਣੀ ਸਮੱਗਰੀ ਨੂੰ Viacom18 ਲਈ ਲਾਇਸੈਂਸ ਦੇਣਾ ਜਾਰੀ ਰੱਖੇਗਾ" ।
ਇਹ ਵੀ ਪੜ੍ਹੋ : Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼, 21% ਵਧੀ ਹਿੱਸੇਦਾਰੀ
RIL ਨੇ ਕਿਹਾ ਕਿ Viacom18 TV18 Broadcast Ltd ਦੀ ਸਮੱਗਰੀ ਸਪਲਾਈ ਕਰਨ ਵਾਲੀ ਸਹਾਇਕ ਕੰਪਨੀ ਹੈ। ਇਸ ਲੈਣ-ਦੇਣ ਦੇ ਪੂਰਾ ਹੋਣ ਤੋਂ ਬਾਅਦ, Viacom18 ਵਿੱਚ ਕੰਪਨੀ ਦੀ ਹਿੱਸੇਦਾਰੀ ਵਧ ਕੇ 70.49 ਫੀਸਦੀ ਹੋ ਜਾਵੇਗੀ।
ਇਹ ਵੀ ਪੜ੍ਹੋ : ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8