ਕੋਰੋਨਾ ਦੇ ਨਵੇਂ ਵੇਰੀਐਂਟ ਦੀ ਦਹਿਸ਼ਤ, ਭਾਰਤੀ ਸ਼ੇਅਰ ਬਾਜ਼ਾਰ ਤੋਂ ਬਾਅਦ ਅਮਰੀਕੀ ਬਾਜ਼ਾਰ 'ਚ ਵੀ ਆਈ ਭਾਰੀ ਗਿਰਾਵਟ
Friday, Nov 26, 2021 - 11:58 PM (IST)
ਨਵੀਂ ਦਿੱਲੀ-ਭਾਰਤੀ ਸ਼ੇਅਰ ਬਾਜ਼ਾਰ ਨਾਲ ਸ਼ੁੱਕਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਵੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਦਹਿਸ਼ਤ 'ਚ ਦਿਖਿਆ। ਅਮਰੀਕੀ ਸਟਾਕ ਐਕਸਚੇਂਜ ਸ਼ੁੱਕਰਵਾਰ ਨੂੰ ਗਿਰਾਵਟ ਨਾਲ ਖੁੱਲ੍ਹੇ। ਯਾਤਰਾ, ਬੈਂਕ ਅਤੇ ਵਸਤਾਂ ਨਾਲ ਜੁੜੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ। ਕੋਰੋਨਾ ਵਾਇਰਸ ਦੇ ਸੰਭਾਵਿਤ ਖਤਰਨਾਕ ਵੇਰੀਐਂਟ ਮਿਲਣ ਦੀ ਖਬਰ ਨਾਲ ਬਿਕਵਾਲੀ ਨੂੰ ਲੈ ਕੇ ਕਾਫੀ ਦਬਾਅ ਦੇਖਣ ਨੂੰ ਮਿਲਿਆ।ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਡਾਓ ਜੋਂਸ 2.60 ਡਿੱਗ ਕੇ 34,873.25 'ਤੇ ਕਾਰੋਬਾਰ ਕਰ ਰਿਹਾ ਸੀ ਜਦਕਿ NASDAQ 1.84 ਫੀਸਦੀ ਡਿੱਗ ਕੇ 15,553.65 'ਤੇ ਆ ਗਿਆ। ਐੱਸ.ਐਂਡ.ਪੀ. ਵੀ 1.99 ਫੀਸਦੀ 4,608.04 'ਤੇ ਆ ਗਿਆ। ਸਤੰਬਰ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ 'ਚ ਆਈ ਇਹ ਸਭ ਤੋਂ ਵੱਡੀ ਗਿਰਾਵਟ ਹੈ।
ਇਹ ਵੀ ਪੜ੍ਹੋ : ਪੁਤਿਨ ਅਰਮੇਨੀਆ ਤੇ ਅਜ਼ਰਬੈਜਾਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ
ਯਾਤਰਾ ਅਤੇ ਊਰਜਾ ਸੈਕਟਰ ਦੇ ਸ਼ੇਅਰਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਜਿਸ 'ਚ Royal Caribbean, Carnivalਅਤੇ Norwegian Cruises ਵਰਗੀਆਂ ਕੰਪਨੀਆਂ ਦੇ ਸ਼ੇਅਰ 10 ਫੀਸਦੀ ਖਿਸਕ ਕੇ ਕਾਰੋਬਾਰ ਕਰ ਰਹੇ ਹਨ। ਯੂ.ਐੱਸ. ਟ੍ਰੇਜਰੀ ਯੀਲਡ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਨਵੇਂ ਵੇਰੀਐਂਟ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਸਭ ਤੋਂ ਭਾਰੀ ਗਿਰਾਵਟ ਆਈ ।
ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ 'ਤੇ ਪਾਬੰਦੀਆਂ 'ਚ ਦਿੱਤੀ ਢਿੱਲ
ਭਾਰਤ 'ਚ ਲਗਭਗ 700 ਅੰਕ ਡਿੱਗਿਆ ਸੈਂਸੈਕਸ
ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ 'ਚ ਵੱਡੀ ਗਿਰਾਵਟ ਦੇਖੀ ਗਈ ਸੀ। ਇਕ ਅਨੁਮਾਨ ਮੁਤਾਬਕ, ਨਿਵੇਸ਼ਕਾਂ ਨੇ ਇਕ ਹੀ ਦਿਨ 'ਚ ਲਗਭਗ 7 ਲੱਖ ਕਰੋੜ ਰੁਪਏ ਗੁਆ ਦਿੱਤੇ। ਬੀ.ਐੱਸ.ਈ. ਸੈਂਸੈਕਸ 'ਚ 1,687.9 ਅੰਕਾਂ ਦੀ ਅਤੇ ਨਿਫਟੀ 'ਚ 509.8 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। 26 ਨਵੰਬਰ ਨੂੰ ਹੋਈ ਇਹ ਗਿਰਾਵਟ ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਸਾਲ ਦੀ ਤੀਸਰੀ ਸਭ ਤੋਂ ਵੱਡੀ ਗਿਰਾਵਟ 'ਚੋਂ ਇਕ ਰਹੀ ਹੈ। ਇਸ ਗਿਰਾਵਟ ਤੋਂ ਪਹਿਲਾਂ ਲਗਭਗ ਇਕ ਮਹੀਨੇ ਦੌਰਾਨ ਸ਼ੇਅਰ ਬਾਜ਼ਾਰ 6 ਫੀਸਦੀ ਤੱਕ ਡਿੱਗ ਚੁੱਕਿਆ ਸੀ।
ਇਹ ਵੀ ਪੜ੍ਹੋ : ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।