ਹਵਾਈ ਖੇਤਰ ਖੋਲ੍ਹਣ ਲਈ ਪਾਕਿਸਤਾਨ ਨੇ ਭਾਰਤ ਸਾਹਮਣੇ ਰੱਖੀ ਅਜੀਬ ਸ਼ਰਤ

Saturday, Jul 13, 2019 - 11:25 AM (IST)

ਇਸਲਾਮਾਬਾਦ — ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਤੋਂ ਗੁਜ਼ਰਨ ਦੀ ਇਜਾਜ਼ਤ ਦੇਣ ਲਈ ਇਕ ਅਜੀਬ ਸ਼ਰਤ ਰੱਖੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਜਦੋਂ ਤੱਕ ਫਾਰਵਰਡ ਏਅਰਬੇਸ ਤੋਂ ਲੜਾਕੂ ਜਹਾਜ਼ਾਂ ਨੂੰ ਨਹੀਂ ਹਟਾ ਲੈਂਦੀ ਉਸ ਸਮੇਂ ਤੱਕ ਭਾਰਤ ਦੀ ਕਮਰਸ਼ੀਅਲ ਫਲਾਈਟਸ ਲਈ ਉਹ ਆਪਣਾ  ਹਵਾਈ ਖੇਤਰ ਨਹੀਂ ਖੋਲ੍ਹੇਗਾ। ਬਾਲਾਕੋਟ ’ਚ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਨੂੰ ਬੰਦ ਕੀਤਾ ਹੋਇਆ ਹੈ। ਹੁਣ ਉਸ ਨੇ ਕਿਹਾ ਹੈ ਕਿ ਉਹ ਭਾਰਤ ਦੀਆਂ ਵਣਜੀ ਉਡਾਣਾਂ ਲਈ ਉਦੋਂ ਤਕ ਆਪਣੇ ਹਵਾਈ ਖੇਤਰ ਨੂੰ ਨਹੀਂ ਖੋਲ੍ਹੇਗਾ, ਜਦੋਂ ਤਕ ਭਾਰਤੀ ਹਵਾਈ ਫੌਜ ਦੇ ਫਾਰਵਰਡ ਏਅਰ ਬੇਸਾਂ ਤੋਂ ਲੜਾਕੂ ਜਹਾਜ਼ਾਂ ਨੂੰ ਨਹੀਂ ਹਟਾ ਲਿਆ ਜਾਂਦਾ। ਪਾਕਿਸਤਾਨ ਦੇ ਹਵਾਬਾਜ਼ੀ ਸਕੱਤਰ ਸ਼ਾਹਰੁਖ ਨੁਸਰਤ ਨੇ ਇਸ ਸੰਸਦੀ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਠਿਕਾਣਿਆਂ ’ਤੇ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ 26 ਫਰਵਰੀ ਨੂੰ ਆਪਣੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ।

‘ਡਾਨ ਨਿਊਜ਼’ ਦੀ ਖਬਰ ਅਨੁਸਾਰ ਹਵਾਬਾਜ਼ੀ ਨੁਸਰਤ ਨੇ ਵੀਰਵਾਰ ਨੂੰ ਹਵਾਬਾਜ਼ੀ ’ਤੇ ਸੈਨੇਟ ਕਮੇਟੀ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਵਿਭਾਗ ਨੇ ਭਾਰਤੀ ਅਧਿਕਾਰੀਆਂ ਨੂੰ ਸੂਚਨਾ ਿਦੱਤੀ ਹੈ ਕਿ ੳੁਨ੍ਹਾਂ ਦਾ (ਪਾਕਿਸਤਾਨ) ਹਵਾਈ ਖੇਤਰ ਭਾਰਤ ਦੀ ਵਰਤੋਂ ਲਈ ਉਦੋਂ ਤਕ ਮੁਹੱਈਆ ਨਹੀਂ ਹੋਵੇਗਾ, ਜਦੋਂ ਤਕ ਕਿ ਭਾਰਤ (ਹਵਾਈ ਫੌਜ ਦੇ) ਫਾਰਵਰਡ ਹਵਾਈ ਅੱਡਿਆਂ ਤੋਂ ਆਪਣੇ ਲੜਾਕੂ ਜਹਾਜ਼ਾਂ ਨੂੰ ਹਟਾ ਨਹੀਂ ਦਿੰਦਾ। ਨੁਸਰਤ ਨੇ ਕਮੇਟੀ ਨੂੰ ਦੱਸਿਆ ‘‘ਭਾਰਤ ਸਰਕਾਰ ਨੇ ਸਾਡੇ ਨਾਲ ਸੰਪਰਕ ਕਰ ਕੇ ਹਵਾਈ ਖੇਤਰ ਖੋਲ੍ਹਣ ਦੀ ਅਪੀਲ ਕੀਤੀ ਸੀ। ਅਸੀਂ ਉਨ੍ਹਾਂ ਨੂੰ ਆਪਣੀਆਂ ਇਨ੍ਹਾਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਕਿ ਪਹਿਲਾਂ ਫਾਰਵਰਡ ਹਵਾਈ ਅੱਡਿਆਂ ’ਤੇ ਤਾਇਨਾਤ ਆਪਣੇ ਲੜਾਕੂ ਜਹਾਜ਼ਾਂ ਨੂੰ ਨਿਸ਼ਚਿਤ ਤੌਰ ’ਤੇ ਹਟਾਉਣਾ ਚਾਹੀਦਾ ਹੈ।’’

ਪਾਕਿਸਤਾਨ ਨੂੰ ਵੀ ਹੋ ਰਿਹਾ ਨੁਕਸਾਨ

ਲੰਮੇ ਰੂਟ ਤੋਂ ਗੁਜ਼ਰਨ ਕਾਰਨ ਏਅਰ ਇੰਡੀਆ ਨੂੰ ਹੁਣ ਤੱਕ 430 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕਰਨ ਦੇ ਬਾਅਦ ਤੋਂ ਇਸ ਦਾ ਖਾਮਿਆਜ਼ਾ ਪਾਕਿਸਤਾਨ ਨੂੰ ਵੀ ਭੁਗਤਨਾ ਪੈ ਰਿਹਾ ਹੈ। ਪਾਕਿਸਤਾਨੀ ਏਅਰਲਾਈਂਸ ਨੂੰ ਇਸ ਪਾਬੰਦੀ ਦੇ ਕਾਰਨ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਪਹਿਲਾਂ ਪਾਕਿਸਤਾਨੀ ਏਅਰਲਾਈਂਸ ਰੋਜ਼ਾਨਾ 8 ਇੰਟਰਨੈਸ਼ਨਲ ਉਡਾਣਾਂ ਦਾ ਸੰਚਾਲਨ ਕਰਦੀ ਸੀ। ਇਸ ਵਿਚ 2 ਨਵੀਂ ਦਿੱਲੀ, ਦੋ ਬੈਂਕਾਂਕ ਅਤੇ ਚਾਰ ਕੁਆਲਾਲੰਪੁਰ ਜਾਂਦੀਆਂ ਸਨ।


Related News