Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ

Tuesday, Jun 20, 2023 - 10:07 AM (IST)

Pak ਦੇ ਅਰਥਚਾਰੇ ਨੂੰ ਵੱਡਾ ਝਟਕਾ, 11 ਮਹੀਨਿਆਂ 'ਚ ਹੋਇਆ 7.15 ਬਿਲੀਅਨ ਡਾਲਰ ਦਾ ਨੁਕਸਾਨ

ਇਸਲਾਮਾਬਾਦ - ਪਾਕਿਸਤਾਨ ਨੂੰ ਵਿੱਤੀ ਸਾਲ 2023 ਦੇ ਪਹਿਲੇ 11 ਮਹੀਨਿਆਂ ਦੌਰਾਨ ਘਟਦੇ ਨਿਰਯਾਤ ਅਤੇ ਰੇਮਿਟੈਂਸ ਕਾਰਨ 7.15 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਵਿੱਤੀ ਸਾਲ ਲਈ ਟਾਰਗੇਟ ਹਾਸਲ ਕਰਨ ਵਿਚ ਕਾਮਯਾਬ ਨਾ ਹੋਣ ਦੇ ਬਾਵਜੂਦ ਵਿੱਤੀ ਸਾਲ 24 ਲਈ ਉੱਚ ਨਿਰਯਾਤ ਅਤੇ ਰੇਮਿਟੈਂਸ ਦਾ ਅਨੁਮਾਨ ਲਗਾਇਆ ਹੈ। ਦੂਜੇ ਪਾਸੇ ਪਾਕਿਸਤਾਨ ਦੇ ਲੋਕ ਕੀਮਤਾਂ ਵਿਚ ਭਾਰੀ ਵਾਧੇ ਕਾਰਨ ਪਰੇਸ਼ਾਨ ਹਨ।

ਇਹ ਵੀ ਪੜ੍ਹੋ: ਕਦੋਂ ਆਵੇਗਾ Tata Technologies ਦਾ IPO, ਕਿੰਨੀ ਹੋਵੇਗੀ ਇਸ਼ੂ ਦੀ ਕੀਮਤ?

ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਵਿੱਤੀ ਸਾਲ 2023 ਦੇ ਜੁਲਾਈ-ਮਈ ਲਈ ਪਾਕਿਸਤਾਨ ਦਾ ਨਿਰਯਾਤ 3.491 ਅਰਬ ਡਾਲਰ ਜਾਂ 12 ਫੀਸਦੀ ਘੱਟ ਕੇ 25.380 ਅਰਬ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 28.871 ਅਰਬ ਡਾਲਰ ਸੀ। ਇਸੇ ਤਰ੍ਹਾਂ, ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਦੌਰਾਨ, ਰੈਮਿਟੈਂਸ 12.8 ਫੀਸਦੀ ਘੱਟ ਕੇ 24.831 ਬਿਲੀਅਨ ਡਾਲਰ ਰਹਿ ਗਿਆ, ਜਿਸ ਨਾਲ 3.658 ਬਿਲੀਅਨ ਡਾਲਰ ਦਾ ਸ਼ੁੱਧ ਘਾਟਾ ਹੋਇਆ।

ਇਹ ਵੀ ਪੜ੍ਹੋ: ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ

ਸਰਕਾਰ ਲਗਾਤਾਰ ਲੈ ਰਹੀ ਕਰਜ਼ਾ

ਇਕ ਸੀਨੀਅਰ ਬੈਂਕਰ ਨੇ ਕਿਹਾ ''ਨਿਰਯਾਤ ਅਤੇ ਰੇਮਿਟੈਂਸ ਨੂੰ ਵਾਧਾ ਦੇਣ ਲ਼ਈ ਸਮਾਂ ਬਰਬਾਦ ਕਰਨ ਦੀ ਬਜਾਏ ਸਰਕਾਰ ਆਈਐੱਮਐੱਫ ਅਤੇ ਹੋਰ ਸਰੋਤ ਕੋਲੋਂ ਕਰਜ਼ਾ ਲੈਣ ਵਿਚ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਲਗਾ ਰਹੀ ਹੈ। 

ਆਈਐੱਮਐੱਫ ਦੇ 1.1 ਬਿਲੀਅਨ ਡਾਲਰ ਹਾਸਲ ਕਰਨ ਲਈ ਸਰਕਾਰ ਨੇ ਸਾਊਦੀ ਅਰਬ ਕੋਲੋਂ 3 ਬਿਲੀਅਨ ਅਤੇ ਸੰਯੁਕਤ ਅਰਬ ਅਮੀਰਾਤ ਕੋਲੋਂ 2 ਬਿਲੀਅਨ ਦਾ ਭਰੋਸਾ ਹਾਸਲ ਕਰਨ ਲਈ ਸਖ਼ਤ ਸੰਘਰਸ਼ ਕੀਤਾ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਿਲਾਫ 140ਵਾਂ ਮਾਮਲਾ ਦਰਜ, ਹੁਣ ਜ਼ਮੀਨ ਘਪਲੇ ਦਾ ਲੱਗਾ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News