PNB ਨੂੰ ਇਕ ਹੋਰ ਝਟਕਾ, ਟਾਪ-100 ਵੈਲਿਊਡ ਕੰਪਨੀਆਂ ਦੀ ਲਿਸਟ ਤੋਂ ਹੋਇਆ ਬਾਹਰ

02/21/2018 9:24:48 AM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਇਕ ਹੋਰ ਝਟਕਾ ਲੱਗਾ ਹੈ। ਦੇਸ਼ ਦੀਆਂ ਟਾਪ-100 ਮੋਸਟ ਵੈਲਿਊਡ ਕੰਪਨੀਆਂ ਦੀ ਲਿਸਟ ਤੋਂ ਪੀ. ਐੱਨ. ਬੀ. ਬਾਹਰ ਹੋ ਗਿਆ ਹੈ। ਦਰਅਸਲ ਨੀਰਵ ਮੋਦੀ ਵੱਲੋਂ ਪੀ. ਐੱਨ. ਬੀ. ਨੂੰ ਲਾਏ ਗਏ 11,400 ਕਰੋੜ ਰੁਪਏ ਦੇ ਚੂਨੇ ਤੋਂ ਬਾਅਦ ਸਟਾਕਸ 'ਚ ਭਾਰੀ ਗਿਰਾਵਟ ਹੋਈ। ਇਸ ਨਾਲ ਕੰਪਨੀ ਦਾ ਮਾਰਕੀਟ ਕੈਪ 12,000 ਕਰੋੜ ਰੁਪਏ ਤੋਂ ਜ਼ਿਆਦਾ ਡਿੱਗ ਗਿਆ। ਮਾਰਕੀਟ ਕੈਪ 'ਚ ਗਿਰਾਵਟ ਨਾਲ ਪੀ. ਐੱਨ. ਬੀ. ਟਾਪ-100 ਕੰਪਨੀਆਂ ਦੀ ਲਿਸਟ ਤੋਂ ਬਾਹਰ ਹੋ ਗਿਆ।  ਪੀ. ਐੱਨ. ਬੀ. 'ਚ 11,400 ਕਰੋੜ ਰੁਪਏ ਦਾ ਘਪਲਾ ਉਜਾਗਰ ਹੋਣ ਮਗਰੋਂ ਸਟਾਕਸ 'ਚ ਗਿਰਾਵਟ ਜਾਰੀ ਹੈ। 5 ਟਰੇਡਿੰਗ ਸੈਸ਼ਨ 'ਚ ਸਟਾਕ 31.33 ਫ਼ੀਸਦੀ ਟੁੱਟ ਗਿਆ ਹੈ। ਇਸ ਦੀ ਵਜ੍ਹਾ ਨਾਲ ਪੀ. ਐੱਨ. ਬੀ. ਦਾ ਸਟਾਕ ਡਿੱਗ ਕੇ 111 ਰੁਪਏ ਦੇ ਭਾਅ 'ਤੇ ਆ ਗਿਆ ਹੈ, ਜੋ ਇਹ 52 ਹਫਤੇ ਦਾ ਹੇਠਲਾ ਪੱਧਰ ਹੈ।


Related News