Orient Technologies ਦਾ ਸ਼ੇਅਰ 40.78 ਫੀਸਦੀ ਉਪਰ 290 ਰੁਪਏ ’ਤੇ ਲਿਸਟ, ਇਸ਼ੂ ਪ੍ਰਾਇ 206 ਰੁਪਏ

Wednesday, Aug 28, 2024 - 11:45 AM (IST)

ਨਵੀਂ ਦਿੱਲੀ  -  ਓਰੀਏਂਟ ਟੈਕਨਾਲੋਜੀਜ਼ ਲਿਮਿਟਡ (ORIENT TECHNOLOGIES) ਦਾ ਸ਼ੇਅਰ ਬਾਂਬੇ ਸਟਾਕ ਐਕਸਚੇਂਜ (BSE) 'ਤੇ ਜਾਰੀ ਕੀਤੇ ਗਏ ਮੂਲ ਕੀਮਤ ਤੋਂ 40.78% ਉੱਚਾ ₹290 'ਤੇ ਲਿਸਟ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਸ਼ੇਅਰ ਇਸ਼ੂ ਕੀਮਤ ਤੋਂ 39.81% ਉੱਚਾ ₹288 'ਤੇ ਲਿਸਟ ਹੋਇਆ। ਇਸ ਇਨੀਸ਼ੀਅਲ ਪਬਲਿਕ ਆਫਰਿੰਗ ਦੀ ਇਸ਼ੂ ਕੀਮਤ ₹206 ਸੀ। ਇਹ IPO 21 ਅਗਸਤ ਤੋਂ 23 ਅਗਸਤ ਤੱਕ ਨਿਵੇਸ਼ਕਾਂ ਲਈ ਖੁੱਲਾ ਸੀ। ਤਿੰਨ ਕਾਰੋਬਾਰੀ ਦਿਨਾਂ ’ਚ IPO ਕੁੱਲ 154.84 ਗੁਣਾ ਸਬਸਕ੍ਰਾਈਬ ਹੋਇਆ। ਰੀਟੇਲ ਕੈਟੇਗਿਰੀ ’ਚ 68.93 ਗੁਣਾ, ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਜ਼ (QIB) 'ਚ 188.79 ਗੁਣਾ ਅਤੇ ਨਾਨ-ਇੰਸਟੀਚਿਊਸ਼ਨਲ ਇਨਵੈਸਟਰਜ਼ (NII) ਕੈਟੇਗਿਰੀ ’ਚ 310.03 ਗੁਣਾ ਸਬਸਕ੍ਰਾਈਬ ਹੋਇਆ।

₹214.76 ਕਰੋੜ ਦਾ ਸੀ ਓਰੀਏਂਟ ਟੈਕਨੋਲੋਜੀਜ਼ ਦਾ ਇਸ਼ੂ

ਓਰੀਏਂਟ ਟੈਕਨਾਲੋਜੀਜ਼ ਦਾ ਇਹ ਇਸ਼ੂ ਕੁੱਲ ₹214.76 ਕਰੋੜ ਦਾ ਸੀ। ਇਸ ਲਈ ਕੰਪਨੀ ਨੇ ₹120 ਕਰੋੜ ਦੇ 5,825,243 ਨਵੇਂ ਸ਼ੇਅਰ ਜਾਰੀ ਕੀਤੇ। ਜਦੋਂ ਕਿ, ਕੰਪਨੀ ਦੇ ਮੌਜੂਦਾ ਨਿਵੇਸ਼ਕਾਂ ਨੇ ਆਫਰ ਫਾਰ ਸੇਲ (OFS) ਰਾਹੀਂ ₹94.76 ਕਰੋੜ ਦੇ 4,600,000 ਸ਼ੇਅਰ ਵੇਚੇ।

ਵੱਧ ਤੋਂ ਵੱਧ 936 ਸ਼ੇਅਰਾਂ ਲਈ ਬਿਡਿੰਗ ਕਰ ਸਕਦੇ ਸਨ ਰਿਟੇਲ ਨਿਵੇਸ਼ਕ

ਰੀਏਂਟ ਟੈਕਨਾਲੋਜੀਜ਼ ਨੇ ਇਸ ਇਸ਼ੂ ਦੀ ਕੀਮਤ ਦੀ ਹੱਦ ₹195 ਤੋਂ ₹206 ਤੱਕ ਨਿਰਧਾਰਿਤ ਕੀਤੀ ਸੀ। ਰਿਟੇਲ ਨਿਵੇਸ਼ਕ ਘੱਟੋ-ਘੱਟ ਇਕ ਲਾਟ ਯਾਨੀ 72 ਸ਼ੇਅਰਾਂ ਲਈ ਬਿਡਿੰਗ ਕਰ ਸਕਦੇ ਸਨ। ਜੇਕਰ ਤੁਸੀਂ IPO ਦੇ ਉੱਚੇ ਕੀਮਤ ਬੈਂਡ ₹206 ਅਨੁਸਾਰ 1 ਲਾਟ ਲਈ ਅਪਲਾਈ ਕਰਦੇ, ਤਾਂ ਤੁਹਾਨੂੰ ₹14,832 ਨਿਵੇਸ਼ ਕਰਨੇ ਪੈਂਦੇ ਸਨ।

ਉੱਥੇ, ਰਿਟੇਲ ਨਿਵੇਸ਼ਕ ਦਾ ਵੱਧ ਤੋਂ ਵੱਧ  13 ਲਾਟ ਯਾਨੀ 936 ਸ਼ੇਅਰਾਂ ਲਈ ਅਪਲਾਈ ਕਰ ਸਕਦੇ ਸਨ। ਇਸ ਲਈ, ਨਿਵੇਸ਼ਕਾਂ ਨੂੰ ਉੱਚੇ ਕੀਮਤ ਬੈਂਡ ਅਨੁਸਾਰ ₹1,92,816 ਨਿਵੇਸ਼ ਕਰਨੇ ਪੈਂਦੇ ਸਨ।

ਇਸ਼ੂ ਦਾ 35% ਹਿੱਸਾ ਰਿਟੇਲ ਇਨਵੈਸਟਰਜ਼ ਲਈ ਰਿਜ਼ਰਵ  

ਕੰਪਨੀ ਨੇ ਇਸ਼ੂ ਦਾ 50% ਹਿੱਸਾ ਕੁਆਲੀਫਾਈਡ ਇੰਸਟੀਚਿਊਟ ਬਾਇਰਸ  ਲਈ ਰਿਜ਼ਰਵ ਰੱਖਿਆ ਸੀ। ਇਸ ਦੇ ਇਾਵਾ 35% ਹਿੱਸਾ ਇਨਵੈਸਟਰਜ਼ ਅਤੇ ਬਾਕੀ ਦਾ 15% ਹਿੱਸਾ ਨਾਨ-ਇੰਸਟੀਚਿਊਸ਼ਨਲ ਇਨਵੈਸਟਰਜ਼ ਲਈ ਰਿਜ਼ਰਵ ਸੀ। 


Sunaina

Content Editor

Related News