ਸਾਵਰੇਨ ਗੋਲਡ ਬਾਂਡ ''ਚ ਮੁੜ ਨਿਵੇਸ਼ ਕਰਨ ਦਾ ਮੌਕਾ, ਜਾਣੋ ਕਦੋਂ ਖੁੱਲ੍ਹੇਗੀ 10ਵੀਂ ਕਿਸ਼ਤ

02/26/2022 11:33:43 AM

ਮੁੰਬਈ – ਸਰਕਾਰੀ ਗੋਲਡ ਬਾਂਡ ਯੋਜਨਾ 2021-22 ਲਈ ਜਾਰੀ ਮੁੱਲ 5,109 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਗਿਆ ਹੈ। ਇਸ ’ਚ ਨਿਵੇਸ਼ ਲਈ ਸੋਮਵਾਰ 28 ਅਪ੍ਰੈਲ ਤੋਂ ਅਰਜ਼ੀ ਦਾਖ਼ਲ ਕੀਤੀ ਜਾ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗੋਲਡ ਬਾਂਡ ਯੋਜਨਾ 2021-22 ਦੀ ਦਸਵੀਂ ਕਿਸ਼ਤ ਗਾਹਕੀ ਲਈ 28 ਫਰਵਰੀ ਤੋਂ ਚਾਰ ਮਾਰਚ ਤੱਕ ਖੁੱਲ੍ਹੀ ਰਹੇਗੀ। 

ਇਹ ਵੀ ਪੜ੍ਹੋ :  NSE Scam : CBI ਨੇ ਬੀਤੀ ਰਾਤ ਚੇਨਈ ਤੋਂ ਆਨੰਦ ਸੁਬਰਾਮਨੀਅਮ ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ

ਸਰਕਾਰ ਨੇ ਆਰ. ਬੀ. ਆਈ. ਨਾਲ ਸਲਾਹ ਤੋਂ ਬਾਅਦ ਆਨਲਾਈਨ ਅਰਜ਼ੀ ਦਾਖਲ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨਾ ਹੋਵੇਗਾ। RBI ਨੇ ਕਿਹਾ, "ਆਨਲਾਈਨ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਇਸ਼ੂ ਕੀਮਤ 5,059 ਰੁਪਏ ਪ੍ਰਤੀ ਗ੍ਰਾਮ ਹੋਵੇਗੀ।" ਗੋਲਡ ਬਾਂਡ ਸਕੀਮ 2021-22 ਦੀ ਨੌਵੀਂ ਕਿਸ਼ਤ 10 ਤੋਂ 14 ਜਨਵਰੀ ਤੱਕ ਗਾਹਕੀ ਲਈ ਖੁੱਲ੍ਹੀ ਸੀ ਅਤੇ ਇਸ ਮਿਆਦ ਦੇ ਦੌਰਾਨ ਸੋਨੇ ਦੀ ਜਾਰੀ ਕੀਮਤ 4,786 ਰੁਪਏ ਪ੍ਰਤੀ ਗ੍ਰਾਮ ਸੀ।

ਭਾਰਤੀ ਰਿਜ਼ਰਵ ਬੈਂਕ ਭਾਰਤ ਸਰਕਾਰ ਦੀ ਤਰਫੋਂ ਬਾਂਡ ਜਾਰੀ ਕਰੇਗਾ। ਕੇਂਦਰੀ ਬੈਂਕ ਦੇ ਅਨੁਸਾਰ, ਇਹ ਬਾਂਡ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (SHCIL), ਮਨੋਨੀਤ ਡਾਕਘਰਾਂ ਅਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ਜਿਵੇਂ ਕਿ NSE ਅਤੇ BSE ਦੁਆਰਾ ਵੇਚੇ ਜਾਣਗੇ।

ਇਸ ਸਕੀਮ ਦੇ ਤਹਿਤ ਆਮ ਨਿਵੇਸ਼ਕ ਘੱਟੋ-ਘੱਟ ਇੱਕ ਗ੍ਰਾਮ ਸੋਨਾ ਅਤੇ ਵੱਧ ਤੋਂ ਵੱਧ ਚਾਰ ਕਿਲੋਗ੍ਰਾਮ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹਨ। ਹਿੰਦੂ ਅਣਵੰਡੇ ਪਰਿਵਾਰ 4 ਕਿਲੋਗ੍ਰਾਮ ਲਈ ਅਰਜ਼ੀ ਦੇ ਸਕਦੇ ਹਨ ਅਤੇ ਟਰੱਸਟ ਅਤੇ ਸਮਾਨ ਯੂਨਿਟ ਹਰ ਵਿੱਤੀ ਸਾਲ ਵਿੱਚ 20 ਕਿਲੋਗ੍ਰਾਮ ਲਈ ਅਰਜ਼ੀ ਦੇ ਸਕਦੇ ਹਨ।

ਇਹ ਵੀ ਪੜ੍ਹੋ : BharatPe ਦੇ ਪ੍ਰਮੁੱਖ ਨਿਵੇਸ਼ਕਾਂ ਨੇ ਅਸ਼ਨੀਰ ਦੀ ਪੇਸ਼ਕਸ਼ ਠੁਕਰਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 

 


Harinder Kaur

Content Editor

Related News