31 ਜਨਵਰੀ ਦੀ ਹੜਤਾਲ ਦਾ ਕੰਮਕਾਜ ’ਤੇ ਪੈ ਸਕਦੈ ਮਾਮੂਲੀ ਅਸਰ : SBI
Friday, Jan 24, 2020 - 10:31 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਕਿਹਾ ਕਿ 31 ਜਨਵਰੀ ਤੋਂ ਸ਼ੁਰੂ ਹੋ ਰਹੀ 2 ਦਿਨਾ ਰਾਸ਼ਟਰ ਪੱਧਰੀ ਹੜਤਾਲ ਨਾਲ ਉਸ ਦੇ ਕੰਮਕਾਜ ’ਤੇ ਕੁਝ ਅਸਰ ਪੈ ਸਕਦਾ ਹੈ। ਬੈਂਕ ਨੇ ਦੱਸਿਆ ਕਿ ਉਸ ਨੇ ਸਾਰੇ ਦਫਤਰਾਂ ਅਤੇ ਬ੍ਰਾਂਚਾਂ ਦਾ ਅਾਮ ਕੰਮਕਾਜ ਯਕੀਨੀ ਕਰਨ ਦੇ ਹਰ ਸੰਭਵ ਉਪਾਅ ਕੀਤੇ ਹਨ। ਬੈਂਕ ਨੇ ਕਿਹਾ,‘‘ਹਾਲਾਂਕਿ ਸਾਰੇ ਦਫਤਰਾਂ ਅਤੇ ਬ੍ਰਾਂਚਾਂ ਦਾ ਆਮ ਕੰਮਕਾਜ ਯਕੀਨੀ ਕਰਨ ਦੇ ਹਰ ਸੰਭਵ ਉਪਾਅ ਕੀਤੇ ਗਏ ਹਨ, ਹੜਤਾਲ ਨਾਲ ਕੰਮਕਾਜ ’ਤੇ ਮਾਮੂਲੀ ਅਸਰ ਪੈ ਸਕਦਾ ਹੈ।’’ ਜ਼ਿਕਰਯੋਗ ਹੈ ਕਿ ਬੈਂਕ ਕਰਮਚਾਰੀਆਂ ਦੇ ਸੰਗਠਨਾਂ ਨੇ ਤਨਖਾਹ ਸੁਧਾਰ ਨੂੰ ਲੈ ਕੇ ਗੱਲਬਾਤ ਅਸਫਲ ਰਹਿਣ ਕਾਰਣ 31 ਜਨਵਰੀ ਅਤੇ 1 ਫਰਵਰੀ ਨੂੰ ਰਾਸ਼ਟਰ ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ।