Budget impact: ਸ਼ੇਅਰ ਬਾਜ਼ਾਰ 'ਚ ਸੁਸਤੀ, ਸੈਂਸੈਕਸ 640 ਅਤੇ ਨਿਫਟੀ 215.60 ਅੰਕ ਡਿੱਗਾ
Saturday, Feb 01, 2020 - 09:49 AM (IST)

ਮੁੰਬਈ—ਬਜਟ ਦੀ ਘੋਸ਼ਣਾ ਦੇ ਦੌਰਾਨ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖੀ ਗਈ ਹੈ। ਸੈਂਸੈਕਸ 640.79 ਅੰਕ ਡਿੱਗ ਕੇ 40082.70 ਅਤੇ ਨਿਫਟੀ 215.60 ਅੰਕਾਂ ਦੀ ਗਿਰਾਵਟ ਦੇ ਨਾਲ 11746.50 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਬਜਟ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ। ਸੈਂਸੈਕਸ 241.42 ਅੰਕਾਂ ਦੀ ਗਿਰਾਵਟ ਦੇ ਨਾਲ 40482.07 ਅਤੇ ਨਿਫਟੀ 73.05 ਅੰਕਾਂ ਦੀ ਗਿਰਾਵਟ ਦੇ ਨਾਲ 11889.05 ਅੰਕ 'ਤੇ ਖੁੱਲ੍ਹਿਆ।
ਪ੍ਰੀ-ਓਪਨਿੰਗ 'ਚ ਸੈਂਸੈਕਸ 1000 ਅੰਕ ਫਿਸਲਿਆ ਹੈ। ਬਜਟ ਦੀ ਵਜ੍ਹਾ ਨਾਲ ਅੱਜ ਸ਼ੇਅਰ ਬਾਜ਼ਾਰ 'ਚ ਸ਼ਨੀਵਾਰ ਹੋਣ ਦੇ ਬਾਵਜੂਦ ਟ੍ਰੇਡਿੰਗ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਬਾਜ਼ਾਰ ਨਾਲ ਜੁੜੇ ਲੋਕਾਂ ਦੀ ਅਪੀਲ 'ਤੇ ਇਹ ਫੈਸਲਾ ਲਿਆ ਗਿਆ ਹੈ। ਕਿਉਂਕਿ ਬਜਟ ਦੀਆਂ ਘੋਸ਼ਣਾਵਾਂ ਨਾਲ ਬਾਜ਼ਾਰ 'ਚ ਕਾਫੀ ਉਤਾਰ-ਚੜ੍ਹਾਅ ਆਉਂਦੇ ਹਨ। 2015 'ਚ ਵੀ ਬਜਟ ਦੇ ਦਿਨ ਸ਼ਨੀਵਾਰ ਹੋਣ ਦੇ ਬਾਵਜੂਦ ਬੀ.ਐੱਸ.ਈ. 'ਤੇ ਟ੍ਰੇਡਿੰਗ ਹੋਈ ਸੀ। ਆਮ ਤੌਰ 'ਤੇ ਸ਼ਨੀਵਾਰ-ਐਤਵਾਰ ਨੂੰ ਸ਼ੇਅਰ ਬਾਜ਼ਾਰ ਰਹਿੰਦਾ ਹੈ।
ਸ਼ੇਅਰ ਬਾਜ਼ਾਰ ਨਾਲ ਜੁੜੇ ਐਲਾਨ ਸੰੰਭਵ
ਸਰਕਾਰ ਲਾਂਗ ਟਰਮ ਕੈਪੀਟਲ ਗੇਨਸ ਟੈਕਸ 'ਚ ਰਾਹਤ ਦੇ ਸਕਦੀ ਹੈ। ਸ਼ੇਅਰ ਖਰੀਦਣ ਦੇ ਇਕ ਸਾਲ ਬਾਅਦ ਵੇਚਣ 'ਤੇ ਜੇਕਰ ਇਕ ਲੱਖ ਤੋਂ ਜ਼ਿਆਦਾ ਮੁਨਾਫਾ ਹੁੰਦਾ ਹੈ ਉਸ 'ਤੇ ਅਜੇ 10 ਫੀਸਦੀ ਟੈਕਸ ਲੱਗਦਾ ਹੈ। ਅਜਿਹੀਆਂ ਅਟਕਲਾਂ ਹਨ ਕਿ ਇਸ ਟੈਕਸ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਇਸ ਦਾ ਸਮਾਂ ਵਧਾ ਕੇ 2 ਸਾਲ ਕੀਤਾ ਜਾ ਸਕਦਾ ਹੈ। ਡਿਵੀਡੈਂਟ ਡਿਸਟਰੀਬਿਊਸ਼ਨ ਟੈਕਸ ਦੇ ਨਿਯਮਾਂ 'ਚ ਵੀ ਬਦਲਾਅ ਕੀਤੇ ਜਾ ਸਕਦੇ ਹਨ।
ਪਿਛਲੇ ਸਾਲ ਸਰਕਾਰ ਨੇ ਸੁਪਰ ਰਿਚ 'ਤੇ ਸਰਚਾਰਜ ਵਧਾਇਆ, ਬਾਅਦ 'ਚ ਫੈਸਲਾ ਵਾਪਸ ਲਿਆ
ਬਜਟ ਦੇ ਦਿਨ ਸੈਕਟਰ ਵਿਸ਼ੇਸ਼ ਦੇ ਲਈ ਜੋ ਘੋਸ਼ਣਾਵਾਂ ਹੁੰਦੀਆਂ ਹਨ ਉਨ੍ਹਾਂ ਦਾ ਸੈਕਟਰ ਵਿਸ਼ੇਸ਼ ਦੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਅਸਰ ਪੈਂਦਾ ਹੈ। ਮੋਦੀ ਸਰਕਾਰ ਦੇ ਪਿਛਲੇ 6 ਪੂਰਨ ਬਜਟਾਂ ਦੀ ਗੱਲ ਕਰੀਏ ਤਾਂ ਬਜਟ ਦੇ ਦਿਨ 4 ਵਾਰ ਸ਼ੇਅਰ ਬਾਜ਼ਾਰ ਨੁਕਸਾਨ 'ਚ ਰਿਹਾ।
ਪਿਛਲੇ ਸਾਲ 5 ਜੁਲਾਈ ਨੂੰ ਬਜਟ ਪੇਸ਼ ਕੀਤਾ ਗਿਆ ਸੀ। ਉਸ ਦਿਨ ਸੈਂਸਕਸ 1 ਫੀਸਦੀ ਅਤੇ ਨਿਫਟੀ 1.14 ਫੀਸਦੀ ਨੁਕਸਾਨ 'ਚ ਰਿਹਾ ਸੀ। ਪਿਛਲੇ ਬਜਟ 'ਚ ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਪਰ ਰਿਚ 'ਤੇ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਸੀ। ਵਿਦੇਸ਼ੀ ਨਿਵੇਸ਼ਕਾਂ ਨੂੰ ਵੀ ਇਕ ਦੇ ਦਾਇਰੇ 'ਚ ਮੰਨਿਆ ਗਿਆ। ਇਸ ਨਾਲ ਬਾਜ਼ਾਰ 'ਚ ਗਿਰਾਵਟ ਵਧ ਗਈ ਸੀ। ਹਾਲਾਂਕਿ ਸਰਕਾਰ ਨੇ ਕੁਝ ਦਿਨਾਂ ਬਾਅਦ ਸਰਚਾਰਜ ਵਾਧੇ ਦਾ ਫੈਸਲਾ ਵਾਪਸ ਲੈ ਲਿਆ ਸੀ।