ਪਿਆਜ਼ ਕੀਮਤਾਂ ਵਿਚ ਭਾਰੀ ਗਿਰਾਵਟ, 15 ਦਿਨਾਂ ''ਚ ਹੋਰ ਹੋਵੇਗਾ ਸਸਤਾ

01/12/2020 9:56:12 AM

ਨਵੀਂ ਦਿੱਲੀ— ਪਿਆਜ਼ ਦੀਆਂ ਥੋਕ ਕੀਮਤਾਂ 'ਚ ਭਾਰੀ ਗਿਰਾਵਟ ਹੈ, ਜਦੋਂ ਕਿ ਲੋਕਲ ਮੰਡੀਆਂ ਵਿਚ ਸਬਜ਼ੀ ਵਿਕਰੇਤਾ ਪਿਆਜ਼ ਦੀਆਂ ਕੀਮਤਾਂ ਘਟਾਉਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਲਈ ਪਿਆਜ਼ ਦੀਆਂ ਥੋਕ ਕੀਮਤਾਂ ਭਾਵੇਂ ਘਟੀਆਂ ਹਨ ਪਰ ਲੋਕਾਂ ਨੂੰ ਫਿਰ ਵੀ ਜੇਬ ਢਿੱਲੀ ਕਰਨੀ ਪੈ ਰਹੀ ਹੈ।

ਥੋਕ ਵਿਚ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਲੋਕਲ ਮੰਡੀਆਂ ਵਿਚ ਹੁਣ ਵੀ 70-80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।
 

ਪਿਆਜ਼ ਸਪਲਾਇਰਾਂ ਦਾ ਕਹਿਣਾ ਹੈ ਕਿ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਨਵੀਂ ਫਸਲ ਆਉਣ ਨਾਲ ਸਪਲਾਈ ਵਧੀ ਹੈ ਅਤੇ ਪਿਆਜ਼ ਦੇ ਥੋਕ ਮੁੱਲ ਲਗਾਤਾਰ ਘਟੇ ਹਨ, ਜਦੋਂ ਕਿ ਲੋਕਲ ਮੰਡੀਆਂ ਵਿਚ ਕੀਮਤਾਂ ਵਿਚ ਥੋੜ੍ਹੀ ਜਿਹੀ ਕਮੀ ਆਈ ਹੈ। ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਅਤੇ ਗੁਜਰਾਤ ਤੇ ਮੱਧ ਪ੍ਰਦੇਸ਼ ਤੋਂ ਸਪਲਾਈ ਵਧਣ ਨਾਲ ਹੋਰ 15 ਦਿਨਾਂ ਵਿਚ ਪਿਆਜ਼ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਰਕੀ ਅਤੇ ਅਫਗਾਨਿਸਤਾਨ ਦੇ ਨਾਲ ਵਿਦੇਸ਼ੀ ਪਿਆਜ਼ ਦੀ ਖੇਪ ਵੀ ਬਾਜ਼ਾਰ ਵਿਚ ਪਹੁੰਚਣੀ ਸ਼ੁਰੂ ਹੋ ਗਈ ਹੈ।
ਮੱਧ ਪ੍ਰਦੇਸ਼ ਦੀ ਮੰਦਸੌਰ ਮੰਡੀ ਵਿਚ ਪਿਆਜ਼ ਜੋ 25 ਦਿਨ ਪਹਿਲਾਂ 9 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਹੁਣ 2700 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ ਹੈ। ਵਪਾਰੀਆਂ ਮੁਤਾਬਕ 20 ਜਨਵਰੀ ਤਕ ਕੀਮਤ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀ ਸੰਭਾਵਨਾ ਹੈ।


Related News