ਪਿਆਜ਼ ਉਤਪਾਦਨ 2.32 ਕਰੋੜ ਟਨ ਪਹਿਲਾਂ ਦੇ ਪੱਧਰ ''ਤੇ ਹੀ ਰਹਿਣ ਦਾ ਖਦਸ਼ਾ
Thursday, Aug 29, 2019 - 05:11 PM (IST)
ਨਵੀਂ ਦਿੱਲੀ—ਦੇਸ਼ ਦਾ ਉਤਪਾਦਨ ਜੂਨ 'ਚ ਖਤਮ ਫਸਲ ਸਾਲ 2018-19 'ਚ 2.32 ਕਰੋੜ ਟਨ ਦੇ ਪਹਿਲਾਂ ਦੇ ਪੱਧਰ 'ਤੇ ਰਹਿਣ ਦਾ ਅਨੁਮਾਨ ਹੈ | ਖੇਤੀਬਾੜੀ ਮੰਤਰਾਲੇ ਨੇ ਆਪਣੇ ਹਾਲੀਆ ਪੂਰਵ ਅਨੁਮਾਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਮੰਤਰਾਲੇ ਨੇ ਕਿਹਾ ਕਿ ਇਸ ਸਮੇਂ 'ਚ ਆਲੂ ਉਤਪਾਦਨ 3.4 ਫੀਸਦੀ ਵਧ ਕੇ 5.30 ਕਰੋੜ ਟਨ ਅਤੇ ਟਮਾਟਰ ਉਤਪਾਦਨ 1.8 ਫੀਸਦੀ ਡਿੱਗ ਕੇ 1.93 ਕਰੋੜ ਰਹਿਣ ਦਾ ਅਨੁਮਾਨ ਹੈ | ਕੁੱਲ ਸਬਜ਼ੀ ਉਤਪਾਦਨ 0.81 ਫੀਸਦੀ ਵਧ ਕੇ ਕਰੀਬ 18.58 ਕਰੋੜ ਟਨ ਰਹਿਣ ਦਾ ਅਨੁਮਾਨ ਹੈ | ਪਿਛਲੇ ਸਾਲ 18.43 ਕਰੋੜ ਟਨ ਸਬਜ਼ੀਆਂ ਦਾ ਉਤਪਾਦਨ ਹੋਇਆ ਸੀ | ਮੰਤਰਾਲੇ ਨੇ ਇਹ ਤੀਜਾ ਪੂਰਵ ਅਨੁਮਾਨ ਜਾਰੀ ਕੀਤਾ ਹੈ | ਇਸ ਮੁਤਾਬਕ ਬਾਗਬਾਨੀ ਫਸਲਾਂ ਦਾ ਕੁੱਲ ਉਤਪਾਦਨ ਫਸਲ ਸਾਲ 2018-19 'ਚ ਮਾਮੂਲੀ ਵਧ ਕੇ 31.38 ਕਰੋੜ ਟਨ ਰਹੇਗਾ | ਇਸ ਤੋਂ ਇਕ ਸਾਲ ਪਹਿਲਾਂ ਇਹ ਅੰਕੜਾ 31.17 ਕਰੋੜ ਟਨ ਸੀ | ਮੰਤਰਾਲੇ ਨੇ ਬਿਆਨ 'ਚ ਕਿਹਾ ਫਲਾਂ, ਸਬਜ਼ੀਆਂ, ਮਸਾਲਿਆਂ, ਫੁੱਲਾਂ ਅਤੇ ਸ਼ਹਿਦ ਦੇ ਉਤਪਾਦਨ 'ਚ ਵਾਧੇ ਦੀ ਸੰਭਾਵਨਾ ਹੈ ਜਦੋਂਕਿ ਪੌਦਾਰੋਪਣ, ਖੁਸ਼ਬੂ ਅਤੇ ਔਸ਼ਦੀ ਫਸਲਾਂ ਦੇ ਉਤਪਾਦਨ 'ਚ ਕਮੀ ਦੇਖੀ ਜਾ ਰਹੀ ਹੈ | ਸਬਜ਼ੀਆਂ ਦੇ ਮਾਮਲੇ 'ਚ ਪਿਆਜ਼ ਉਤਪਾਦਨ 2018-19 'ਚ 2.328 ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ | ਪਿਛਲੇ ਸਾਲ ਇਹ 2.326 ਕਰੋੜ ਟਨ 'ਤੇ ਸੀ | ਇਸ ਤਰ੍ਹਾਂ, ਫਲ ਉਤਪਾਦਨ ਦੇ 2017-18 'ਚ 9.73 ਕਰੋੜ ਟਨ ਦੀ ਤੁਲਨਾ 'ਚ 2018-19 'ਚ 9.85 ਕਰੋੜ ਟਨ ਰਹਿਣ ਦੀ ਉਮੀਦ ਹੈ | ਉੱਧਰ ਮਸਾਲਿਆਂ ਦਾ ਉਤਪਾਦਨ 86 ਲੱਖ ਟਨ ਤੋਂ ਵਧ ਕੇ ਕਰੀਬ 92.2 ਲੱਖ ਟਨ ਰਹਿਣ ਦਾ ਅਨੁਮਾਨ ਹੈ |
Related News
ਪੀ-ਟੈੱਟ ਪੇਪਰ ਤੋਂ ਪਹਿਲਾਂ ਹੀ ਸਿੱਖਿਆ ਪ੍ਰਣਾਲੀ ਫੇਲ੍ਹ: ਤਰੀਕ ਬਦਲੀ, ਐਡਮਿਟ ਕਾਰਡਾਂ 'ਚ ਦੇਰੀ ਨਾਲ ਉਮੀਦਵਾਰ ਪ੍ਰੇਸ਼ਾਨ
