50 ਫ਼ੀਸਦੀ ਘਟ ਹੋਈਆਂ ਪਿਆਜ ਦੀ ਕੀਮਤਾਂ, ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਕਿਸਾਨ

Wednesday, Dec 20, 2023 - 05:44 PM (IST)

50 ਫ਼ੀਸਦੀ ਘਟ ਹੋਈਆਂ ਪਿਆਜ ਦੀ ਕੀਮਤਾਂ, ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਹੋਏ ਕਿਸਾਨ

ਬਿਜ਼ਨੈੱਸ ਡੈਸਕ - ਸਰਕਾਰ ਵੱਲੋਂ 7 ਦਸੰਬਰ ਨੂੰ ਨਿਰਯਾਤ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਥੋਕ ਬਾਜ਼ਾਰਾਂ 'ਚ ਪਿਆਜ ਦੀਆਂ ਕੀਮਤਾਂ 'ਚ ਲਗਭਗ 50 ਫ਼ੀਸਦੀ ਦੀ ਗਿਰਾਵਟ ਆਈ ਹੈ। ਵਪਾਰੀਆਂ ਨੇ ਕਿਹਾ ਕਿ ਸਾਉਣੀ ਦੇ ਪਿਆਜ ਦੀ ਸਪਲਾਈ ਵਧਣ ਕਾਰਨ ਆਉਣ ਵਾਲੇ ਹਫ਼ਤਿਆਂ ਵਿੱਚ ਕੀਮਤਾਂ ਸਥਿਰ ਰਹਿਣ ਜਾਂ ਥੋੜ੍ਹੀ ਜਿਹੀ ਗਿਰਾਵਟ ਦੀ ਸੰਭਾਵਨਾ ਹੈ। ਏਪੀਐੱਮਸੀ ਦੇ ਅੰਕੜਿਆਂ ਅਨੁਸਾਰ ਲਾਸਾਲਗਾਓਂ ਏਐੱਮਪੀਸੀ ਵਿੱਚ ਪਿਆਜ ਦੀ ਔਸਤ ਥੋਕ ਕੀਮਤ 20-21 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜੋ ਨਿਰਯਾਤ 'ਤੇ ਪਾਬੰਦੀ ਤੋਂ ਪਹਿਲਾਂ 39-40 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ ਪਿਆਜ 'ਤੇ ਘੱਟੋ-ਘੱਟ ਨਿਰਯਾਤ ਮੁੱਲ (ਐੱਮ.ਈ.ਪੀ.) ਲਗਾਇਆ, ਜਿਸ ਤੋਂ ਬਾਅਦ 7 ਦਸੰਬਰ ਨੂੰ ਬਰਾਮਦ 'ਤੇ ਪੂਰਨ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ। ਨਿਰਯਾਤ 'ਤੇ ਪਾਬੰਦੀ ਦੇ ਐਲਾਨ ਤੋਂ ਤੁਰੰਤ ਬਾਅਦ ਪਿਆਜ ਦੀਆਂ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਵਪਾਰ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਨਿਰਯਾਤ ਪਾਬੰਦੀ ਹਟਾਉਣ ਲਈ ਅੰਦੋਲਨ ਕਰ ਰਹੇ ਪਿਆਜ ਦੇ ਕਿਸਾਨਾਂ ਨੂੰ ਉਮੀਦ ਹੈ ਕਿ ਸਰਕਾਰ ਈਥਾਨੌਲ ਲਈ ਗੰਨੇ ਦੇ ਰਸ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦੇ ਅੰਸ਼ਕ ਸੰਸ਼ੋਧਨ ਵਾਂਗ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਮੁੰਬਈ ਦੇ ਇੱਕ ਪਿਆਜ ਬਰਾਮਦਕਾਰ ਨੇ ਮੀਡੀਆ ਰਿਪੋਰਟਾਂ ਵਿੱਚ ਕਿਹਾ ਕਿ ਪਿਆਜ ਦੇ ਕਿਸਾਨ ਹੌਲੀ-ਹੌਲੀ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਅਜੇ ਵੀ ਉਮੀਦ ਹੈ ਕਿ ਕੇਂਦਰ ਸਰਕਾਰ ਪਿਆਜ ਦੇ ਨਿਰਯਾਤ 'ਤੇ ਪਾਬੰਦੀ ਹਟਾ ਸਕਦੀ ਹੈ।

ਇਹ ਵੀ ਪੜ੍ਹੋ - DOMS Industries IPO ਨੇ ਮਚਾਈ ਹਲਚਲ, ਪਹਿਲੇ ਦਿਨ ਨਿਵੇਸ਼ਕਾਂ ਨੂੰ ਹੋਇਆ ਬੰਪਰ ਮੁਨਾਫਾ

ਪਿਆਜ ਦੀ ਸਪਲਾਈ 'ਚ ਵਾਧਾ
ਲਾਸਲਗਾਂਵ ਏਪੀਐੱਮਸੀ ਵਿੱਚ 6 ਦਸੰਬਰ ਨੂੰ ਲਾਲ ਪਿਆਜ ਦੀ ਔਸਤ ਕੀਮਤ 39.50 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜਦੋਂ ਕਿ ਸਭ ਤੋਂ ਵੱਧ ਕੀਮਤ 45 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮੰਗਲਵਾਰ ਨੂੰ ਇਹ ਡਿੱਗ ਕੇ ਕ੍ਰਮਵਾਰ 21 ਰੁਪਏ ਪ੍ਰਤੀ ਕਿਲੋ ਅਤੇ 25 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਏ। ਇਸ ਤਰ੍ਹਾਂ ਨਿਰਯਾਤ ਪਾਬੰਦੀ ਤੋਂ ਬਾਅਦ ਔਸਤ ਕੀਮਤ 47 ਫ਼ੀਸਦੀ ਘੱਟ ਗਈ, ਜਦਕਿ ਸਭ ਤੋਂ ਵੱਧ ਕੀਮਤ 44 ਫ਼ੀਸਦੀ ਡਿੱਗ ਗਈ ਹੈ। ਬਾਜ਼ਾਰ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਥੋਕ ਬਾਜ਼ਾਰਾਂ ਤੋਂ ਪਿਆਜ ਦੀ ਸਪਲਾਈ ਦੇ ਅੰਕੜੇ ਸਰਕਾਰ ਦੀਆਂ ਉਮੀਦਾਂ ਤੋਂ ਵੱਧ ਸਾਉਣੀ ਦੇ ਪਿਆਜ ਦੀ ਸਪਲਾਈ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News