ਪਿਆਜ਼ ਦੀਆਂ ਕੀਮਤਾਂ ’ਚ ਲੱਗੀ ‘ਅੱਗ’, 5 ਸਾਲਾਂ ਦੇ ਉਚੇ ਪੱਧਰ ’ਤੇ ਪਹੁੰਚਿਆ ਰੇਟ
Friday, Nov 08, 2024 - 03:23 PM (IST)

ਨਵੀਂ ਦਿੱਲੀ - ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ’ਚ ਜ਼ਬਰਦਸਤ ਉਛਾਲ ਆਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ ਖੇਤੀਬਾੜੀ ਉਤਪਾਦ ਬਾਜ਼ਾਰ ਕਮੇਟੀ (ਏ. ਪੀ. ਐੱਮ. ਸੀ.) ’ਚ ਪਿਆਜ਼ ਦੀ ਔਸਤ ਥੋਕ ਕੀਮਤ 5,656 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ, ਜੋ ਪਿਛਲੇ 5 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਆਖਰੀ ਵਾਰ 10 ਦਸੰਬਰ 2019 ਨੂੰ ਪਿਆਜ਼ ਦੀਆਂ ਕੀਮਤਾਂ ਇਸ ਪੱਧਰ ’ਤੇ ਸਨ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ, ਪ੍ਰਧਾਨ ਮੰਤਰੀ ਨੇ ਜਾਰੀ ਕੀਤੇ ਇਹ ਆਦੇਸ਼
ਲਾਸਲਗਾਂਵ ਏ. ਪੀ. ਐੱਮ. ਸੀ. ’ਚ ਪਿਆਜ਼ ਦੀ ਘਟੋ-ਘਟ ਅਤੇ ਵਧ ਤੋਂ ਵਧ ਥੋਕ ਕੀਮਤ ਕ੍ਰਮਵਾਰ 3,951 ਰੁਪਏ ਅਤੇ 5,656 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ। ਸੋਮਵਾਰ ਨੂੰ ਲਾਸਲਗਾਂਵ ’ਚ ਪਿਆਜ਼ ਦੀ ਔਸਤ ਥੋਕ ਕੀਮਤ 4,770 ਰੁਪਏ ਪ੍ਰਤੀ ਕੁਇੰਟਲ ਸੀ।
ਲਾਸਲਗਾਂਵ ਖੇਤੀਬਾੜੀ ਉਤਪਾਦ ਬਾਜ਼ਾਰ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਦੀ ਤੁਲਣਾ ’ਚ ਪਿਆਜ਼ ਦੀ ਆਮਦ ’ਚ ਭਾਰੀ ਕਮੀ ਆਈ ਹੈ, ਜਿਸ ਦੇ ਨਾਲ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਆਮ ਤੌਰ ’ਤੇ ਲਾਸਲਗਾਂਵ ਮੰਡੀ ’ਚ ਰੋਜ਼ਾਨਾ ਲੱਗਭਗ 15,000 ਕੁਇੰਟਲ ਪਿਆਜ਼ ਦੀ ਆਮਦ ਹੁੰਦੀ ਸੀ ਪਰ ਹੁਣ ਇਹ ਘਟ ਕੇ ਸਿਰਫ 3,000 ਕੁਇੰਟਲ ਰਹਿ ਗਈ ਹੈ। ਗਰਮੀਆਂ ਦੀ ਪੁਰਾਣੀ ਫਸਲ ਦੀ ਆਮਦ ਲੱਗਭਗ ਖਤਮ ਹੋ ਚੁੱਕੀ ਹੈ, ਜਦੋਂਕਿ ਖਰੀਫ ਪਿਆਜ਼ ਦੀ ਨਵੀਂ ਫਸਲ ਦੀ ਆਮਦ ਅਜੇ ਸ਼ੁਰੂ ਨਹੀਂ ਹੋਈ ਹੈ। ਇਸ ਨਾਲ ਬਾਜ਼ਾਰ ’ਚ ਪਿਆਜ਼ ਦੀ ਉਪਲੱਬਧਤਾ ਪ੍ਰਭਾਵਿਤ ਹੋਈ ਹੈ।
ਇਹ ਵੀ ਪੜ੍ਹੋ : ਹੁਣ SIM ਅਤੇ ਮੋਬਾਈਲ ਨੈੱਟਵਰਕ ਤੋਂ ਬਿਨਾਂ ਹੋਵੇਗੀ Calling? BSNL ਨੇ ਸ਼ੁਰੂ ਕੀਤੀ ਨਵੀਂ ਸੇਵਾ
ਮੀਂਹ ਨਾਲ ਫਸਲ ਨੂੰ ਨੁਕਸਾਨ
ਜ਼ਿਲੇ ’ਚ ਅਕਤੂਬਰ ਦੇ ਦੂਜੇ ਹਫਤੇ ’ਚ ਪਏ ਭਾਰੀ ਮੀਂਹ ਨੇ ਖਰੀਫ ਪਿਆਜ਼ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਪਿਆਜ਼ ਦੀ ਆਮਦ ’ਤੇ ਵੀ ਅਸਰ ਪਿਆ ਹੈ। ਪਿਛਲੇ ਮਹੀਨੇ ਹੋਏ ਭਾਰੀ ਮੀਂਹ ਕਾਰਨ ਖਰੀਫ ਪਿਆਜ਼ ਦੀ ਫਸਲ ਨੂੰ ਵਿਆਪਕ ਨੁਕਸਾਨ ਪੁੱਜਾ ਹੈ। ਜ਼ਿਲੇ ’ਚ ਨਵੇਂ ਖਰੀਫ ਪਿਆਜ਼ ਦੀ ਆਮਦ ਅਗਲੇ ਮਹੀਨੇ ਦੇ ਮੱਧ ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਬਚੇ ਹੋਏ ਪਿਆਜ਼ ਦੀ ਗੁਣਵੱਤਾ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ ਹੈ। ਬਾਜ਼ਾਰ ਕਮੇਟੀ ਅਧਿਕਾਰੀਆਂ ਅਨੁਸਾਰ ਬਾਜ਼ਾਰ ’ਚ ਪਿਆਜ਼ ਦੀ ਆਮਦ ਨੂੰ ਆਮ ਸਥਿਤੀ ’ਚ ਆਉਣ ’ਚ ਅਜੇ ਇਕ ਮਹੀਨੇ ਦਾ ਸਮਾਂ ਲੱਗੇਗਾ।
ਪਿਆਜ਼ ਵਪਾਰੀ ਮਨੋਜ ਜੈਨ ਅਨੁਸਾਰ,“ਗਰਮੀਆਂ ਦੌਰਾਨ ਮਾਰਚ ਅਤੇ ਅਪ੍ਰੈਲ ’ਚ ਕੱਟੇ ਗਏ ਪਿਆਜ਼ ਦਾ ਕਿਸਾਨ ਭੰਡਾਰਨ ਕਰਦੇ ਹਨ ਕਿਉਂਕਿ ਇਸ ਦੀ ਸੈਲਫ ਲਾਈਫ ਕਰੀਬ 6 ਮਹੀਨੇ ਹੁੰਦੀ ਹੈ ਪਰ ਹੁਣ ਗਰਮੀਆਂ ਦੇ ਪਿਆਜ਼ ਦਾ ਭੰਡਾਰ ਲੱਗਭਗ ਖਤਮ ਹੋ ਚੁੱਕਾ ਹੈ ਅਤੇ ਕਿਸਾਨਾਂ ਦੇ ਕੋਲ ਬਹੁਤ ਘੱਟ ਮਾਤਰਾ ’ਚ ਪਿਆਜ਼ ਬਚਿਆ ਹੈ।”
ਇਹ ਵੀ ਪੜ੍ਹੋ : SBI, ICICI, HDFC ਅਤੇ PNB ਦੇ ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋ ਗਿਆ ਇਹ ਬਦਲਾਅ
ਢਾਈ ਮਹੀਨਿਆਂ ’ਚ 3,600 ਤੋਂ 5,400 ਰੁਪਏ ਹੋਇਆ ਭਾਅ
ਮੰਗ ਦੀ ਤੁਲਣਾ ’ਚ ਸਪਲਾਈ ’ਚ ਗਿਰਾਵਟ ਨਾਲ ਲਾਸਲਗਾਂਵ ’ਚ ਔਸਤ ਥੋਕ ਪਿਆਜ਼ ਕੀਮਤਾਂ ’ਚ 50 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਢਾਈ ਮਹੀਨਿਆਂ ’ਚ ਕੀਮਤਾਂ 3,600 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ ਹੁਣ 5,400 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ ਹਨ। ਲਾਸਲਗਾਂਵ ਏ. ਪੀ. ਐੱਮ. ਸੀ. ’ਚ ਪਿਆਜ਼ ਦੀ ਘਟੋ-ਘਟ ਅਤੇ ਵਧ ਤੋਂ ਵਧ ਥੋਕ ਕੀਮਤ ਕ੍ਰਮਵਾਰ 3,951 ਰੁਪਏ ਅਤੇ 5,656 ਰੁਪਏ ਪ੍ਰਤੀ ਕੁਇੰਟਲ ਦਰਜ ਕੀਤੀ ਗਈ। ਲੱਗਭਗ 3,000 ਕੁਇੰਟਲ ਪਿਆਜ਼ ਦੀ ਨੀਲਾਮੀ ਹੋਈ, ਜਿਸ ਨਾਲ ਇਹ ਸਾਫ ਹੈ ਕਿ ਮੰਗ ਅਤੇ ਸਪਲਾਈ ’ਚ ਅਸੰਤੁਲਨ ਕਾਰਨ ਪਿਆਜ਼ ਦੀਆਂ ਕੀਮਤਾਂ ਨਜ਼ਦੀਕੀ ਭਵਿੱਖ ’ਚ ਹੋਰ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : Canada 'ਚ ਚੀਨੀ TikTok ਨੂੰ ਝਟਕਾ, ਦਫ਼ਤਰਾਂ ਨੂੰ ਬੰਦ ਕਰਨ ਦਾ ਆਦੇਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8