ਪਿਆਜ਼ ਦੀਆਂ ਕੀਮਤਾਂ ਘੱਟ, ਫਰਵਰੀ ਤੱਕ ਸਰ੍ਹੋਂ ਦਾ ਤੇਲ ਵੀ ਹੋ ਜਾਏਗਾ ਸਸਤਾ : ਸੁਧਾਂਸ਼ੁ ਪਾਂਡੇ

Saturday, Oct 23, 2021 - 12:15 PM (IST)

ਪਿਆਜ਼ ਦੀਆਂ ਕੀਮਤਾਂ ਘੱਟ, ਫਰਵਰੀ ਤੱਕ ਸਰ੍ਹੋਂ ਦਾ ਤੇਲ ਵੀ ਹੋ ਜਾਏਗਾ ਸਸਤਾ : ਸੁਧਾਂਸ਼ੁ ਪਾਂਡੇ

ਨਵੀਂ ਦਿੱਲੀ (ਇੰਟ.) – ਪਿਆਜ਼ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਤੇ ਕੇਂਦਰ ਸਰਕਾਰ ਵਲੋਂ ਅਹਿਮ ਬਿਆਨ ਆਇਆ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸੁਧਾਂਸ਼ੁ ਪਾਂਡੇ ਨੇ ਦੱਸਿਆ ਕਿ ਪਿਆਜ਼ ਦੀਆਂ ਕੀਮਤਾਂ ਘੱਟ ਹਨ। ਉਨ੍ਹਾਂ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ’ਚ ਅਸੀਂ ਅਸਾਧਾਰਣ ਵਾਧਾ ਨਹੀਂ ਦੇਖਿਆ ਹੈ। ਸੂਬਿਆਂ ਦੀ ਵੀ ਇਹੀ ਰਾਏ ਹੈ। ਸੁਧਾਂਸ਼ੁ ਪਾਂਡੇ ਨੇ ਦੱਸਿਆ ਕਿ ਪਿਆਜ਼ ਦੀ ਬਰਾਮਦ ’ਤੇ ਰੋਕ ਲਗਾਉਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਹੈ। ਸੁਧਾਂਸ਼ੁ ਪਾਂਡੇ ਮੁਤਾਬਕ ਅਸੀਂ ਸੂਬਿਆਂ ਨੂੰ 26 ਰੁਪਏ ਪ੍ਰਤੀ ਕਿਲੋ ਪਿਆਜ਼ ਦੇ ਰਹੇ ਹਾਂ। ਸਰਕਾਰ ਵਲੋਂ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ’ਚ ਪਿਆਜ਼ 60 ਰੁਪਏ ਕਿਲੋ ਪ੍ਰਚੂਨ ਕੀਮਤ ’ਤੇ ਵਿਕ ਰਿਹਾ ਹੈ। ਉੱਥੇ ਹੀ ਖਰਾਬ ਮੌਸਮ ਕਾਰਨ ਇਸ ਗੱਲ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਰ੍ਹੋਂ ਦੇ ਤੇਲ ਦਾ ਉਤਪਾਦਨ ਕਰੀਬ 10 ਲੱਖ ਮੀਟ੍ਰਿਕ ਟਨ ਵਧਿਆ ਹੈ। ਅਸੀਂ ਫਰਵਰੀ ਤੱਕ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ ਕਮੀ ਦੇਖ ਸਕਦੇ ਹਾਂ। ਸੁਧਾਂਸ਼ੁ ਪਾਂਡੇ ਮੁਤਾਬਕ ਸੂਬਿਆਂ ਨਾਲ ਮਿਲ ਕੇ ਭਾਰਤ ਸਰਕਾਰ ਹੋਰ ਦੇਸ਼ਾਂ ਦੀ ਤੁਲਨਾ ’ਚ ਕਮੋਡਿਟੀ ਦੀਆਂ ਕੀਮਤਾਂ ਨੂੰ ਕਾਫੀ ਤੇਜ਼ੀ ਨਾਲ ਕਾਬੂ ਕਰ ਰਹੀ ਹੈ।


author

Harinder Kaur

Content Editor

Related News