ਪਿਆਜ਼ ਦੀਆਂ ਕੀਮਤਾਂ 'ਚ ਆਇਆ ਠਹਿਰਾਅ, ਦੀਵਾਲੀ ਤੋਂ ਪਹਿਲਾਂ ਹੋਵੇਗਾ ਸਸਤਾ

10/16/2019 3:29:08 PM

ਨਵੀਂ ਦਿੱਲੀ—ਜ਼ਰੂਰੀ ਜਿੰਸਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਦੇ ਬਾਅਦ ਸਰਕਾਰ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਰੁੱਕ ਗਈ ਹੈ ਅਤੇ ਹੁਣ ਗਰਮੀਆਂ 'ਚ ਰੋਪੀ ਗਈ ਪਿਆਜ਼ ਦੀ ਫਸਲ ਦੀ ਆਵਕ ਸ਼ੁਰੂ ਹੋਣ ਦੇ ਨਾਲ ਇਸ ਦੀਆਂ ਕੀਮਤਾਂ 'ਚ ਨਰਮੀ ਦਾ ਰੁਖ ਦਿੱਸ ਰਿਹਾ ਹੈ। ਪਿਆਜ਼ ਅਤੇ ਟਮਾਟਰ ਦੀਆਂ ਖੁਦਰਾ ਕੀਮਤਾਂ ਸਪਲਾਈ ਦੀ ਕਮੀ ਦੇ ਕਾਰਨ ਦਿੱਲੀ-ਐੱਨ.ਸੀ.ਆਰ. ਦੇ ਬਾਜ਼ਾਰ 'ਚ ਮਹਿੰਗੇ ਬਣੇ ਹੋਏ ਹਨ। ਪਿਛਲੇ ਹਫਤੇ ਟਮਾਟਰ ਦੇ ਭਾਅ 80 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਏ ਸਨ, ਜਦੋਂਕਿ ਪਿਆਜ਼ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
ਦਾਲਾਂ, ਪਿਆਜ਼, ਟਮਾਟਰ ਅਤੇ ਤੇਲਾਂ ਵਰਗੇ ਖਾਧ ਪਦਾਰਥਾਂ ਦੇ ਸੰਬੰਧ 'ਚ ਕਾਰਟੇਲਾਈਜੇਸ਼ਨ (ਵਪਾਰੀ ਗਰੁੱਪਾਂ ਦੀ ਪਰਸਪਰ ਗੁੱਟਬੰਦੀ), ਜਮ੍ਹਾਖੋਰੀ, ਸੱਟਾ ਵਪਾਰ ਆਦਿ ਦੀ ਨਿਗਰਾਨੀ ਲਈ ਗਠਿਤ ਗਰੁੱਪ ਦੀ 18ਵੀਂ ਮੀਟਿੰਗ ਇਥੇ ਉਪਭੋਕਤਾ ਮਾਮਲਿਆਂ ਦੇ ਵਿਭਾਗ ਦੇ ਸਕੱਤਰ, ਅਵਿਨਾਸ਼ ਕੇ ਸ਼੍ਰੀਵਾਸਤਵ ਦੀ ਪ੍ਰਧਾਨਤਾ 'ਚ ਆਯੋਜਿਤ ਕੀਤੀ ਗਈ। ਮੀਟਿੰਗ 'ਚ ਖੇਤੀਬਾੜੀ ਮੰਤਰਾਲੇ, ਖੁਫੀਆ ਬਿਊਰੋ, ਦਿੱਲੀ ਪੁਲਸ, ਨਾਫੇਡ, ਡੀ.ਜੀ.ਐੱਫ.ਟੀ., ਵਿਦੇਸ਼ ਮੰਤਰਾਲੇ, ਦਿੱਲੀ ਸਰਕਾਰ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਇਨ੍ਹਾਂ ਏਜੰਸੀਆਂ ਦੇ ਪ੍ਰਤੀਨਿਧੀਆਂ ਨੇ ਇਸ ਗਰੁੱਪ ਨੂੰ ਜ਼ਰੂਰੀ ਖਾਧ ਜਿੰਸਾਂ ਦੇ ਸੰਦਰਭ 'ਚ ਮੌਜੂਦਾ ਦ੍ਰਿਸ਼ ਦੇ ਬਾਰੇ 'ਚ ਜਾਣਕਾਰੀ ਦਿੱਤੀ। ਪ੍ਰਤੀਨਿਧੀਆਂ ਨੇ ਸੂਚਿਤ ਕੀਤਾ ਕਿ ਸਾਉਣੀ ਪਿਆਜ਼ ਦੀ ਆਵਕ ਸ਼ੁਰੂ ਹੋ ਗਈ ਹੈ ਅਤੇ ਕੀਮਤਾਂ 'ਚ ਸਥਿਰਤਾ ਦੇ ਨਾਲ ਗਿਰਾਵਟ ਦਾ ਰੁਖ ਹੈ। ਗਰੁੱਪ ਨੇ ਫੈਸਲਾ ਲਿਆ ਕਿ ਦੇਸ਼ ਭਰ 'ਚ ਦਾਲਾਂ ਦੀ ਉਪਲੱਬਧਤਾ ਵਧਾਉਣ ਲਈ ਉਚਿਤ ਸਮੇਂ 'ਤੇ ਉਚਿਤ ਨੀਤੀਗਤ ਦਖਲਅੰਦਾਜ਼ੀ ਕਰਨ ਦੀ ਸਿਫਾਰਿਸ਼ ਕੀਤੀ ਜਾ ਸਕਦਾ ਹੈ।
ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਰੇ ਮੁੱਖ ਸਕੱਤਰਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਸੂਬਾ ਅਤੇ ਜ਼ਿਲਾ ਪੱਧਰ 'ਤੇ ਵਿਸ਼ੇਸ਼ ਰੂਪ ਨਾਲ ਤਿਉਹਾਰਾਂ ਦੇ ਮੌਸਮ ਭਾਵ ਦਸੰਬਰ 2019 ਤੱਕ, ਪਿਆਜ਼, ਦਾਲਾਂ, ਖਾਧ ਤੇਲਾਂ ਅਤੇ ਤੇਲਾਂ ਵਾਲੇ ਬੀਜ ਆਦਿ ਦੇ ਥੋਕ ਵਪਾਰੀਆਂ, ਵਪਾਰੀਆਂ, ਆਯਾਤਕਾਂ, ਨਿਰਯਾਤਕਾਂ ਦੇ ਨਾਲ ਨਿਯਮਿਤ ਬੈਠਕ ਕਰਨ। ਇਸ 'ਚ ਕਿਹਾ ਗਿਆ ਹੈ ਕਿ ਐੈੱਨ.ਸੀ.ਆਰ. ਸੂਬਿਆਂ ਦੀ ਪੁਲਸ ਦੀ ਕਮੇਟੀ ਦਿੱਲੀ ਦੀਆਂ ਸੂਬਾ ਸੀਮਾਵਾਂ ਦੇ ਕੋਲ ਵਪਾਰੀਆਂ ਵਲੋਂ ਸਟਾਕ ਦੀ ਜਮ੍ਹਾਖੋਰੀ 'ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੇ ਖਿਲਾਫ ਉਪਯੁਕਤ ਕਾਰਵਾਈ ਕਰਨ ਦੇ ਲਈ ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੀ ਪ੍ਰਧਾਨਤਾ 'ਚ ਨਿਯਮਿਤ ਬੈਠਕਾਂ ਕਰਨੀਆਂ ਚਾਹੀਦੀਆਂ ਹਨ।


Aarti dhillon

Content Editor

Related News