ਕੀਨੀਆ ਦੇ ਤੇਲ ਖੇਤਰ ’ਚ 50 ਫ਼ੀਸਦੀ ਹਿੱਸੇਦਾਰੀ ਲਈ ONGC, OIL ਦੀ ਗੱਲਬਾਤ

Tuesday, May 23, 2023 - 11:02 AM (IST)

ਕੀਨੀਆ ਦੇ ਤੇਲ ਖੇਤਰ ’ਚ 50 ਫ਼ੀਸਦੀ ਹਿੱਸੇਦਾਰੀ ਲਈ ONGC, OIL ਦੀ ਗੱਲਬਾਤ

ਨਵੀਂ ਦਿੱਲੀ (ਭਾਸ਼ਾ) - ਓ. ਐੱਨ. ਜੀ. ਸੀ. ਵਿਦੇਸ਼ ਲਿਮ. (ਓ. ਵੀ. ਐੱਲ.) ਨੂੰ ਕੀਨੀਆ ’ਚ ਟੁਲੋ ਆਇਲ ਪੀ. ਐੱਲ. ਸੀ. ਦੀ 3.4 ਅਰਬ ਡਾਲਰ ਦੀ ਤੇਲ ਖੇਤਰ ਯੋਜਨਾ ’ਚ 50 ਫ਼ੀਸਦੀ ਸੰਭਾਵਿਤ ਹਿੱਸੇਦਾਰੀ ਨੂੰ ਐਕਵਾਇਰ ਕਰਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਸਥਾਨ ’ਤੇ ਆਇਲ ਇੰਡੀਆ ਲਿਮ. (ਓ. ਆਈ. ਐੱਲ.) ਵਜੋਂ ਇਕ ਨਵਾਂ ਭਾਈਵਾਲ ਮਿਲਿਆ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਓ. ਵੀ. ਐੱਲ.-ਓ. ਆਈ. ਐੱਲ. ਦੇ ਗਠਜੋੜ ਨੂੰ ਹੁਣ ਕਾਫ਼ੀ ਹਮਲਾਵਰ ਚੀਨ ਦੀ ਊਰਜਾ ਖੇਤਰ ਦੀ ਦਿੱਗਜ਼ ਕੰਪਨੀ ਸਿਨੋਪੇਕ ਨਾਲ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪਵੇਗਾ।

ਭਾਰਤੀ ਕੰਪਨੀਆਂ ਵਲੋਂ ਸੌਦੇ ਨੂੰ ਅੰਤਿਮ ਰੂਪ ਦੇਣ ’ਚ ਹੋਈ ਦੇਰੀ ਦਾ ਲਾਭ ਉਠਾ ਕੇ ਸਿਨੋਪੇਕ ਹੁਣ ਇਸ ਦੌੜ ’ਚ ਸ਼ਾਮਲ ਹੋ ਗਈ ਹੈ। ਸ਼ੁਰੂਆਤ ’ਚ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਦੀ ਵਿਦੇਸ਼ ਇਕਾਈ ਓ. ਵੀ. ਐੱਲ. ਕੀਨੀਆ ’ਚ ਲੋਈਚਾਰ ਤੇਲ ਖੇਤਰ ’ਚ ਟੁਲੋ, ਅਫਰੀਕਾ ਆਇਲ ਕਾਰਪ ਅਤੇ ਟੋਟਲ ਐਨਰਜੀਜ਼ ਐੱਸ. ਈ. ਦੀ ਅੱਧੀ ਹਿੱਸੇਦਾਰੀ ਖਰੀਦਣ ’ਚ ਦਿਲਚਸਪੀ ਲੈ ਰਹੀ ਸੀ। ਓ. ਵੀ. ਐੱਲ. ਦੇ ਬੋਰਡ ਆਫ ਡਾਇਰੈਕਟਰ ਨੇ ਇਸ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਕੰਪਨੀ ਇਸ ਸੌਦੇ ’ਚ ਆਈ. ਓ. ਸੀ. ਨੂੰ ਜੋੜਨਾ ਚਾਹੁੰਦੀ ਹੈ, ਜਿਸ ਨੇ ਇਸ ਯੋਜਨਾ ’ਚ ਰੁਚੀ ਦਿਖਾਈ ਸੀ। ਮਹੀਨਿਆਂ ਤੱਕ ਓ. ਵੀ. ਐੱਲ.-ਆਈ. ਓ. ਸੀ. ਨੇ ਯੋਜਨਾ ’ਚ ਹਿੱਸੇਦਾਰੀ ਲਈ ਗੱਲਬਾਤ ਕੀਤੀ ਪਰ ਸੌਦਾ ਪੂਰਾ ਨਹੀਂ ਹੋ ਸਕਿਆ। ਉਸ ਤੋਂ ਬਾਅਦ ਸੰਭਵ ਹੀ ਵਿੱਤੀ ਦਬਾਅ ਕਾਰਣ ਆਈ. ਓ. ਸੀ. ਨੇ ਇਸ ’ਤੇ ਨਵੇਂ ਸਿਰੇ ਤੋਂ ਵਿਚਾਰ ਸ਼ੁਰੂ ਕਰ ਦਿੱਤਾ।


author

rajwinder kaur

Content Editor

Related News