ਵਿਆਜ ਅਤੇ ਲੇਟ ਫੀਸ ’ਚ ਇਕ ਦਿਨ ਦੀ ਛੋਟ ਦੇ ਸਕਦੀ ਹੈ GST ਕਮੇਟੀ

Wednesday, Sep 22, 2021 - 12:57 PM (IST)

ਵਿਆਜ ਅਤੇ ਲੇਟ ਫੀਸ ’ਚ ਇਕ ਦਿਨ ਦੀ ਛੋਟ ਦੇ ਸਕਦੀ ਹੈ GST ਕਮੇਟੀ

ਨਵੀਂ ਦਿੱਲੀ– ਕੁਝ ਟੈਕਸਦਾਤਿਆ ਨੂੰ ਸੋਮਵਾਰ ਨੂੰ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਰਿਟਰਨ ਦਖਲ ਕਰਨ ’ਚ ਕਾਫੀ ਪ੍ਰੇਸ਼ਾਨੀ ਆਈ ਸੀ. ਇਸੇ ਦੇ ਮੱਦੇਨਜ਼ਰ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਆਈ. ਟੀ. ਸ਼ਿਕਾਇਤ ਨਿਪਟਾਰਾ ਕਮੇਟੀ ਵਿਆਜ ਅਤੇ ਲੇਟ ਫੀਸ ’ਚ ਛੋਟ ਦੇਣ ’ਤੇ ਵਿਚਾਰ ਕਰੇਗੀ। ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਟਵੀਟ ਕੀਤਾ ਕਿ ਕੁੱਝ ਟੈਕਸਦਾਤਿਆ ਨੂੰ 20 ਸਤੰਬਰ ਨੂੰ ਇਲੈਕਟ੍ਰਾਨਿਕ ਕੈਸ਼ ਲੇਜ਼ਰ ਨੂੰ ਅਪਡੇਟ ਕਰਨ ਦੇ ਸਬੰਧ ’ਚ ਪ੍ਰੇਸ਼ਾਨੀਆਂ ਆਈਆਂ ਸਨ। 20 ਸਤੰਬਰ ਅਗਸਤ ਲਈ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਅਤੇ ਜੀ. ਐੱਸ. ਟੀ. ਆਰ.-3ਬੀ ਦੇ ਰਾਹੀਂ ਟੈਕਸ ਦੇ ਭੁਗਤਾਨ ਦੀ ਆਖਰੀ ਮਿਤੀ ਸੀ. ਸੀ. ਬੀ. ਆਈ. ਸੀ. ਨੇ ਕਿਹਾ ਕਿ ਟੈਕਸਦਾਤਿਆ ਨੂੰ ਆਈਆਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਜੀ. ਐੱਸ. ਟੀ. ਐੱਨ. ਨੂੰ ਇਹ ਮੁੱਦਾ ਆਈ. ਟੀ. ਸ਼ਿਕਾਇਤ ਨਿਪਟਾਰਾ ਕਮੇਟੀ ਦੇ ਸਾਹਮਣੇ ਰੱਖਣ ਨੂੰ ਕਿਹਾ ਗਿਆ ਹੈ। ਕਮੇਟੀ ਵਿਆਜ ਅਤੇ ਲੇਟ ਫੀਸ ’ਚ ਇਕ ਦਿਨ ਦੀ ਛੋਟ ਦੇ ਸਕਦੀ ਹੈ।


author

Aarti dhillon

Content Editor

Related News