ਓਮੀਕਰੋਨ ਦਾ ਕਹਿਰ: Apple ਨੇ ਨਿਊਯਾਰਕ ਸਮੇਤ ਕਈ ਸ਼ਹਿਰਾਂ ’ਚ ਬੰਦ ਕੀਤੇ ਆਪਣੇ ਸਟੋਰ

Wednesday, Dec 29, 2021 - 11:50 AM (IST)

ਗੈਜੇਟ ਡੈਸਕ– ਦੁਨੀਆ ਭਰ ’ਚ ਇਕ ਵਾਰ ਫਿਰ ਕੋਰੋਨਾ ਅਤੇ ਇਸਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਵਧ ਰਹੇ ਹਨ ਅਤੇ ਅਰਥਵਿਵਸਥਾ ’ਤੇ ਵੀ ਇਸਦਾ ਅਸਰ ਦਿਸਣ ਲੱਗਾ ਹੈ। ਦੁਨੀਆ ਦੀ ਦਿੱਗਜ ਟੈੱਕ ਕੰਪਨੀ ਐਪਲ ਨੇ ਨਿਊਯਾਰਕ ’ਚ ਆਪਣੇ ਸਾਰੇ ਸਟੋਰ ਬ੍ਰਾਊਜ਼ਿੰਗ ਲਈ ਬੰਦ ਕਰ ਦਿੱਤੇ ਹਨ। ਖ਼ਬਰਾਂ ਮੁਤਾਬਕ, ਆਨਲਾਈਨ ਆਰਡਰ ਲੈਣ ਅਤੇ ਜੀਨੀਅਸ ਬਾਰ ਸਪੋਰਟ (Genius Bar support) ਵਰਗੀਆਂ ਵਾਕ ਇਨ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ। 

 

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਅਸੀਂ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ। ਅਸੀਂ ਆਪਣੇ ਗਾਹਕਾਂ ਅਤੇ ਕਾਮਿਆਂ ਦੀ ਸਿਹਤ ਨੂੰ ਖ਼ਤਰੇ ’ਚ ਨਹੀਂ ਪਾਉਣਾ ਚਾਹੁੰਦੇ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਦੋ ਹਫ਼ਤੇ ਪਹਿਲਾਂ ਕੰਪਨੀ ਨੇ ਅਮਰੀਕਾ ’ਚ ਆਪਣੇ ਰਿਟੇਲ ਸਟੋਰਾਂ ’ਚ ਸਾਰਿਆਂ ਲਈ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਸੀ। ਕੋਰੋਨਾ ਅਤੇ ਓਮੀਕਰੋਨ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਸੀ। ਕੰਪਨੀ ਨੇ ਨਾਲ ਹੀ ਫਲੋਰੀਡਾ, ਮੈਰੀਲੈਂਡ ਅਤੇ ਕੈਨੇਡਾ ’ਚ ਵੀ ਆਪਣੇ ਸਟੋਰ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਹਨ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਨਿਊਯਾਰਕ ’ਚ ਕੋਰੋਨਾ ਦੇ ਮਾਮਲੇ
ਨਿਊਯਾਰਕ ’ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧ ਰਹੇ ਹਨ। ਇਸ ਨਾਲ ਟ੍ਰਾਂਸਪੋਰਟ ਵਿਭਾਗ ਨੇ ਇਸ ਹਫ਼ਤੇ ਸੀਮਤ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਉਸ ਕੋਲ ਸਟਾਫ ਘੱਟ ਹੈ ਜਿਸ ਲਈ ਇਹ ਕਦਮ ਚੁੱਕਿਆ ਗਿਆ ਹੈ। ਕ੍ਰਿਸਮਸ ਦੇ ਪਹਿਲੇ ਦਿਨ ਨਿਊਯਾਰਕ ’ਚ ਕੋਰੋਨਾ ਦੇ ਰਿਕਾਰਡ 49,708 ਮਾਮਲੇ ਸਾਹਮਣੇ ਆਏ। ਨਿਊਯਾਰਕ ਸ਼ਹਿਰ ’ਚ ਸੋਮਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 17,334 ਪਹੁੰਚ ਗਈ। ਸ਼ਹਿਰ ਦੇ ਮੇਅਰ ਬਿਲ ਡੀ ਬਲਾਸਿਓ (Bill de Blasio) ਦਾ ਕਹਿਣਾ ਹੈ ਕਿ ਜਲਦ ਹੀ ਸ਼ਹਿਰ ’ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਆਪਣੇ ਸਿਖਰ ’ਤੇ ਪਹੁੰਚ ਸਕਦੀ ਹੈ। 

ਇਹ ਵੀ ਪੜ੍ਹੋ– ਇਸ ਦੇਸ਼ ’ਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਹੁੰਡਈ ਅਤੇ ਕੀਆ, ਜਾਣੋ ਕੀ ਹੈ ਪੂਰਾ ਮਾਮਲਾ


Rakesh

Content Editor

Related News