SEBI ਦੇ ਆਦੇਸ਼ ਨੂੰ ਚੁਣੌਤੀ ਦੇ ਸਕਦੀ ਹੈ ਓਮੈਕਸ

Thursday, Aug 01, 2024 - 01:19 PM (IST)

ਨਵੀਂ ਦਿੱਲੀ (ਭਾਸ਼ਾ) - ਰੀਅਲ ਸਟੇਟ ਕੰਪਨੀ ਓਮੈਕਸ ਬਾਜ਼ਾਰ ਰੈਗੂਲੇਟਰੀ ਸੇਬੀ ਦੇ ਉਸ ਖਿਲਾਫ ਦਿੱਤੇ ਆਦੇਸ਼ ਨੂੰ ਚੁਣੌਤੀ ਦੇਣ ’ਤੇ ਵਿਚਾਰ ਕਰ ਸਕਦਾ ਹੈ।

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਓਮੈਕਸ ਅਤੇ ਉਸ ਦੇ ਚੇਅਰਮੈਨ ਰੋਹਤਾਸ ਗੋਇਲ, ਪ੍ਰਬੰਧ ਨਿਰਦੇਸ਼ਕ ਮੋਹਿਤ ਗੋਇਲ ਅਤੇ 3 ਹੋਰ ਨੂੰ ਕੰਪਨੀ ਦੇ ਵਿੱਤੀ ਬਿਊਰਿਆਂ ’ਚ ਬੇਨਿਯਮੀਆਂ ਵਰਤਣ ਦੇ ਮਾਮਲੇ ’ਚ ਮੰਗਲਵਾਰ ਨੂੰ 2 ਸਾਲ ਲਈ ਸਕਿਓਰਿਟੀ ਬਾਜ਼ਾਰ ਤੋਂ ਬੈਨ ਕਰ ਦਿੱਤਾ ਸੀ, ਜਿਨ੍ਹਾਂ ਹੋਰ ਲੋਕਾਂ ਨੂੰ ਸਕਿਓਰਿਟੀ ਬਾਜ਼ਾਰਾਂ ’ਚ ਹਿੱਸਾ ਲੈਣ ਤੋਂ ਰੋਕਿਆ ਗਿਆ ਹੈ, ਉਨ੍ਹਾਂ ’ਚ ਸੁਧਾਂਸ਼ੂ ਐੱਸ. ਬਿਸਵਾਲ, ਅਰੁਣ ਕੁਮਾਰ ਪਾਂਡੇ ਅਤੇ ਵਿਮਲ ਗੁਪਤਾ ਸ਼ਾਮਿਲ ਹਨ। ਇਸ ਤੋਂ ਇਲਾਵਾ ਇਨ੍ਹਾਂ ਪੰਜ ਲੋਕਾਂ ਨੂੰ 2 ਸਾਲ ਦੀ ਮਿਆਦ ਲਈ ਕਿਸੇ ਹੋਰ ਸੂਚੀਬੱਧ ਕੰਪਨੀ ਦੇ ਨਿਰਦੇਸ਼ਕ ਜਾਂ ਪ੍ਰਮੁੱਖ ਪ੍ਰਬੰਧਕੀਏ ਅਹੁਦੇ ਲੈਣ ਤੋਂ ਵੀ ਬੈਨ ਕਰ ਦਿੱਤਾ ਹੈ।

ਸੇਬੀ ਦੇ ਆਦੇਸ਼ ਅਤੇ ਭਵਿੱਖ ਦੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਓਮੈਕਸ ਦੇ ਪ੍ਰਮੋਟਰ ਨੇ ਕਿਹਾ,‘‘ਕੰਪਨੀ ਨੂੰ ਸੇਬੀ ਵੱਲੋਂ ਕੋਈ ਆਦੇਸ਼ ਨਹੀਂ ਮਿਲਿਆ ਹੈ। ਆਦੇਸ਼ ਮਿਲਣ ਤੋਂ ਬਾਅਦ ਇਸ ਦੀ ਵਿਸ਼ਾ-ਵਸਤੂ ’ਤੇ ਗੌਰ ਕੀਤਾ ਜਾਵੇਗਾ ਅਤੇ ਅਪੀਲ ਦਰਜ ਕਰਨ ਸਮੇਤ ਉਪਲੱਬਧ ਕਾਨੂੰਨੀ ਉਪਰਾਲਿਆਂ ’ਤੇ ਵਿਚਾਰ ਕੀਤਾ ਜਾਵੇਗਾ।

ਪ੍ਰਮੋਟਰ ਨੇ ਕਿਹਾ,‘‘ਹਾਲਾਂਕਿ ਅਸੀਂ ਆਦੇਸ਼ ਪ੍ਰਾਪਤ ਹੋਣ ’ਤੇ ਨਿਰਧਾਰਤ ਸਮਾਂ-ਹੱਦ ਦੇ ਅੰਦਰ ਸ਼ੇਅਰ ਬਾਜ਼ਾਰ ਨੂੰ ਆਪਣਾ ਜਵਾਬ ਭੇਜਾਂਗੇ। ਸੇਬੀ ਨੇ ਇਨ੍ਹਾਂ 5 ਲੋਕਾਂ ਅਤੇ ਕੰਪਨੀ ਸਮੇਤ 16 ਇਕਾਈਆਂ ’ਤੇ ਕੁਲ 47 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।


Harinder Kaur

Content Editor

Related News