ਨਹੀਂ ਰੁਕ ਰਿਹਾ ਛਾਂਟੀ ਦਾ ਸਿਲਸਿਲਾ, ਹੁਣ OLA 200 ਕਰਮਚਾਰੀਆਂ ਨੂੰ ਕੱਢੇਗੀ ਨੋਕਰੀਓਂ
Tuesday, Sep 20, 2022 - 01:15 PM (IST)
ਨਵੀਂ ਦਿੱਲੀ - ਰਾਈਡਿੰਗ ਸਰਵਿਸ ਪ੍ਰੋਵਾਈਡਰ ਕੰਪਨੀ ਓਲਾ ਵੱਡੇ ਪੱਧਰ 'ਤੇ ਛਾਂਟੀ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਆਪਣੇ ਦੋ ਹਜ਼ਾਰ ਇੰਜਨੀਅਰਾਂ ਦੀ ਟੀਮ ਦੇ ਦਸ ਫੀਸਦੀ ਯਾਨੀ ਕਰੀਬ 200 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਮੁਤਾਬਕ ਕੰਪਨੀ ਦੀ ਤਰਫੋਂ ਪ੍ਰਭਾਵਿਤ ਕਰਮਚਾਰੀਆਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ।
ਓਲਾ ਨੇ ਸੋਮਵਾਰ ਨੂੰ ਛਾਂਟੀ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਕੰਪਨੀ ਦੇ ਵੱਡੇ ਪੁਨਰਗਠਨ ਅਭਿਆਸ ਦਾ ਹਿੱਸਾ ਹੈ। ਹਾਲਾਂਕਿ, ਕੰਪਨੀ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕੰਪਨੀ ਆਪਣੇ 500 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਸਿਰਫ਼ 200 ਇੰਜਨੀਅਰਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਕੁਝ ਸਾਫਟਵੇਅਰ ਵਰਟੀਕਲ ਨਾਲ ਜੁੜੇ ਕਰਮਚਾਰੀ ਹਨ।
ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸਵੇਰ ਤੋਂ ਹੀ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਓਲਾ ਕੈਬਸ ਨੂੰ ਚਲਾਉਣ ਵਾਲੀ ਕੰਪਨੀ ANI ਟੈਕਨਾਲੋਜੀ ਆਪਣੇ ਸਾਫਟਵੇਅਰ ਵਰਟੀਕਲ ਤੋਂ ਲਗਭਗ 500 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਨ੍ਹਾਂ ਰਿਪੋਰਟਾਂ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਓਲਾ ਵੱਲੋਂ ਕਿਹਾ ਗਿਆ ਹੈ ਕਿ ਇਸ ਸਮੇਂ ਉਸ ਕੋਲ 2000 ਇੰਜੀਨੀਅਰ ਹਨ ਅਤੇ ਅਗਲੇ ਮਹੀਨਿਆਂ 'ਚ ਇਹ ਆਪਣੀ ਇੰਜੀਨੀਅਰਿੰਗ ਟੀਮ ਨੂੰ ਵਧਾ ਕੇ 5000 ਕਰਨ ਜਾ ਰਹੀ ਹੈ। ਇਸ ਅਭਿਆਸ ਦੇ ਤਹਿਤ ਕੁਝ ਕਰਮਚਾਰੀਆਂ ਦੀ ਸੇਵਾ ਪ੍ਰਭਾਵਿਤ ਹੋਵੇਗੀ ਪਰ ਇਹ 200 ਤੋਂ ਵੱਧ ਨਹੀਂ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।