ਗੱਡੀ, ਬਾਈਕ ਦੀ ਟੈਂਕੀ ਨਹੀਂ ਹੈ ਫੁਲ, ਤਾਂ ਹੁਣ ਮਹਿੰਗਾ ਪਵੇਗਾ ਪੈਟੋਰਲ, ਡੀਜ਼ਲ!

04/29/2021 10:43:20 AM

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਨੂੰ ਲੈ ਕੇ ਜਲਦ ਹੀ ਆਮ ਲੋਕਾਂ ਨੂੰ ਜੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ। ਬੰਗਾਲ ਚੋਣਾਂ ਵੀ ਸੰਪੰਨ ਹੋ ਰਹੀਆਂ ਹਨ। ਇਸ ਵਿਚਕਾਰ ਕੌਮਾਂਤਰੀ ਬਾਜ਼ਾਰ ਵਿਚ ਗਲੋਬਲ ਬੈਂਚਮਾਰਕ ਬ੍ਰੈਂਟ ਕਰੂਡ ਦੀ ਕੀਮਤ 68 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਹੋ ਗਈ ਹੈ। ਡਬਲਿਊ. ਟੀ. ਆਈ. ਵੀ 64 ਡਾਲਰ ਪ੍ਰਤੀ ਬੈਰਲ 'ਤੇ ਹੈ। ਇਸ ਵਜ੍ਹਾ ਨਾਲ ਕਈ ਦਿਨਾਂ ਤੋਂ ਸਥਿਰ ਪੈਟਰੋਲ, ਡੀਜ਼ਲ ਮਹਿੰਗਾ ਹੋ ਸਕਦਾ ਹੈ।

ਗਲੋਬਲ ਤੇਲ ਮੰਗ ਵਧਣ ਦੀ ਉਮੀਦ ਨਾਲ ਤੇਲ ਕੀਮਤਾਂ ਵਿਚ ਤੇਜ਼ੀ ਹੈ। ਹਾਲਾਂਕਿ, ਭਾਰਤ ਵਿਚ ਮਹਾਮਾਰੀ ਦਾ ਖ਼ਤਰਾ ਵਧਣ ਕਾਰਨ ਲਾਗੂ ਹੋ ਰਹੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਬਾਜ਼ਾਰ ਚਿੰਤਤ ਵੀ ਹੈ।

ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦਾ ਡਰ, ਨਿੱਜੀ ਜੈੱਟ ਕਰਾ ਕੇ ਵਿਦੇਸ਼ ਨਿਕਲ ਰਹੇ ਅਮੀਰ

ਯੂ. ਐੱਸ. ਬੈਂਕ ਗੋਲਡਮੈਨ ਸਾਕਸ ਨੇ ਉਮੀਦ ਜਤਾਈ ਹੈ ਕਿ ਅਗਲੇ ਛੇ ਮਹੀਨਿਆਂ ਵਿਚ ਰੋਜ਼ਾਨਾ ਦੀ ਮੰਗ ਵਿਚ 52 ਲੱਖ ਬੈਰਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆ ਸਕਦਾ ਹੈ ਕਿਉਂਕਿ ਯੂਰਪ ਵਿਚ ਟੀਕਾਕਰਨ ਦੀ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਸ ਨਾਲ ਯਾਤਰਾ ਦੀ ਮੰਗ ਵਧੇਗੀ। ਗੋਲਡਮੈਨ ਸਾਕਸ ਨੇ ਕਿਹਾ ਕਿ ਮਈ ਵਿਚ ਕੌਮਾਂਤਰੀ ਯਾਤਰਾ ਪਾਬੰਦੀਆਂ ਵਿਚ ਢਿੱਲ ਮਿਲਣ ਨਾਲ ਜੈੱਟ ਫਿਊਲ ਦੀ ਮੰਗ ਵਿਚ 15 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਦਾ ਵਾਧਾ ਹੋਵੇਗਾ। ਓਪੇਕ ਪਲੱਸ ਨੇ 2021 ਵਿਚ ਗਲੋਬਲ ਤੇਲ ਦੀ ਮੰਗ 60 ਲੱਖ ਬੀ. ਪੀ. ਡੀ. ਵਧਣ ਦੀ ਉਮੀਦ ਜਤਾਈ ਹੈ, ਜੋ ਪਿਛਲੇ ਸਾਲ 95 ਲੱਖ ਬੀ. ਪੀ. ਡੀ. ਘੱਟ ਗਈ ਸੀ। ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ ਵਿਚਕਾਰ ਪੈਟਰੋਲ-ਡੀਜ਼ਲ ਕੀਮਤਾਂ ਵਿਚ ਲਗਾਤਾਰ 14ਵੇਂ ਦਿਨ ਤਬਦੀਲੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਜ਼ੋਮੈਟੋ ਦੇ IPO ਦਾ ਇੰਤਜ਼ਾਰ ਖ਼ਤਮ, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ

►ਕੱਚਾ ਤੇਲ ਮਹਿੰਗਾ ਹੋਣ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ


Sanjeev

Content Editor

Related News