12 ਦਿਨਾਂ ਬਾਅਦ ਫਿਰ ਵਧੀ ਤੇਲ ਦੀ ਕੀਮਤ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ

07/12/2020 12:25:45 PM

ਨਵੀਂ ਦਿੱਲੀ — ਡੀਜ਼ਲ-ਪੈਟਰੋਲ ਦੀ ਕੀਮਤ ਵਿਚ ਲਗਾਤਾਰ ਕਈ ਦਿਨਾਂ ਤੋਂ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਪਰ ਅੱਜ ਡੀਜ਼ਲ ਦੀ ਕੀਮਤ ਵਿਚ ਫਿਰ ਵਾਧਾ ਹੋਇਆ ਹੈ। ਦਿੱਲੀ ਵਿਚ ਡੀਜ਼ਲ ਦੀਆਂ ਕੀਮਤਾਂ ਵਿਚ 16 ਪੈਸੇ ਦਾ ਵਾਧਾ ਹੋਇਆ ਹੈ। ਇਸ ਵਾਧੇ ਨਾਲ ਡੀਜ਼ਲ ਦੀ ਨਵੀਂ ਕੀਮਤ 80.94 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ ਅੱਜ ਵੀ ਸਥਿਰ ਹਨ ਅਤੇ ਉਨ੍ਹਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਅੱਜ ਯਾਨੀ ਐਤਵਾਰ ਨੂੰ ਦਿੱਲੀ ਵਿਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ ਹੈ। 

ਜਾਣੋ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਵਿਚ ਕੀ ਹਨ ਕੀਮਤਾਂ

ਇੰਡੀਅਨ ਆਇਲ ਅਨੁਸਾਰ ਮੁੰਬਈ ਵਿਚ ਪੈਟਰੋਲ ਦੀ ਕੀਮਤ 87.19 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 12 ਪੈਸੇ ਵਧ ਕੇ 79.17 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਕੋਲਕਾਤਾ ਵਿਚ ਪੈਟਰੋਲ 82.10 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂਕਿ ਡੀਜ਼ਲ ਦੀ ਕੀਮਤ 16 ਪੈਸੇ ਵਧ ਕੇ 76.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਚੇਨਈ ਵਿਚ ਪੈਟਰੋਲ ਦੀ ਕੀਮਤ 83.63 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ 10 ਪੈਸੇ ਮਹਿੰਗਾ ਹੋ ਕੇ 78.01 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਇਹ ਵੀ ਪੜ੍ਹੋ- ਜਾਣੋ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ ਤੇ ਕਿਵੇਂ ਲੈ ਸਕਦੇ ਹੋ ਸਰਕਾਰੀ ਬੀਮੇ ਦਾ ਲਾਭ


ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ ...

ਸ਼ਹਿਰ ਦਾ ਨਾਮ            ਪੈਟਰੋਲ / ਰੁਪਏ ਲਿਟਰ                         ਡੀਜ਼ਲ / ਰੁਪਏ ਲੀਟਰ
ਦਿੱਲੀ                              80.43                                           80.94
ਮੁੰਬਈ                              87.19                                          79.17
ਚੇਨੱਈ                             83.63                                          78.01
ਕੋਲਕਾਤਾ                          82.10                                          76.05
ਨੋਇਡਾ                             81.08                                          72.91
ਗੁਰੂਗ੍ਰਾਮ                        78.64                                          73.09
ਬੰਗਲੁਰੂ                           83.04                                          76.91
ਪਟਨਾ                             83.31                                          77.77
ਚੰਡੀਗੜ੍ਹ                       77.41                                          72.29
ਲਖਨਊ                          80.98                                            72.81

ਇਹ ਵੀ ਪੜ੍ਹੋ- ਸਰਕਾਰ ਦੀ ਸਖ਼ਤੀ ਦਾ ਅਸਰ, ਚੀਨ ਦਾ ਬੈਂਕ ਭਾਰਤ 'ਚ ਆਪਣੀ ਹਿੱਸੇਦਾਰੀ ਵੇਚਣ ਲਈ ਹੋਇਆ ਮਜਬੂਰ


Harinder Kaur

Content Editor

Related News