ਰੂਸ ਤੋਂ 3 ਹਫਤਿਆਂ ਤੋਂ ਤੇਲ ਨਹੀਂ ਮਿਲਿਆ, ਜਨਵਰੀ ’ਚ ਵੀ ਮਿਲਣ ਦੀ ਉਮੀਦ ਨਹੀਂ : ਰਿਲਾਇੰਸ

Tuesday, Jan 06, 2026 - 07:00 PM (IST)

ਰੂਸ ਤੋਂ 3 ਹਫਤਿਆਂ ਤੋਂ ਤੇਲ ਨਹੀਂ ਮਿਲਿਆ, ਜਨਵਰੀ ’ਚ ਵੀ ਮਿਲਣ ਦੀ ਉਮੀਦ ਨਹੀਂ : ਰਿਲਾਇੰਸ

ਬਿਜ਼ਨੈੱਸ ਡੈਸਕ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਕਿਹਾ ਕਿ ਉਸ ਨੂੰ ਰੂਸ ਤੋਂ ਕਰੀਬ 3 ਹਫਤਿਆਂ ਤੋਂ ਤੇਲ ਦਾ ਕੋਈ ਬੈਰਲ ਨਹੀਂ ਮਿਲਿਆ ਹੈ ਅਤੇ ਜਨਵਰੀ ’ਚ ਵੀ ਇਸ ਦੇ ਪ੍ਰਾਪਤ ਹੋਣ ਦੀ ਕੋਈ ਉਮੀਦ ਨਹੀਂ ਹੈ। ਰਿਲਾਇੰਸ ਨੇ 20 ਨਵੰਬਰ 2025 ਨੂੰ ਕਿਹਾ ਸੀ ਕਿ ਉਸ ਨੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਗੁਜਰਾਤ ਦੇ ਜਾਮਨਗਰ ਸਥਿਤ ਆਪਣੀ ਬਰਾਮਦ-ਵਿਸ਼ਿਸ਼ਟ ਰਿਫਾਇਨਰੀ ’ਚ ਰੂਸੀ ਕੱਚੇ ਤੇਲ ਦੀ ਵਰਤੋਂ ਬੰਦ ਕਰ ਦਿੱਤੀ ਹੈ।

ਇਹ ਵੀ ਪੜ੍ਹੋ :      Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ

ਕੰਪਨੀ ਨੇ ‘ਬਲੂਮਬਰਗ’ ਦੀ ਉਸ ਰਿਪੋਰਟ ਨੂੰ ਮੰਗਲਵਾਰ ਨੂੰ ‘ਪੂਰੀ ਤਰ੍ਹਾਂ ਨਾਲ ਝੂਠੀ’ ਦੱਸਿਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਰੂਸੀ ਤੇਲ ਨਾਲ ਲੱਦੇ 3 ਜਹਾਜ਼ਾਂ ਨੂੰ ਰਿਲਾਇੰਸ ਦੀ ਜਾਮਨਗਰ ਰਿਫਾਇਨਰੀ ਲਈ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਰਿਲਾਇੰਸ ਨੇ ਬਿਆਨ ’ਚ ਕਿਹਾ,‘‘ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਇਨਰੀ ਨੂੰ ਪਿਛਲੇ ਕਰੀਬ 3 ਹਫਤਿਆਂ ਤੋਂ ਰੂਸੀ ਤੇਲ ਦੀ ਕੋਈ ਖੇਪ ਨਹੀਂ ਮਿਲੀ ਹੈ ਅਤੇ ਜਨਵਰੀ ’ਚ ਵੀ ਰੂਸੀ ਕੱਚੇ ਤੇਲ ਦੀ ਕੋਈ ਸਪਲਾਈ ਮਿਲਣ ਦੀ ਉਮੀਦ ਨਹੀਂ ਹੈ।

ਇਹ ਵੀ ਪੜ੍ਹੋ :     ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ

‘ਬਲੂਮਬਰਗ’ ਇਕ ਗਲੋਬਲ ਮੀਡੀਆ ਅਤੇ ਵਿੱਤੀ ਸੂਚਨਾ ਕੰਪਨੀ ਹੈ, ਜੋ ਵਪਾਰ, ਅਰਥਵਿਵਸਥਾ, ਵਿੱਤੀ ਬਾਜ਼ਾਰ ਅਤੇ ਨੀਤੀ ਨਾਲ ਜੁਡ਼ੀਆਂ ਭਰੋਸੇਯੋਗ ਖਬਰਾਂ ਅਤੇ ਡਾਟਾ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ :     ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਇਹ ਵੀ ਪੜ੍ਹੋ :     PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News