ਆਇਲ ਇੰਡੀਆ ਨੂੰ ਬਾਗਜਨ ਅੱਗ ਕਾਰਨ 148 ਕਰੋੜ ਰੁਪਏ ਦਾ ਨੁਕਸਾਨ

Wednesday, Sep 16, 2020 - 06:20 PM (IST)

ਆਇਲ ਇੰਡੀਆ ਨੂੰ ਬਾਗਜਨ ਅੱਗ ਕਾਰਨ 148 ਕਰੋੜ ਰੁਪਏ ਦਾ ਨੁਕਸਾਨ

ਨਵੀਂ ਦਿੱਲੀ- ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਆਇਲ ਇੰਡੀਆ ਲਿਮਿਟਡ ਨੂੰ ਆਸਾਮ ਦੇ ਬਾਗਜਨ ਵਿਚ ਉਸ ਦੇ ਇਕ ਗੈਸ ਦੇ ਖੂਹ ਵਿਚ ਅੱਗ ਲੱਗਣ ਕਾਰਨ ਨੇੜਲੇ ਤੇਲ ਤੇ ਗੈਸ ਦੇ ਖੂਹਾਂ ਨੂੰ ਬੰਦ ਕਰਨਾ ਪਿਆ ਸੀ ਜਿਸ ਕਾਰਨ ਪਿਛਲੇ 100 ਦਿਨਾਂ ਵਿਚ ਤਕਰੀਬਨ 148 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। 

ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਜਸਭਾ ਵਿਚ ਬੁੱਧਵਾਰ ਨੂੰ ਕਿਹਾ ਕਿ ਤੇਲ ਤੇ ਗੈਸ ਦੇ ਖੂਹ ਬੰਦ ਕਰਨ ਨਾਲ 27 ਮਈ 2020 ਤੋਂ 8 ਅਗਸਤ 2020 ਵਿਚਕਾਰ ਕੰਪਨੀ ਨੂੰ 148 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਣ ਦਾ ਖਦਸ਼ਾ ਹੈ। ਬਾਗਜਨ ਵਿਚ ਲਗਭਗ ਦੋ ਹਫਤਿਆਂ ਤੱਕ ਗੈਸ ਲੀਕ ਹੋਣ ਦੇ ਬਾਅਦ ਆਖਰ ਵਿਚ ਇਕ ਗੈਸ ਦੇ ਖੂਹ ਵਿਚ ਭਿਆਨਕ ਅੱਗ ਲੱਗ ਗਈ ਸੀ। ਪ੍ਰਧਾਨ ਨੇ ਕਿਹਾ ਕਿ ਧਮਾਕੇ ਦੇ ਬਾਅਦ ਹੋਏ ਨੁਕਸਾਨ ਦਾ ਅਜੇ ਸਹੀ ਵੇਰਵਾ ਨਹੀਂ ਕੀਤਾ ਜਾ ਸਕਿਆ ਕਿਉਂਕਿ ਉੱਥੇ ਅੱਗ ਵੀ ਸੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ। ਇਸ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 

ਤੇਲ ਉਦਯੋਗ ਸੁਰੱਖਿਆ ਵਿਭਾਗ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਡ੍ਰਿਲ ਪਾਈਪ ਨੂੰ ਕੱਢਣਾ ਅਤੇ ਸੀਮੈਂਟ ਦੇ ਪੂਰੀ ਤਰ੍ਹਾਂ ਸੁੱਕਣ ਤੋਂ ਪਹਿਲਾਂ ਧਮਾਕੇ ਤੋਂ ਬਚਾਉਣ ਵਾਲੇ ਯੰਤਰ ਨੂੰ ਬੰਦ ਕਰਨਾ ਹੀ ਘਟਨਾ ਦਾ ਪ੍ਰਮੁੱਖ ਕਾਰਨ ਰਿਹਾ ਹੈ। ਕੰਪਨੀ ਮੁਤਾਬਕ ਮਈ ਵਿਚ ਅੱਗ ਲੱਗਣ ਤੋਂ ਪਹਿਲਾਂ ਇਸ ਗੈਸ ਖੂਹ ਤੋਂ 80,000 ਘਣਮੀਟਰ ਗੈਸ ਦਾ ਹਰ ਰੋਜ਼ ਉਤਪਾਦਨ ਹੋ ਰਿਹਾ ਸੀ। ਇਹ ਗੈਸ 3,870 ਮੀਟਰ ਡੂੰਘਾਈ ਨਾਲ ਨਿਕਲ ਰਹੀ ਸੀ। ਟੇਰੀ, ਏ. ਏ. ਕਿਊ. ਅਤੇ ਵਿਗਿਆਨ ਤੇ ਤਕਨਾਲੋਜੀ ਨਾਲ ਜੁੜੇ ਕਈ ਸੰਸਥਾਨ ਖੇਤਰ ਵਿਚ ਹਵਾ ਅਤੇ ਵਾਤਾਵਰਣ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। 


author

Sanjeev

Content Editor

Related News