ਅਕਤੂਬਰ, ਨਵੰਬਰ ਦੀ ਵਿਕਰੀ ਆਟੋ ਸੈਕਟਰ 'ਚ ਸੁਧਾਰ ਦੀ ਦਿਸ਼ਾ ਦਾ ਕਰੇਗੀ ਫੈਸਲਾ : Honda

Sunday, Oct 11, 2020 - 04:24 PM (IST)

ਨਵੀਂ ਦਿੱਲੀ(ਭਾਸ਼ਾ) — ਹੌਂਡਾ ਕਾਰਸ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਆਟੋ ਉਦਯੋਗ ਇਸ ਵੇਲੇ ਵੀ-ਆਕਾਰ ਦੀ ਰਿਕਵਰੀ ਵੇਖ ਰਿਹਾ ਹੈ, ਪਰ ਇਸ ਦੀ ਸਥਿਰਤਾ ਅਕਤੂਬਰ ਅਤੇ ਨਵੰਬਰ ਦੇ ਵਿਕਰੀ ਦੇ ਅੰਕੜਿਆਂ 'ਤੇ ਨਿਰਭਰ ਕਰੇਗੀ। ਵੀ-ਆਕਾਰ ਦੇ ਸੁਧਾਰ ਦਾ ਅਰਥ ਹੈ ਭਾਰੀ ਗਿਰਾਵਟ ਦੇ ਬਾਅਦ ਜ਼ਿਆਦਾ ਤੇਜ਼ੀ ਨਾਲ ਸੁਧਾਰ ਵਾਲੀ ਸਥਿਤੀ। ਕੋਰੋਨਾ ਮਹਾਮਾਰੀ ਕਾਰਨ ਲੋਕ ਨਿੱਜੀ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਪੇਂਡੂ ਮੰਗ ਵਿਚ ਵਾਧਾ ਹੋਣ ਕਾਰਨ ਆਟੋ ਸੈਕਟਰ ਵਿਚ ਕੁਝ ਸੁਧਾਰ ਹੋਇਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਕੀ ਇਹ ਰੁਝਾਨ ਲੰਬੇ ਸਮੇਂ ਤੱਕ ਜਾਰੀ ਰਹੇਗਾ।

ਇਹ ਵੀ ਦੇਖੋ: ਜਾਣੋ ਕੌਣ ਹਨ ਫੋਰਬਸ ਦੀ ਸੂਚੀ 'ਚ ਸ਼ਾਮਲ ਇਹ ਅਮੀਰ ਭਾਰਤੀ ਬੀਬੀਆਂ

ਹੌਂਡਾ ਕਾਰ ਇੰਡੀਆ ਲਿਮਟਿਡ (ਐਚਸੀਆਈਐਲ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਰਾਜੇਸ਼ ਗੋਇਲ ਨੇ ਦੱਸਿਆ, 'ਆਟੋ ਉਦਯੋਗ ਦੇ ਬਹੁਤ ਸਾਰੇ ਲੋਕਾਂ ਨੇ 'ਸਾਵਧਾਨ ਆਸ਼ਾਵਾਦ' ਸ਼ਬਦ ਦੀ ਵਰਤੋਂ ਕੀਤੀ ਜਿਸ ਨਾਲ ਮੈਂ ਸਹਿਮਤ ਹਾਂ'। ਜੇ ਤੁਸੀਂ ਕਰਵ 'ਤੇ ਨਜ਼ਰ ਮਾਰੋ ਤਾਂ ਭਾਰਤੀ ਆਟੋ ਉਦਯੋਗ ਵਿਚ ਵੀ-ਆਕਾਰ ਵਿਚ ਸੁਧਾਰ ਹੋਇਆ ਹੈ। ”ਅਕਤੂਬਰ ਅਤੇ ਨਵੰਬਰ ਦਾ ਅੰਕੜਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਹ ਕਾਇਮ ਰਹੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ“ਅਕਤੂਬਰ ਜਾਂ ਨਵੰਬਰ ਦੇ ਅੰਤ ਤੱਕ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਮੰਗ ਰਹੇਗੀ ਜਾਂ ਨਹੀਂ। ਇਸ ਕਿਸਮ ਦੀਆਂ ਸਥਿਤੀਆਂ ਵਿਚ ਮੰਗ ਬਹੁਤ ਘੱਟ ਗਈ ਹੈ। ਗੋਇਲ ਨੇ ਕਿਹਾ ਕਿ ਥੋਕ ਦੀ ਮੰਗ ਸਤੰਬਰ ਵਿਚ ਤੇਜ਼ ਰਫ਼ਤਾਰ ਨਾਲ ਵਧੀ ਪਰ ਪ੍ਰਚੂਨ ਮੰਗ ਵਿਚ ਇਹ ਅਨੁਪਾਤ ਵੀ ਨਹੀਂ ਵਧੀ। ਦੂਜੇ ਪਾਸੇ ਆਟੋ ਉਦਯੋਗ ਨੇ ਤਿਉਹਾਰਾਂ ਦੇ ਸੀਜ਼ਨ ਵਿਚ ਮੰਗ ਨੂੰ ਪੂਰਾ ਕਰਨ ਲਈ ਸਟਾਕ ਕੀਤਾ ਹੋਇਆ  ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੈਕੇਜ ਦੇ ਨਾਲ-ਨਾਲ ਚੰਗੀ ਮਾਨਸੂਨ ਅਤੇ ਹਾੜ੍ਹੀ ਦੀ ਚੰਗੀ ਫਸਲ ਕਾਰਨ ਪੇਂਡੂ ਖੇਤਰਾਂ ਵਿਚ ਮੰਗ 'ਚ ਸੁਧਾਰ ਹੋਇਆ ਹੈ।

ਇਹ ਵੀ ਦੇਖੋ: ਭਾਰਤੀਆਂ ਲਈ ਖੁਸ਼ਖਬਰੀ! ਵਿਦਿਆਰਥੀਆਂ ਨੂੰ ਵਿਦੇਸ਼ ਪਹੁੰਚਾ ਰਹੀ ਇਹ ਨਿੱਜੀ ਏਅਰਲਾਈਨ


Harinder Kaur

Content Editor

Related News